Send water bills to other states : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਵੱਲੋਂ ਪੰਜਾਬ ਨੂੰ ਦੂਸਰੇ ਸੂਬਿਆਂ ਤੋਂ ਪਾਣੀ ਦੀ ਕੀਮਤ ਵਸੂਲਣ ਦੀ ਗੱਲ ਦਾ ਕਰਾਰਾ ਜਵਾਬ ਦਿੰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਜੇ ਪੰਜਾਬ ਕਿਸੇ ਦੂਸਰੇ ਸੂਬੇ ਨੂੰ ਪਾਣੀ ਦੀ ਕੀਮਤ ਵਸੂਲਣ ਲਈ ਬਿੱਲ ਭੇਜਦਾ ਹੈ ਤੇ ਜੇਕਰ ਹਿਮਾਚਲ ਨੇ ਸਾਨੂੰ ਬਿੱਲ ਭੇਜ ਦਿੱਤਾ ਤਾਂ ਉਸ ਦਾ ਦੇਣਦਾਰ ਕੌਣ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਗੱਲਾਂ ਰਾਜਨੀਤਕ ਰੰਗ ਦੇਣ ਦੀ ਬਜਾਏ ਸਹੀ ਮਾਇਨੇ ਵਿੱਚ ਘੋਖਣੀਆਂ ਚਾਹੀਦੀਆਂ ਹਨ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਲੋਕ ਇਨਸਾਫ ਪਾਰਟੀ ਵਲੋਂ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ‘ਪੰਜਾਬ ਅਧਿਕਾਰ ਯਾਤਰਾ’ ਕੱਢੀ ਗਈ ਸੀ, ਜਿਸ ਵਿੱਚ ‘ਸਾਡਾ ਪਾਣੀ ਸਾਡਾ ਹੱਕ’ ਵਿੱਚ ਪੰਜਾਬ ਦੇ ਪਾਣਆਂ ਦਾ ਮੁੱਦਾ ਚੁੱਕਿਆ ਗਿਆ। ਵਿਧਾਇਕ ਦਾ ਕਹਿਣਾ ਹੈ ਕਿ ਪਾਣੀ ਦੀ ਕੀਮਤ ਵਸੂਲ ਕਰਨਾ ਸਾਡਾ ਕਾਨੂੰਨੀ ਅਧਿਕਾਰ ਹੈ ਅਤੇ ਸਾਡੇ ਪਾਣੀਆਂ ’ਤੇ ਸਾਡਾ ਹੀ ਹੱਕ ਰਹੇਗਾ। ਰਾਜਸਥਾਨ, ਬਿਹਾਰ, ਅਸਾਮ, ਝਾਰਖੰਡ ਅਤੇ ਮੱਧ ਪ੍ਰਦੇਸ਼ ਤੋਂ ਸਾਨੂੰ ਮਾਰਬਲ, ਕੋਇਲਾ, ਕੱਚਾ ਲੋਹਾ ਅਤੇ ਲੱਕਡ਼ ਆਦਿ ਮੁਫਤ ’ਚ ਨਹੀਂ ਮਿਲਦੇ ਤਾਂ ਅਸੀਂ ਪੰਜਾਬ ਦਾ ਪਾਣੀ ਕਿਸੇ ਹੋਰ ਨੂੰ ਮੁਫਤ ਕਿਉਂ ਦੇਈਏ। ਰਾਜਸਥਾਨ ਤੋਂ ਅਸੀਂ ਦਿੱਤੇ ਹੋਏ ਪਾਣੀ ਦੀ 16 ਲੱਖ ਕਰੋਡ਼ ਰੁਪਏ ਬਣਦੀ ਕੀਮਤ ਲੈਣੀ ਹੈ।
ਸਿਰਫ਼ ਪੰਜਾਬ ਆਪਣਾ ਕੁਦਰਤੀ ਸੋਮਾ ਪਾਣੀ ਮੁਫ਼ਤ ਲੁਟਾ ਰਿਹਾ ਹੈ। 4 ਸਾਲ ਬੀਤ ਜਾਣ ‘ਤੇ ਪਾਣੀ ਦੀ ਵਸੂਲੀ ਲਈ ਬਿੱਲ ਬਣਾ ਕੇ ਭੇਜਣਗੇ। ਸਾਰੇ ਪੰਜਾਬ ਦੇ 21 ਲੱਖ ਲੋਕਾਂ ਤੋਂ ਪਾਣੀ ਦੀ ਕੀਮਤ ਵਸੂਲਣ ਲਈ ਬਿੱਲ ਬਣਾ ਕੇ ਨਹੀਂ ਭੇਜੇ। ਇਸ ਸੰਬੰਧੀ ਬੈਂਸ ਭਰਾ ਹਰੀਕੇ ਪੱਤਣ ਤੋਂ ਸ਼ੁਰੂ ਯਾਤਰਾ ਵਿੱਚ ਵੱਖ-ਵੱਖ ਸ਼ਹਿਰਾਂ ਵਿਚੋਂ ਹੁੰਦੇ ਹੋਏ ਚੰਡੀਗੜ੍ਹ ਵਿਧਾਨ ਸਭਾ ਪਹੁੰਚੇ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹਰਿਆਣਾ ਦੂਜੇ ਸੂਬਿਆਂ ਨੂੰ ਪਾਣੀ ਦੇ ਕੇ ਕੀਮਤ ਵਸੂਲ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ। ਸਿਮਰਜੀਤ ਬੈਂਸ ਸਿਰ ‘ਤੇ ਇਕ ਪੰਡ ਚੁੱਕ ਕੇ ਵਿਧਾਨ ਸਭਾ ਪਹੁੰਚੇ ਇਸ ਵਿਚ ਉਹ ਪਟੀਸ਼ਨਾਂ ਸਨ ਜਿਨ੍ਹਾਂ ‘ਤੇ 21 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ ਇਕ ਪੰਡ ਵਿਚ ਇਕ ਲੱਖ ਲੋਕਾਂ ਦੇ ਸਾਈਨ ਕਰਵਾਏ ਸਨ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਤਿੰਨ ਮਹੀਨਿਆਂ ਦੇ ਅੰਦਰ ਕੀਮਤ ਵਸੂਲਣ ਲਈ ਬਿੱਲ ਪੇਸ਼ ਕੀਤੇ ਜਾਣ ਨਹੀਂ ਤਾਂ ਪਾਣੀ ਦੇਣਾ ਬੰਦ ਕੀਤਾ ਜਾਵੇ।