ਢਿੱਲੋਂ ਬ੍ਰਦਰਸ ਖੁਦਕੁਸ਼ੀ ਮਾਮਲੇ ‘ਤੇ ਮਾਨ ਸਰਕਾਰ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਐੱਸਐੱਚਓ ਨਵਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਪੁਲਿਸ ਵੱਲੋਂ ਐੱਸਐੱਚਓ ਸਣੇ 3 ਮੁਲਜ਼ਮਾਂ ਖਿਲਾਫ ਲੁੱਕ ਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
ਦੋਵੇਂ ਭਰਾਵਾਂ ਵਿਚੋਂ ਜਸ਼ਨਜੀਤ ਦੀ ਮ੍ਰਿਤਕ ਦੇਹ ਕੁਝ ਦਿਨ ਪਹਿਲਾਂ ਬਰਾਮਦ ਕਰ ਲਈ ਗਈ ਸੀ ਤੇ ਬੀਤੇ ਦਿਨੀਂ ਪਰਿਵਾਰ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਜਸ਼ਨਜੀਤ ਦੀ ਮ੍ਰਿਤਕ ਦੇਹ ਨੂੰ ਲੈ ਕੇ ਚੰਡੀਗੜ੍ਹ ਕੂਚ ਕਰਨ ਦੀ ਧਮਕੀ ਦਿੱਤੀ ਗਈਸੀ ਪਰ ਹੁਣ ਪੁਲਿਸ ਇੰਸਪੈਕਟਰ ‘ਤੇ ਹੋਈ ਕਾਰਵਾਈ ਨੇ ਬਾਅਦ ਪਰਿਵਾਰ ਨੇ ਸੀਐੱਮ ਹਾਊਸ ਦਾ ਘਿਰਾਓਕਰਨ ਦੀ ਕਾਲ ਵਾਪਸ ਲੈ ਲਈ ਹੈ। ਕੁਝ ਦੇਰ ਵਿਚ ਹੀ ਜਸ਼ਨਵੀਰ ਦਾ ਸਸਕਾਰ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਮੰਤਰੀ ਅਨਮੋਲ ਗਗਨ ਮਾਨ ਦਾ ਵੱਡਾ ਬਿਆਨ, ਕਿਹਾ- ਇਕੱਲੇ ਹੀ ਲੜਾਂਗੇ ਲੋਕ ਸਭਾ ਚੋਣਾਂ
ਪੁਲਿਸ ਕੇਸ ਮੁਤਾਬਕ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਤਤਕਾਲੀ ਐਸਐਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਤਸ਼ੱਦਦ ਤੇ ਜ਼ਲੀਲ ਕੀਤੇ ਜਾਣ ਤੋਂ ਬਾਅਦ ਢਿੱਲੋਂ ਭਰਾਵਾਂ ਮਾਨਵਜੀਤ ਤੇ ਜਸ਼ਨਵੀਰ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਸ਼ਨਵੀਰ ਦੀ ਲਾਸ਼ ਮਿਲ ਗਈ ਸੀ ਤੇ ਵੱਡੇ ਭਰਾ ਮਾਨਵਦੀਪ ਢਿੱਲੋਂ ਅਜੇ ਵੀ ਲਾਪਤਾ ਹੈ। ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।