ਪੰਜਾਬ ਪੁਲਿਸ ਇਨ੍ਹੀਂ ਦਿਨੀਂ ਐਕਸ਼ਨ ਵਿਚ ਹੈ। ਲਗਾਤਾਰ ਅਪਰਾਧੀਆਂ ‘ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹਥਿਆਰ ਤਸਕਰੀ ਗਿਰੋਹ ਦੇ ਭਾਂਡਾਫੋੜ ਦੇ ਇਕ ਦਿਨ ਬਾਅਦ ਹੀ ਐੱਸਐੱਸਓਸੀ ਅੰਮ੍ਰਿਤਸਰ ਨੇ ਹੈਰੋਇਨ ਤਸਕਰੀ ਰੈਕੇਟ ਦਾ ਭਾਂਡਾਫੋੜ ਕੀਤਾ ਹੈ ਤੇ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ 12 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਡਰੱਗਸ ਲਿਆਉਣ ਵਿਚ ਡ੍ਰੋਨ ਦਾ ਇਸਤੇਮਾਲ ਕੀਤਾ ਜਾਂਦਾ ਸੀ। ਗ੍ਰਿਫਤਾਰ ਵਿਅਕਤੀ ਦੇ ਸਬੰਧ ਮਸ਼ਹੂਰ ਡਰੱਗ ਤਸਕਰ ਰਣਜੀਤ ਉਰਫ ਚੀਤਾ ਦੇ ਨਾਲ ਹਨ। ਚੀਤਾ ਨੂੰ ਮਈ 2020 ਵਿਚ 532 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਦਾ ਭਰਾ ਸਰਵਨ ਉਰਫ ਭੋਲਾ ਸੰਯੁਕਤ ਰਾਜ ਅਮਰੀਕਾ ਤੋਂਕੰਮ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: