ਇੰਸਟਾਗ੍ਰਾਮ ‘ਤੇ ਇਕ ਮੈਸੇਜ ਨਾਲ ਸ਼ੁਰੂ ਹੋਈ ਰੋਹਮਨ ਸ਼ਾਲ ਅਤੇ ਸੁਸ਼ਮਿਤਾ ਸੇਨ ਦੀ ਲਵ ਸਟੋਰੀ ਦਾ ਅੰਤ ਹੋ ਗਿਆ ਹੈ। ਇਸ ਗੱਲ ਦਾ ਐਲਾਨ ਖੁਦ ਸੁਸ਼ਮਿਤਾ ਨੇ ਸੋਸ਼ਲ ਮੀਡੀਆ ‘ਤੇ ਕਰ ਦਿੱਤਾ।
ਵੀਰਵਾਰ ਨੂੰ ਇੱਕ ਤਸਵੀਰ ਪੋਸਟ ਕਰਦੇ ਹੋਏ ਸੁਸ਼ਮਿਤਾ ਨੇ ਲਿਖਿਆ, “ਅਸੀਂ ਦੋਸਤ ਦੇ ਰੂਪ ਵਿੱਚ ਸ਼ੁਰੂਆਤ ਕੀਤੀ, ਅਸੀਂ ਦੋਸਤ ਬਣੇ ਰਹੇ !! ਰਿਸ਼ਤਾ ਬਹੁਤ ਪੁਰਾਣਾ ਹੋ ਗਿਆ ਸੀ… ਪਿਆਰ ਬਾਕੀ ਹੈ.. ਕੋਈ ਜ਼ਿਆਦਾ ਕਿਆਸ ਨਹੀਂ, ਜੀਓ ਅਤੇ ਜੀਣ ਦਿਓ, ਸੁਨਹਿਰੀ ਯਾਦਾਂ। ਸ਼ੁਕਰਗੁਜ਼ਾਰ, ਪਿਆਰ, ਦੋਸਤੀ, ਲਵ ਯੂ ਦੋਸਤੋ!!!
ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਕੁਝ ਖਬਰਾਂ ‘ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਰੋਹਮਨ ਸੁਸ਼ਮਿਤਾ ਦੇ ਘਰ ਆਪਣਾ ਸਮਾਨ ਲੈ ਕੇ ਛੱਡ ਗਿਆ ਹੈ। ਅੱਜਕਲ੍ਹ ਉਹ ਆਪਣੇ ਦੋਸਤ ਦੇ ਘਰ ਹੈ। ਹਾਲਾਂਕਿ, ਕੁਝ ਦਿਨ ਪਹਿਲਾਂ ਤੱਕ ਸਭ ਕੁਝ ਠੀਕ ਲੱਗ ਰਿਹਾ ਸੀ। ਰੋਹਮਨ ਨੇ ਵੀ ਸੁਸ਼ਮਿਤਾ ਨੂੰ ਉਸ ਦੇ 46ਵੇਂ ਜਨਮਦਿਨ ‘ਤੇ ਮੁਬਾਰਕਬਾਦ ਵੀ ਦਿੱਤੀ ਸੀ।
ਸੁਸ਼ਮਿਤਾ ਸੇਨ ਪਿਛਲੇ ਢਾਈ ਸਾਲਾਂ ਤੋਂ ਰੋਹਮਨ ਨੂੰ ਡੇਟ ਕਰ ਰਹੀ ਸੀ। ਰੋਹਮਨ ਅਤੇ ਸੁਸ਼ਮਿਤਾ ਦੀ ਉਮਰ ਵਿੱਚ 15 ਸਾਲ ਦਾ ਫਰਕ ਹੈ। ਸੁਸ਼ਮਿਤਾ ਜਿਥੇ 46 ਸਾਲ ਦੀ ਹੈ ਤਾਂ ਰੋਹਮਨ ਦੀ ਉਮਰ 30 ਸਾਲ ਹੈ। ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਸਨ। ਰੋਹਮਨ ਦੀ ਸੁਸ਼ਮਿਤਾ ਦੀਆਂ ਦੋਵੇਂ ਧੀਆਂ ਰੇਨੀ ਅਤੇ ਅਲੀਸ਼ਾ ਨਾਲ ਵੀ ਬਹੁਤ ਵਧੀਆ ਬਾਂਡਿੰਗ ਹੈ, ਜੋ ਖੁਦ ਨੂੰ ਦੋਵਾਂ ਦਾ ਪਾਪਾ ਕਹਿੰਦਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰੋਹਮਨ ਨੇ ਇਕ ਇੰਟਰਵਿਊ ‘ਚ ਕਿਹਾ ਸੀ- “ਸੁਸ਼ਮਿਤਾ ਨੂੰ ਮਿਲਣ ਤੋਂ ਬਾਅਦ ਮੇਰੀ ਜ਼ਿੰਦਗੀ ‘ਚ ਸਭ ਕੁਝ ਬਦਲ ਗਿਆ। ਬਾਹਰਲੇ ਲੋਕਾਂ ਦੇ ਤੌਰ ‘ਤੇ ਸਿਤਾਰਿਆਂ ਦੀ ਜ਼ਿੰਦਗੀ ਨੂੰ ਲੈ ਕੇ ਸਾਡੀਆਂ ਵੱਖ-ਵੱਖ ਧਾਰਨਾਵਾਂ ਹਨ। ਪਰ ਜਦੋਂ ਤੁਸੀਂ ਉਨ੍ਹਾਂ ਦੇ ਨਾਲ ਹੁੰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਬਹੁਤ ਮਿਹਨਤ ਕਰਦੇ ਹਨ। ਪਰਸਨਲੀ ਜਿਸ ਚੀਜ਼ ਨੇ ਮੈਨੂੰ ਬਦਲ ਦਿੱਤਾ ਉਹ ਇਹ ਹੈ ਕਿ ਮੈਂ ਚੀਜ਼ਾਂ ਨੂੰ ਸੀਰੀਅਸਲੀ ਲੈਣਾ ਸ਼ੁਰੂ ਕਰ ਦਿੱਤਾ ਤੇ ਲਾਈਫ ਦੀ ਰਿਸਪੈਕਟ ਵੀ ਕਰਨੀ ਸ਼ੁਰੂ ਕਰ ਦਿੱਤੀ।