ਫਾਜ਼ਿਲਕਾ ਦੇ ਸਰਹੱਦੀ ਪਿੰਡਾਂ ‘ਚ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਘਟਦਾ ਜਾ ਰਿਹਾ ਹੈ। ਜਿਸ ਤੋਂ ਬਾਅਦ ਇਨ੍ਹਾਂ ਪਿੰਡਾਂ ਵਿੱਚ ਜਨਜੀਵਨ ਆਪਣੇ ਪੁਰਾਣੇ ਰੂਟੀਨ ਵਿੱਚ ਪਰਤਣਾ ਸ਼ੁਰੂ ਹੋ ਗਿਆ ਹੈ। ਕਾਵਾਂਵਾਲੀ ਪੁੱਲ ਤੋਂ ਪਾਰ ਪੰਜ ਪਿੰਡਾਂ ਵਿੱਚ ਸੜਕੀ ਸੰਪਰਕ ਬਹਾਲ ਕਰ ਦਿੱਤਾ ਗਿਆ ਹੈ, ਜਦੋਂ ਕਿ ਪਾਣੀ ਦਾ ਪੱਧਰ ਹੋਰ ਹੇਠਾਂ ਜਾਣ ਤੋਂ ਬਾਅਦ ਬਾਕੀ ਪਿੰਡਾਂ ਵਿੱਚ ਸੜਕੀ ਸੰਪਰਕ ਸਥਾਪਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਹੁਸੈਨੀਵਾਲਾ ਹੈੱਡਵਰਕਸ ਤੋਂ 141381 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਹਾਲਾਂਕਿ ਪਹਿਲਾਂ ਦੇ ਮੁਕਾਬਲੇ ਇਸ ‘ਚ ਕਰੀਬ 50 ਫੀਸਦੀ ਦੀ ਕਮੀ ਆਈ ਹੈ। ਜਿਸ ਕਾਰਨ ਫਾਜ਼ਿਲਕਾ ‘ਚ ਪਾਣੀ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ ਹੈ। ਭੈਣੀ ਰਾਮ ਸਿੰਘ, ਝੰਗੜ ਭੈਣੀ, ਚੱਕ ਰੁਹੇਲਾ, ਤੇਜਾ ਰੁਹੇਲਾ ਅਤੇ ਮਹਾਤਮ ਨਗਰ ਤੱਕ ਸੜਕ ਨੂੰ ਰਸਮੀ ਤੌਰ ’ਤੇ ਬਹਾਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਚਮਤਕਾਰ! ਵਿਆਹ ਦੇ 4 ਸਾਲ ਤੱਕ ਨਹੀਂ ਹੋਏ ਸਨ ਬੱਚੇ, ਹੁਣ ਔਰਤ ਨੇ ਇਕੱਠੇ ਚਾਰ ਪੁੱਤਰ-ਧੀਆਂ ਨੂੰ ਦਿੱਤਾ ਜਨਮ
ਹੜ੍ਹ ਕਾਰਨ ਫਾਜ਼ਿਲਕਾ ਉਪ ਮੰਡਲ ਦੇ 16 ਪਿੰਡਾਂ ਦੀ ਆਬਾਦੀ ਪ੍ਰਭਾਵਿਤ ਹੋਈ ਹੈ ਅਤੇ ਉਨ੍ਹਾਂ ਦੇ 4979 ਘਰਾਂ ਵਿਚੋਂ 17 ਹਜ਼ਾਰ ਦੇ ਕਰੀਬ ਆਬਾਦੀ ਸਿੱਧੇ ਅਤੇ ਅਸਿੱਧੇ ਤੌਰ ‘ਤੇ ਇਸ ਪਾਣੀ ਨਾਲ ਪ੍ਰਭਾਵਿਤ ਹੋਈ ਹੈ ਇਸ ਲਈ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇ ਘੱਟਣ ਤੋਂ ਪਹਿਲਾਂ ਅਤੇ ਕੁਝ ਲੋਕਾਂ ਨੇ ਪਾਣੀ ਘੱਟਣ ਤੋਂ ਬਾਅਦ NDRF ਦੀਆਂ ਟੀਮਾਂ ਨਾਲ ਬਾਹਰ ਕੱਢਿਆ। ਹੁਣ ਪਾਣੀ ਦਾ ਪੱਧਰ ਘੱਟ ਹੋਣ ਕਾਰਨ NDRF ਦੀਆਂ ਟੀਮਾਂ ਵਾਪਸ ਚਲੀਆਂ ਗਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: