ਖੰਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਇਕ ਫੌਜੀ ਹਰਦੀਪ ਸਿੰਘ ਦੀ ਮੌਤ ਦੀ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਫੌਜੀ ਹਰਦੀਪ ਸਿੰਘ ਆਪਣੀ ਪਤਨੀ ਦੀ ਤਬੀਅਤ ਖਰਾਬ ਹੋਣ ਕਾਰਨ ਡਿਊਟੀ ਤੋਂ ਛੁੱਟੀ ਲੈ ਕੇ ਵਾਪਸ ਘਰ ਪਰਤ ਰਿਹਾ ਸੀ ਕਿ ਰਸਤੇ ਵਿਚ ਹੀ ਉਸ ਦੀ ਮੌ.ਤ ਹੋ ਗਈ।
ਦੱਸ ਦੇਈਏ ਕਿ ਹਰਦੀਪ ਸਿੰਘ ਜੋਧਪੁਰ ਤੋਂ ਬੱਸ ਰਾਹੀਂ ਵਾਪਸ ਆ ਰਿਹਾ ਸੀ। ਲੁਧਿਆਣਾ ਪੁੱਜਣ ‘ਤੇ ਜਦੋਂ ਬੱਸ ਰੁਕੀ ਪਰ ਹਰਦੀਪ ਸਿੰਘ ਨਹੀਂ ਉਠਿਆ ਤਾਂ ਕੰਡਕਟਰ ਨੇ ਉਸ ਨੂੰ ਜਾ ਕੇ ਹਿਲਾਇਆ ਪਰ ਉਸ ਨੇ ਕੋਈ ਹਰਕਤ ਨਹੀਂ ਕੀਤੀ ਜਿਸ ਤੋਂ ਤੁਰੰਤ ਬਾਅਦ ਹਰਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਨੌਜਵਾਨ ਦਾ ਖਾਸ ਉਪਰਾਲਾ, ਪਰਾਲੀ ਨਾਲ ਤਿਆਰ ਕੀਤਾ ਡਾਊਨ ਸੀਲਿੰਗ ਪੈਨਲ ਤੇ ਟਾਈਲਾਂ
ਫੌਜ ਦੇ ਅਧਿਕਾਰੀ ਸੂਬੇਦਾਰ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਰਦੀਪ ਸਿੰਘ ਕੁਝ ਸਮੇਂ ਬਾਅਦ ਹੀ ਡਿਊਟੀ ਤੋਂ ਜੋਧਪੁਰ ਪਰਤਿਆ ਸੀ, ਪਰਤਣ ਤੋਂ ਬਾਅਦ ਉਸ ਦੀ ਪਤਨੀ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਕਾਰਨ ਉਸ ਨੇ ਦੁਬਾਰਾ ਛੁੱਟੀ ਲੈ ਲਈ ਤੇ ਬੱਸ ਰਾਹੀਂ ਘਰ ਪਰਤ ਰਿਹਾ ਸੀ। ਰਸਤੇ ’ਚ ਲੁਧਿਆਣਾ ’ਚ ਉਸ ਦੀ ਸਿਹਤ ਵਿਗੜ ਗਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਫੌਜ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ : –
























