ਯੂਕਰੇਨ ਵਿੱਚ ਫਸੇ ਵਿਦਿਆਰਥੀ ਜਦੋਂ ਭਾਰਤ ਪਹੁੰਚੇ ਤਾਂ ਕੇਂਦਰੀ ਰਾਜ ਮੰਤਰੀ ਅਜੇ ਭੱਟ ਨੇ ਵਤਨ ਵਾਪਸੀ ਕਰਨ ਵਾਲੇ ਵਿਦਿਆਰਥੀਆਂ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕੀਤੀ। ਮੰਤਰੀ ਨੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ‘ਮੋਦੀ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਵਾਏ ਪਰ ਵਿਦਿਆਰਥੀਆਂ ਨੇ ਚੁੱਪ ਵੱਟ ਲਈ।
ਕੇਂਦਰੀ ਰੱਖਿਆ ਮੰਤਰੀ ਅਜੇ ਭੱਟ ਇੰਡੀਅਨ ਏਅਰ ਫੋਰਸ ਦੇ ਸੀ-17 ਗਲੋਬਮਾਸਟਰ ਜਹਾਜ਼ ਦੇ ਅੰਦਰ ਵਿਦਿਆਰਥੀਆਂ ਨੂੰ ਮਿਲਣ ਪਹੁੰਚੇ ਸਨ। ਇਸ ਦੌਰਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬਿਲਕੁਲ ਚਿੰਤਾ ਨਾ ਕਰੋ। ਜ਼ਿੰਦਗੀ ਬੱਚ ਗਈ ਹੈ। ਮੋਦੀ ਜੀ ਦੀ ਕਿਰਪਾ ਨਾਲ ਸਭ ਠੀਕ ਹੋਵੇਗਾ। ਇੰਨਾ ਕਹੰਦੇ ਹੋਏ ਮੰਤਰੀ ਨੇ ਦੋ ਵਾਰ ‘ਭਾਰਤ ਮਾਤਾ ਦੀ…’ ਬੋਲਿਆ ਤਾਂ ਵਿਦਿਆਰਥੀਆਂ ਨੇ ਇਸ ਦੇ ਜਵਾਬ ਵਿੱਚ ‘ਜੈ’ ਕਹਿ ਦਿੱਤਾ।
ਤੀਜੀ ਵਾਰ ਮੰਤਰੀ ਨੇ ਕਿਹਾ ‘ਮਾਣਯੋਗ ਮੋਦੀ ਜੀ ਜ਼ਿੰਦਾਬਾਦ’ ਇਸ ‘ਤੇ ਸਾਰੇ ਵਿਦਿਆਰਥੀ ਚੁੱਪ ਹੋ ਗਏ। ਅਖੀਰ ਮੰਤਰੀ ਨੇ ਹੀ ਦੋ ਵਾਰ ‘ਮਾਣਯੋਗ ਮੋਦੀ ਜੀ ਜਿ਼ੰਦਾਬਾਦ’ ਦੇ ਨਾਅਰੇ ਲਾ ਕੇ ਮਾਹੌਲ ਬਣਾਇਆ। ਇਸ ਦਾ ਵੀਡੀਓ ਵੀ ਵਾਇਰਲ ਹੋ ਗਿਆ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਮੰਤਰੀ ਨੇ ਸਾਰਿਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੋਦੀ ਜੀ ਇੱਕ-ਇੱਕ ਘਟਨਾਕਰਮ ਦੀ ਨਜ਼ਰਸਾਨੀ ਕਰ ਰਹੇ ਹਨ। ਵੀਰਵਾਰ ਸਵੇਰੇ ਭੱਟ ਨੇ ਇਸ ਗੱਲਬਾਤ ਦੌਰਾਨ ਭਾਰਤੀ ਏਅਰ ਫੋਰਸ ਦੇ ਅਧਿਕਾਰੀਆਂ ਦੀ ਵੀ ਤਾਰੀਫ ਕੀਤੀ। ਫਿਰ ਪੀ.ਐੱਮ. ਮੋਦੀ ਦੀ ਤਾਰੀਫ ਕਰਦਿਾਂ ਕਿਹਾ ਕਿ ਜੇ ਪੀ.ਐੱਮ. ਮੋਦੀ ਦੀ ਅਗਵਾਈ ਸਾਨੂੰ ਨਾ ਮਿਲਦੀ ਤਾਂ ਪਤਾ ਨਹੀਂ ਅੱਜ ਕੀ ਹਾਲਾਤ ਹੋਣੇ ਸਨ…।’ ਲਗਭਗ ਪੰਜ ਮਿੰਟਾਂ ਦੀ ਆਪਣੀ ਸਪੀਟ ਵਿੱਚ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜ਼ਿੰਦਗੀ ਮੋਦੀ ਜੀ ਦੀਆਂ ਕੋਸ਼ਿਸ਼ਾਂ ਕਰਕੇ ਹੀ ਬਚ ਸਕਿਆ ਹੈ ਤੇ ਸਭ ਕੁਝ ਠੀਕ ਹੋ ਜਾਵੇਗਾ।
ਇਸ ਦੌਰਾਨ ਇੱਕ ਵਿਦਿਆਰਥੀ ਨੇ ਕਿਹਾ ਕਿ ਇਸ ਨੂੰ ਇਵੈਕਿਊਸ਼ਨ ਕਿਵੇਂ ਕਿਹਾ ਜਾਵੇ। ਸਰਕਾਰ ਇਸ ਨੂੰ ਇਵੈਕਿਊਏਸ਼ਨ ਕਹਿ ਰਹੀ ਹੈ ਪਰ ਉਹ ਪੱਛਮੀ ਹਿੱਸੇ ਤੋਂ ਲੋਕਾਂ ਨੂੰ ਲਿਆ ਰਹੀ ਹੈ, ਜੋ ਪਹਿਲਾਂ ਤੋਂ ਹੀ ਸੁਰੱਖਿਅਤ ਹਨ। ਜੋ ਲੋਕ ਵੀ ਬਾਰਡਰ ਤੱਕ ਪਹੁੰਚੇ ਹਨ ਉਹ ਆਪਣੇ ਦਮ ‘ਤੇ ਪਹੁੰਚੇ ਹਨ। ਉਥੇ ਉਨ੍ਹਾਂ ਦੀ ਮਦਦ ਲਈ ਕੋਈ ਵੀ ਨਹੀਂ ਸੀ।