ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਲੰਬੀ ਲੜਾਈ ਤੋਂ ਬਾਅਦ ਅੰਮ੍ਰਿਤਸਰ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਬੁੱਧਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਵਿਧਾਇਕਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਨਤਮਸਤਕ ਹੋਏ। ਗੁਰੂਘਰ ਦਾ ਅਸ਼ੀਰਵਾਦ ਲੈ ਕੇ ਆਪਣੀ ਪਾਰੀ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਿੱਧੂ ਅਤੇ ਉਨ੍ਹਾਂ ਦੇ ਹਮਾਇਤੀ ਨਾ ਤਾਂ ਮਾਸਕ ਪਹਿਨੇ ਸਨ ਅਤੇ ਨਾ ਹੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਦੇ ਦਿਸੇ।
ਸ੍ਰੀ ਹਰਿਮੰਦਰ ਸਾਹਿਬ ਪਹੁੰਚਣ ਤੋਂ ਪਹਿਲਾਂ ਸਾਰੇ ਆਗੂ ਸਿੱਧੂ ਦੀ ਕੋਠੀ ਵਿਖੇ ਇਕੱਠੇ ਹੋਏ ਅਤੇ ਏ.ਸੀ. ਬੱਸ ਵਿਚ ਇਥੋਂ ਦਰਬਾਰ ਸਾਹਿਬ ਲਈ ਰਵਾਨਾ ਹੋਏ। ਜੋਗਿੰਦਰ ਮਾਨ, ਪਰਗਟ ਸਿੰਘ, ਅੰਗਦ ਸੈਣੀ, ਤਰਸੇਮ ਡੀਸੀ, ਗੁਰਜੀਤ ਨਾਗਰਾ, ਜੋਗਿੰਦਰ ਮਾਨ, ਪ੍ਰਗਟ ਸਿੰਘ, ਘੁਬਾਇਆ, ਅੰਗਦ ਸੈਣੀ, ਤਰਸੇਮ ਡੀਸੀ, ਗੁਰਜੀਤ ਨਾਗਰਾ, ਬਾਵਾ ਹੈਨਰੀ ਵਰਗੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਹਨ।
ਸਿੱਧੂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਵੀ ਹਨ। ਆਪਣੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਇਹ ਕਹਿ ਕੇ ਵੱਡਾ ਬਿਆਨ ਦਿੱਤਾ ਕਿ ਜਿਹੜੇ ਲੋਕ ਹਾਕਮਾਨ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ, ਉਹ ਕਾਂਗਰਸ ਦੀ ਪਿੱਠ ਵਿੱਚ ਛੁਰਾ ਘੋਪ ਰਹੇ ਹਨ।
ਜਦੋਂ ਕੈਪਟਨ ਅਤੇ ਬ੍ਰਹਮ ਮਹਿੰਦਰਾ ਵਿਚਾਲੇ ਮਨ-ਮੁਟਾਅ ਸ਼ੁਰੂ ਹੋਇਆ ਸੀ, ਉਦੋਂ ਉਹ ਦੋਵਾਂ ਦਾ ਹੱਥ ਫੜ ਕੇ ਇੱਕ-ਦੂਜ ਨੂੰ ਮਿਲਾਉਣ ਪਹੁੰਚੇ ਸਨ, ਪਰ ਅੱਜ ਉਹੀ ਬ੍ਰਹਮਮੋਹਿੰਦਰਾ ਕਹਿ ਰਹੇ ਹਨ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਵਿਚਾਲੇ ਮਨ-ਮੁਟਾਅ ਖਤਮ ਨਹੀਂ ਹੁੰਦਾ, ਉਹ ਸਿੱਧੂ ਨੂੰ ਨਹੀਂ ਮਿਲਣਗੇ। ਅਜਿਹਾ ਕਹਿਣਾ ਗਲਤ ਹੈ ਅਤੇ ਹਾਈਕਮਾਨ ਦੇ ਹੁਕਮਾਂ ਨੂੰ ਨਾ ਮੰਨਣਾ ਅਨੁਸ਼ਾਸਨਹੀਣਤਾ ਹੈ।
ਇਹ ਵੀ ਪੜ੍ਹੋ : ਸਿੱਧੂ ਦਾ ਸਕਤੀ ਪ੍ਰਦਰਸ਼ਨ, ਨਵੇਂ ਪੰਜਾਬ ਪ੍ਰਧਾਨ ਦੇ ਘਰ ਪਹੁੰਚੇ ਵੱਡੀ ਗਿਣਤੀ ‘ਚ ਕਾਂਗਰਸੀ ਵਿਧਾਇਕ