ਮਸ਼ਹੂਰ ਕਥਾਵਾਚਕ ਸਵਾਮੀ ਰਾਮਭਦਰਾਚਾਰੀਆ ਮਹਾਰਾਜ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਆਗਰਾ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਸਵਾਮੀ ਰਾਮਭਦਰਾਚਾਰੀਆ ਮਹਾਰਾਜ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਕਾਰਨ ਆਗਰਾ ਦੇ ਪੁਸ਼ਪਾਂਜਲੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿਥੇ ਡਾਕਟਰ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਦਲਬੀਰ ਸਿੰਘ ‘ਟੋਂਗ’ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ, ਚੈੱਕ ਬਾਊਂਸ ਮਾਮਲੇ ‘ਚ ਹੋਈ ਵੱਡੀ ਕਾਰਵਾਈ
ਸਵਾਮੀ ਰਾਮਭਦਰਾਚਾਰੀਆ ਮਹਾਰਾਜ ਨੂੰ ਆਗਰਾ ਦੇ ਪੁਸ਼ਪਾਂਜਲੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ, ਇਸ ਦ ਬਾਅਦ ਡਾਕਟਰ ਦੀ ਟੀਮ ਨੇ ਸਵਾਮੀ ਰਾਮਭੱਦਰਾਚਾਰੀਆ ਮਹਾਰਾਜ ਦਾ ਇਲਾਜ ਸ਼ੁਰੂ ਕੀਤਾ ਤੇ ਜਾਂਚ ਕਰਾਈ। ਡਾਕਟਰ ਮੁਤਾਬਕ ਸਵਾਮੀ ਰਾਮਭੱਦਰਾਚਾਰੀਆ ਨੂੰ ਚੈਸਟ ਇੰਫੈਕਸ਼ਨ, ਨਿਮੋਨੀਆ ਦੀ ਸ਼ਿਕਾਇਤ ਹੋ ਸਕਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਤਕਲੀਫ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਸਵਾਮੀ ਰਾਮਭੱਦਰਾਚਾਰੀਆ ਦੀ ਹਾਲਤ ਸਥਿਰ ਬਣੀ ਹੋਈ ਹੈ ਤੇ ਉਨ੍ਹਾਂ ਨੂੰ ਆਗਰਾ ਤੋਂ ਦਹੇਰਾਦੂਨ ਲਈ ਏਅਰ ਐਂਬੂਲੈਂਸ ਜ਼ਰੀਏ ਰੈਫਰ ਕਰ ਦਿੱਤਾ ਗਿਆ ਹੈ। ਸਵਾਮੀ ਰਾਮਭੱਦਰਾਚਾਰੀਆ ਨਾਲ ਤਿੰਨ ਡਾਕਟਰ ਦੀ ਇਕ ਸਪੈਸ਼ਲ ਟੀਮ ਨਾਲ ਰਹੇਗੀ।
ਵੀਡੀਓ ਲਈ ਕਲਿੱਕ ਕਰੋ –