ਲੁਧਿਆਣਾ ਦੇ ਸਾਹਨੇਵਾਲ ਥਾਣੇ ਦੇ SHO ਕੰਵਲਜੀਤ ਸਿੰਘ ਨੂੰ ਏਸੀਪੀ ਨੇ ਲਾਈਨ ਹਾਜ਼ਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇੰਸਪੈਕਟਰ ਕੰਵਲਜੀਤ ਸਿੰਘ ਵੱਲੋਂ ਬੀਤੀ ਰਾਤ ਪਿੰਡ ਕਨੇਚ ਦੇ ਨੇੜੇ ਇੱਕ ਟਰੱਕ ਚੈਕਿੰਗ ਲਈ ਰੋਕਿਆ ਗਿਆ ਸੀ। ਟਰੱਕ ‘ਚ ਲੋਡ ਕੀਤਾ ਸਾਮਾਨ ਚੋਰੀ ਦਾ ਸੀ, ਪਰ ਉਨ੍ਹਾਂ ਨੇ ਇਸ ਦੀ ਜਾਣਕਾਰੀ ਸੀਨੀਅਰ ਅਧਿਕਾਰੀ ਨੂੰ ਨਹੀਂ ਦਿੱਤੀ। ਮਾਮਲੇ ਵਿੱਚ ਜੋ ਕਾਰਵਾਈ ਹੋਣੀ ਚਾਹੀਦੀ ਸੀ, ਉਹ ਵੀ ਨਹੀਂ ਹੋਈ।
SHO ਕਵਲਜੀਤ ਸਿੰਘ ਵੱਲੋ ਰੋਕੇ ਗਏ ਟਰੱਕ ਤੇ ਚੋਰੀ ਦੇ ਸਾਮਾਨ ਬਾਰੇ ਕਿਸੇ ਨੇ ਸੀਨੀਅਰ ਅਧਿਕਾਰੀਆਂ ਨੂੰ ਸੂਚਨਾ ਦੇ ਦਿੱਤੀ, ਜਿਸ ਮਗਰੋਂ ACP ਵੈਭਵ ਸਹਿਗਲ ਨੇ ਕਾਰਵਾਈ ਕਰਦੇ ਹੋਏ ਲਾਈਨ ਹਾਜ਼ਰ ਕਰ ਦਿੱਤਾ। SHO ਕੰਵਲਜੀਤ ਸਿੰਘ ਨੂੰ ਜਾਂਚ ਦੇ ਦਾਇਰੇ ਲੈ ਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਉਦੈਪੁਰ-ਅਹਿਮਦਾਬਾਦ ਰੇਲਵੇ ਟਰੈਕ ਨੂੰ ਬਾਰੂਦ ਨਾਲ ਉਡਾਇਆ, 13 ਦਿਨ ਪਹਿਲਾਂ PM ਮੋਦੀ ਨੇ ਕੀਤਾ ਸੀ ਉਦਘਾਟਨ
ਪੁਲਿਸ ਕਮਿਸ਼ਰ ਕੌਸਤਭੂ ਸ਼ਰਮਾ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ। ਪਤਾ ਲੱਗਾ ਹੈ ਕਿ SHO ਕੰਵਲਜੀਤ ਸਿੰਘ ਨੇ ਕੋਈ ਚੋਰੀ ਦਾ ਸਾਮਾਨ ਫੜਿਆ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮਾਮਲਾ ਉੱਚ ਅਧਿਕਾਰੀਆਂ ਦੇ ਨੋਟਿਸ ਵਿਚ ਵੀ ਨਹੀਂ ਲਿਆਂਦਾ। ਇਸ ਮਾਮਲੇ ਵਿੱਚ ACP ਨੇ ਐਕਸ਼ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾਏਗੀ। ਫਿਲਹਾਲ ਅਜੇ SHO ਕੰਵਲਜੀਤ ਸਿੰਘ ਨੂੰ ਵੀ ਜਾਂਚ ਵਿੱਚ ਰਖਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: