ਪਟਿਆਲਾ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੇਟਿੰਗ ਮੁਕਾਬਲੇ ਦੌਰਾਨ ਇਕ ਗੁਰਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ’ਤੇ ਮੁਕਾਬਲੇ ’ਚੋਂ ਬਾਹਰ ਕਰਨ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਟਵੀਟ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਖਿਡਾਰੀ ਨੂੰ ਹੈਲਮਟ ਨਾ ਪਾਉਣ ‘ਤੇ ਪਾਤੜਾਂ ਵਿਚ ਚੱਲ ਰਹੇ ਸਕੇਟਿੰਗ ਖੇਡ ਮੁਕਾਬਲੇ ‘ਚੋਂ ਬਾਹਰ ਕਰਨਾ ਸਿੱਖ ਵਿਰੋਧੀ ਕਾਰਵਾਈ ਹੈ। ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਹਰਕਤ ਸਿੱਖ ਪਛਾਣ ਨੂੰ ਸਿੱਧੀ ਚੁਣੌਤੀ ਹੈ। ਸਿੱਖ ਮਰਯਾਦਾ ਵਿਚ ਹੈਲਮਟ ਪਹਿਨਣ ਨੂੰ ਕੋਈ ਥਾਂ ਨਹੀਂ ਹੈ। ਜੇਕਰ ਕੋਈ ਸਿੱਖ ਖਿਡਾਰੀ ਬਿਨਾਂ ਹੈਲਮਟ ਤੋਂ ਖੇਡ ਮੁਕਾਬਲੇ ਵਿਚ ਭਾਗ ਲੈਣਾ ਚਾਹੁੰਦਾ ਹੈ ਤਾਂ ਉਸ ‘ਤੇ ਅਜਿਹੀ ਪਾਬੰਦੀ ਨਹੀਂ ਹੋਣੀ ਚਾਹੀਦੀ। ਪੰਜਾਬ ਸਰਕਾਰ ਇਸ ਖੇਡ ਮੁਕਾਬਲੇ ਵਿਚੋਂ ਬਾਹਰ ਕੀਤੇ ਸਿੱਖ ਖਿਡਾਰੀਆਂ ਨੂੰ ਮੁੜ ਸ਼ਾਮਲ ਕਰਕੇ ਖੇਡ ਦੁਬਾਰਾ ਕਰਵਾਏ। ਸਿੱਖ ਬਹੁ-ਵਸੋਂ ਵਾਲੇ ਸੂਬੇ ਪੰਜਾਬ ਵਿਚ ਇਹ ਹਰਕਤ ਹੋਣ ਕਰਕੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਖੇਡ ਵਿਭਾਗ ਦੇ ਅਧਿਕਾਰੀ ਅਤੇ ਮੁਕਾਬਲੇ ਦੇ ਪ੍ਰਬੰਧਕ ਤੁਰੰਤ ਮੁਆਫੀ ਮੰਗਣ।
ਵੀਡੀਓ ਲਈ ਕਲਿੱਕ ਕਰੋ -: