shehnaz called siddharth flirting king:ਸਿਧਾਰਥ ਸ਼ੁਕਲਾ ਬਿੱਗ ਬੌਸ 13 ਦੇ ਵਿਨਰ ਰਹੇ ਹਨ। ਸ਼ਹਿਨਾਜ਼ ਗਿੱਲ ਦੇ ਨਾਲ ਉਨ੍ਹਾਂ ਦੀ ਕੈਮਿਸਟਰੀ ਕਾਫ਼ੀ ਪਸੰਦ ਕੀਤੀ ਗਈ ਸੀ। ਦੋਵਾਂ ਨੂੰ ਸਿਡਨਾਜ਼ ਵੀ ਕਿਹਾ ਜਾਂਦਾ ਸੀ। ਹੁਣ ਸ਼ਹਿਨਾਜ਼ ਗਿੱਲ ਨੇ ਇੰਟਰਵਿਊ ‘ਚ ਕਿਹਾ, ਸਿਧਾਰਥ ਸ਼ੁਕਲਾ ਟੀਆਰਪੀ ਕਿੰਗ ਹੈ ਤੇ ਬਿੱਗ ਬੌਸ 14 ਦੀ ਜੋ ਟੀਆਰਪੀ ਹੈ ਉਹ ਉਸ ਦੇ ਕਾਰਨ ਹੈ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਸਿਧਾਰਥ ਦੇ ਘਰ ‘ਚੋ ਨਿਕਲਣ ਦੇ ਬਾਅਦ ਇਹ ਸ਼ੋਅ ਦੇਖਣਾ ਬੰਦ ਕਰ ਦੇਵੇਗੀ।ਇਸ ਤੋਂ ਬਾਅਦ ਸ਼ਹਿਨਾਜ਼ ਨੇ ਘਰ ਦੇ ਹੋਰ ਮੈਂਬਰਾਂ ਦੇ ਬਾਰੇ ‘ਚ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਘਰ ਦੇ ਸਾਰੇ ਮੈਂਬਰ ਸੀਨੀਅਰਜ਼ ‘ਤੇ ਜ਼ਿਆਦਾ ਨਿਰਭਰ ਹਨ। ਸਿਧਾਰਥ ਸ਼ੁਕਲਾ ਦੇ ਬਾਰੇ ‘ਚ ਗੱਲ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਕੁੜੀਆਂ ਦੇ ਨਾਲ ਫਲਰਟ ਕਰ ਰਿਹਾ ਹੈ।
ਉਸ ਨੂੰ ਘਰ ਦੇ ਬਾਹਰ ਜੱਜ ਕਰ ਰਹੇ ਹਨ ਪਰ ਮੈਂ ਜਾਣਦੀ ਹਾਂ ਕਿ ਉਸ ਦੀ ਨਿਅਤ ਵਧੀਆ ਹੈ। ਸ਼ਹਿਨਾਜ਼ ਨੇ ਇਹ ਵੀ ਕਿਹਾ ਕਿ ਘਰ ਦੇ ਮੈਂਬਰ ਕਿਸੇ ਵੀ ਗੱਲ ‘ਤੇ ਸਟੈਂਡ ਨਹੀਂ ਲੈਂਦੇ। ਫਿਰ ਉਸ ਨੇ ਕਿਹਾ ਖੁਦ ਦਾ ਵਜੂਦ ਰੱਖੋ, ਬਿਨਾਂ ਸੈਲਫਿਸ਼ ਬਣੇ, ਆਪਣਾ ਸਟੈਂਡ ਤਾਂ ਹਰ ਕੋਈ ਲੈਂਦਾ ਹੈ, ਦੂਸਰਿਆਂ ਲਈ ਸਟੈਂਡ ਲੈਣਾ ਸਿੱਖੋ।ਪੰਜਾਬ ਦੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਬਿੱਗ ਬੌਸ 13 ਦੇ ਨਾਲ ਖੂਬ ਸੁਰਖ਼ੀਆਂ ‘ਚ ਬਣੀ ਰਹੀ ਹੈ । ਇਸ ਸ਼ੋਅ ਤੋਂ ਉਨ੍ਹਾਂ ਦੀ ਲੋਕਪ੍ਰਿਯਤਾ ‘ਚ ਦੁਗਣਾ ਨਹੀਂ ਸਗੋ ਚੌਗਣਾ ਵਾਧਾ ਹੋਇਆ ਹੈ । ਜਿਸਦੇ ਚੱਲਦੇ ਉਨ੍ਹਾਂ ਦੀ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਹਨ ।ਅਜਿਹੇ ‘ਚ ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਨਵਾਂ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘Born To Shine’ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਦਰਸ਼ਕਾਂ ਨੂੰ ਸ਼ਹਿਨਾਜ਼ ਗਿੱਲ ਦੀ ਗਾਇਕੀ ਵੀ ਬਹੁਤ ਪਸੰਦ ਆ ਰਹੀ ਹੈ ।ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਹਿੱਟ ਗੀਤਾਂ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ । ਇਸ ਸਾਲ ਉਹ ਦਰਸ਼ਨ ਰਾਵਲ ਦੇ ਹਿੰਦੀ ਗੀਤ Bhula Dunga ‘ਚ ਸਿਧਾਰਥ ਸ਼ੁਕਲਾ ਦੇ ਨਾਲ ਦਿਖਾਈ ਦਿੱਤੀ ਸੀ ।