Siri Sahib lost in : ਲੁਧਿਆਣਾ ਪੁਲਿਸ ਵੱਲੋਂ ਇਕ ਵਿਅਕਤੀ ਨੂੰ ਤਿੰਨ ਸਾਲ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਦੌਰਾਨ ਉਸ ਦੀ ਸਿਰੀ ਸਾਹਿਬ ਗੁਆਚ ਗਈ। ਉਸ ਨੂੰ ਵਾਪਿਸ ਹਾਸਲ ਕਰਨ ਲਈ ਇਸ ਵਿਅਕਤੀ ਨੂੰ ਤਿੰਨ ਸਾਲ ਜੱਦੋ-ਜਹਿਦ ਕਰਨੀ ਪਈ ਤੇ ਆਖਿਰ ਉਸ ਨੂੰ ਇਹ ਮਿਲ ਹੀ ਗਈ। ਸਿਰੀ ਸਾਹਿਬ ਪੁਲਿਸ ਵੱਲੋਂ ਵਾਪਿਸ ਕਰਨ ’ਤੇ ਉਹ ਵਿਅਕਤੀ ਇੰਨਾ ਖੁਸ਼ ਹੋਇਆ ਕਿ ਉਸ ਨੇ ਸਬੰਧਤ ਥਾਣਾ ਦੇ ਇੰਚਾਰਜ ਨੂੰ ਬੁਲੇਟ ਬਾਈਕ ਭੇਟ ਕੀਤੀ। SHO ਨੇ ਇਸ ਵਿਅਕਤੀ ਦੀ ਭਾਵਨਾ ਦਾ ਸਨਮਾਨ ਕਰਦੇ ਹੋਏ ਉਸ ਵੱਲੋਂ ਦਿੱਤੀ ਇਸ ਭੇਟ ਨੂੰ ਗ੍ਰਿਫਤਾਰ ਕਰ ਲਿਆ ਪਰ ਅਗਲੇ ਹੀ ਦਿਨ ਜਾ ਕੇ ਇਸ ਨੂੰ ਵਾਪਿਸ ਕਰ ਦਿੱਤਾ। ਜ਼ਿਕਰਯੋਗ ਹੈ ਕਿ 2017 ਵਿਚ ਪੁਲਿਸ ਵੱਲੋਂ ਖੁਦਕੁਸ਼ੀ ਲਈ ਉਕਸਾਉਣ ਲਈ ਇਕ ਅੰਮ੍ਰਿਤਧਾਰੀ ਸਿੱਖ ਜਗਸੀਰ ਸਿੰਘ ਖਾਲਸਾ ਨੂੰ ਗ੍ਰਿਤਾਰ ਕਰਕੇ ਜੇਲ ਭੇਜਿਆ ਗਿਆ ਸੀ। ਤਲਾਸ਼ੀ ਦੌਰਾਨ ਉਸ ਦੀ ਸਿਰੀ ਸਾਹਿਬ (ਛੋਟੀ ਕਿਰਪਾਨ) ਉਤਰਵਾ ਕੇ ਜ਼ਬਤ ਕਰ ਲਈ। ਅੱਠ ਮਹੀਨੇ ਬਾਅਦ ਜ਼ਮਾਨਤ ’ਤੇ ਰਿਹਾਅ ਕਰਨ ਤੋਂ ਬਾਅਦ ਉਸ ਨੇ ਪੁਲਿਸ ਤੋਂ ਸਿਰੀ ਸਾਹਿਬ ਵਾਪਿਸ ਮੰਗੀ ਤਾਂ ਪਤਾ ਲੱਗਾ ਕਿ ਜਾਮਾ ਤਲਾਸ਼ੀ ਵਿਚ ਪੁਲਿਸ ਨੇ ਸਿਰੀ ਸਾਹਿਬ ਨੂੰ ਸ਼ਾਮਲ ਹੀ ਨਹੀਂ ਕੀਤਾ ਸੀ। ਪੁਲਿਸ ਨੇ ਸਿਰੀ ਸਾਹਿਬ ਆਪਣੇ ਕੋਲ ਹੋਣ ਤੋਂ ਇਨਕਾਰ ਕਰ ਦਿੱਤਾ।
ਇਸ ’ਤੇ ਜਗਸੀਰ ਸਿੰਘ ਖਾਲਸਾ ਨੇ ਕਸਮ ਖਾਧੀ ਕਿ ਜਦੋਂ ਤੱਕ ਪੁਲਿਸ ਉਸ ਦੀ ਉਹੀ ਸਿਰੀ ਸਾਹਿਬ ਵਾਪਿਸ ਨਹੀਂ ਕਰੇਗੀ, ਉਹ ਉਦੋਂ ਤੱਕ ਗਾਤਰੇ ਵਿਚ ਸਿਰੀ ਸਾਹਿਬ ਦੀ ਜਗ੍ਹਾ ਕਲਮ ਟੰਗ ਕੇ ਰਖੇਗਾ। ਇਸ ਤੋਂ ਬਾਅਦ ਉਸ ਨੇ ਇਸ ਸਬੰਧੀ ਡੀਜੀਪੀ, ਐਸਐਸਪੀ, ਸ੍ਰੀ ਅਕਾਲਤਖਤ ਜਤੇਦਾਰ ਅਤੇ ਐਸਜੀਪੀਸੀ ਨੂੰ ਪੱਤਰ ਲਿਖ ਕੇ ਲਗਭਗ ਤਿੰਨ ਸਾਲ ਤੱਕ ਸੰਘਰਸ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਸਿਰੀ ਸਾਹਿਬ ਲੱਭ ਕੇ ਉਸ ਨੂੰ ਵਾਪਸ ਕੀਤੀ। ਇਸਲ ਦੇ ਲਈ ਮੁੱਲ੍ਹਾਂਪੁਰ ਦੇ ਰਹਿਣ ਵਾਲੇ ਜਗਸੀਰ ਸਿੰਘ ਖਾਲਸਾ ਨੂੰ ਥਾਣੇ ਵਿਚ ਬੁਲਾ ਕੇ ਪੂਰੇ ਆਦਰ-ਸਤਿਕਾਰ ਨਾਲ ਉਸ ਨੂੰ ਸਿਰੀ ਸਾਹਿਬ ਧਾਰਨ ਕਰਵਾਈ ਗਈ, ਜਿਸ ’ਤੇ ਖੁਸ਼ ਹੋ ਕੇ ਜਗਸੀਰ ਸਿੰਘ ਨੇ ਮੁੱਲ੍ਹਾਂਪੁਰ ਥਾਣਾ ਇੰਚਾਰਜ ਪ੍ਰੇਮ ਸਿੰਘ ਨੂੰ ਬੁਲੇਟ ਮੋਟਰਸਾਈਕਲ ਤੋਹਫੇ ਵਜੋਂ ਦਿੱਤੀ। ਇਸ ਮੌਕੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਫੁੱਲ ਬਰਸਾ ਕੇ ਗੁਰਬਾਣੀ ਦਾ ਪਾਠ ਕੀਤਾ ਅਤੇ ਥਾਣਾ ਇੰਚਾਰਜ ਨੂੰ ਆਪਣੇ ਵੱਲੋਂ ਤੋਹਫੇ ਦਿੱਤੇ।
ਜ਼ਿਕਰਯੋਗ ਹੈ ਕਿ ਥਾਣਾ ਇੰਚਾਰਜ ਨੇ ਤੋਹਫੇ ਵਜੋਂ ਦਿੱਤੀ ਗਈ ਮੋਟਰਸਾਈਕਲ ਨੂੰ ਅਗਲੇਹੀ ਦਿਨ ਜਾ ਕੇ ਜਗਸੀਰ ਸਿੰਘ ਨੂੰ ਸਨਮਾਨ ਨਾਲ ਵਾਪਿਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਧਾਰਮਿਕ ਚਿੰਨ੍ਹ ਦੀ ਅਹਿਮੀਅਤ ਜਾਣਦੇ ਹਨ। ਉਨ੍ਹਾੰ ਨੇ ਆਪਣੀ ਡਿਊਟੀ ਕਰਕੇ ਸਿਰੀ ਸਾਹਿਬ ਨੂੰ ਲੱਭਿਆ, ਜਿਸ ’ਤੇ ਉਹ ਇਸ ਲਈ ਤੋਹਫਾ ਨਹੀਂ ਲੈ ਸਕਦੇ. ਦੱਸਣਯੋਗ ਹੈ ਕਿ 2017 ਵਿਚ ਥਾਣੇ ਦੀ ਪੁਰਾਣੀ ਇਮਾਰਤ ਦੇ ਨਿਰਮਾਣ ਵਿਚ ਥਾਣੇ ਦਾ ਸਾਰਾ ਸਾਮਾਨ ਇਕ ਜਗ੍ਹਾ ਇਕੱਠਾ ਰਖਿਆ ਗਿਆ ਸੀ, ਜਿਸ ਵਿਚ ਸਿਰੀ ਸਾਹਿਬ ਵੀ ਸੀ। ਥਾਣੇ ਦੀ ਤਲਾਸ਼ੀ ਲੈਣ ਤੋਂ ਬਾਅਦ ਉਥੋਂ ਇਹ ਵਾਪਿਸ ਮਿਲ ਗਈ। ਦੱਸ ਦੇਈਏ ਕਿ ਜਗਸੀਰ ਸਿੰਘ ਨੂੰ ਜਿਸ ਸੁਸਾਈਡ ਨੋਟ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ, ਉਹ ਫਰਜ਼ੀ ਨਿਕਲਣ ’ਤੇ ਉਸ ਨੂੰ ਇਸ ਮਾਮਲੇ ਤੋਂ ਬਰੀ ਕਰ ਦਿੱਤਾ ਗਿਆ ਸੀ।