Tata Motors ਨੇ CNG ਫਿਊਲ ਵਿਕਲਪ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ ਆਪਣੀ ਐਂਟਰੀ ਲੈਵਲ ਹੈਚਬੈਕ ਟਿਆਗੋ ਅਤੇ ਸੇਡਾਨ ਟਿਗੋਰ ਨੂੰ ਲਾਂਚ ਕੀਤਾ ਹੈ। ਇਹ ਦੋਵੇਂ ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀਆਂ ਭਾਰਤ ਦੀਆਂ ਪਹਿਲੀਆਂ CNG ਕਾਰਾਂ ਹਨ ਅਤੇ ਟਵਿਨ ਸਿਲੰਡਰ ਤਕਨੀਕ ਨਾਲ ਲੈਸ ਹਨ। ਇਸ ਤੋਂ ਇਲਾਵਾ ਦੋਵਾਂ ਗੱਡੀਆਂ ਦੇ ਡਿਜ਼ਾਈਨ ਅਤੇ ਹੋਰ ਫੀਚਰਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
ਟਾਟਾ ਮੋਟਰਜ਼ ਦਾ ਦਾਅਵਾ ਹੈ ਕਿ ਦੋਵੇਂ ਕਾਰਾਂ ਆਟੋਮੈਟਿਕ ਟ੍ਰਾਂਸਮਿਸ਼ਨ ਦੇ ਨਾਲ CNG ਮੋਡ ਵਿੱਚ 28.06 km/kg ਦੀ ਮਾਈਲੇਜ ਦੇਣਗੀਆਂ। ਤੁਹਾਨੂੰ ਪੈਟਰੋਲ ਮੋਟ ਵਿੱਚ 20 Kmpl ਦੀ ਮਾਈਲੇਜ ਮਿਲੇਗੀ। ਟਿਆਗੋ ਕਾਰ ਦਾ ਮੁਕਾਬਲਾ ਮਾਰੂਤੀ ਸੇਲੇਰੀਓ, ਮਾਰੂਤੀ ਵੈਗਨਆਰ, ਅਤੇ ਸਿਟਰੋਇਨ ਸੀ3 ਨਾਲ ਹੈ, ਜਦੋਂ ਕਿ ਟਿਗੋਰ ਦਾ ਮੁਕਾਬਲਾ ਮਾਰੂਤੀ ਡਿਜ਼ਾਇਰ, ਹੌਂਡਾ ਅਮੇਜ਼ ਅਤੇ ਹੁੰਡਈ ਔਰਾ ਨਾਲ ਹੈ। ਆਟੋਮੈਟਿਕ ਟ੍ਰਾਂਸਮਿਸ਼ਨ ਵਾਲੀ Tiago CNG ਚਾਰ ਵੇਰੀਐਂਟਸ ਵਿੱਚ ਉਪਲਬਧ ਹੈ। ਦਿੱਲੀ ‘ਚ ਇਸ ਦੀ ਐਕਸ-ਸ਼ੋਰੂਮ ਕੀਮਤ 7.89 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜੋ 8.89 ਲੱਖ ਰੁਪਏ ਤੱਕ ਜਾਂਦੀ ਹੈ। ਇਸ ਦੇ ਨਾਲ ਹੀ ਆਟੋਮੈਟਿਕ ਟਰਾਂਸਮਿਸ਼ਨ ਵਾਲਾ ਟਿਗੋਰ ਦੋ ਵੇਰੀਐਂਟ ‘ਚ ਉਪਲੱਬਧ ਹੈ। ਦਿੱਲੀ ‘ਚ ਇਸ ਦੀ ਐਕਸ-ਸ਼ੋਰੂਮ ਕੀਮਤ 8.84 ਲੱਖ ਰੁਪਏ ਤੋਂ ਸ਼ੁਰੂ ਹੋ ਕੇ 9.54 ਲੱਖ ਰੁਪਏ ਤੱਕ ਜਾਂਦੀ ਹੈ। ਟਿਆਗੋ ਲਈ ਟੋਰਨੇਡੋ ਬਲੂ, ਟਿਆਗੋ NRG ਲਈ ਗ੍ਰਾਸਲੈਂਡ ਬੇਜ ਅਤੇ ਟਿਗੋਰ ਲਈ ਮੀਟੀਅਰ ਕਾਂਸੀ ਵਰਗੇ ਨਵੇਂ ਰੰਗ ਵਿਕਲਪ ਇਹਨਾਂ ਮਾਡਲਾਂ ਦੀ ਖਿੱਚ ਨੂੰ ਵਧਾਉਂਦੇ ਹਨ। Tiago iCNG ਅਤੇ Tigor iCNG ਦੇ AMT ਵੇਰੀਐਂਟ ਲਈ ਬੁਕਿੰਗ ਖੁੱਲੀ ਹੈ। ਦਿਲਚਸਪੀ ਰੱਖਣ ਵਾਲੇ ਗਾਹਕ 21,000 ਰੁਪਏ ਦੀ ਟੋਕਨ ਰਕਮ ਦਾ ਭੁਗਤਾਨ ਕਰਕੇ ਇਨ੍ਹਾਂ ਦੋਵਾਂ ਨੂੰ ਆਨਲਾਈਨ ਅਤੇ ਡੀਲਰਸ਼ਿਪ ‘ਤੇ ਬੁੱਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ –
“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”
ਟਾਟਾ ਮੋਟਰਜ਼ ਨੇ ਦੋਵਾਂ ਕਾਰਾਂ ਵਿੱਚ ਗੈਸ ਲੀਕ ਖੋਜਣ ਦੀ ਸੁਰੱਖਿਆ ਵਿਸ਼ੇਸ਼ਤਾ ਪ੍ਰਦਾਨ ਕੀਤੀ ਹੈ। ਕਾਰ ਵਿੱਚ ਸੀਐਨਜੀ ਲੀਕ ਹੋਣ ਦੀ ਸਥਿਤੀ ਵਿੱਚ, ਲੀਕ ਖੋਜ ਤਕਨੀਕ ਵਾਹਨ ਨੂੰ ਸੀਐਨਜੀ ਤੋਂ ਪੈਟਰੋਲ ਮੋਡ ਵਿੱਚ ਆਪਣੇ ਆਪ ਬਦਲ ਦਿੰਦੀ ਹੈ। ਇਹ ਤਕਨੀਕ ਡਰਾਈਵਰ ਨੂੰ ਗੈਸ ਲੀਕ ਹੋਣ ਬਾਰੇ ਵੀ ਸੁਚੇਤ ਕਰਦੀ ਹੈ। ਇਸ ਤੋਂ ਇਲਾਵਾ ਫਿਊਲ ਭਰਦੇ ਸਮੇਂ ਕਾਰ ਨੂੰ ਬੰਦ ਰੱਖਣ ਲਈ ਮਾਈਕ੍ਰੋ ਸਵਿੱਚ ਦਿੱਤਾ ਗਿਆ ਹੈ। ਇਹ ਸਵਿੱਚ ਫਿਊਲ ਦੇ ਢੱਕਣ ਦੇ ਖੁੱਲ੍ਹਦੇ ਹੀ ਇਗਨੀਸ਼ਨ ਨੂੰ ਬੰਦ ਕਰ ਦਿੰਦਾ ਹੈ। ਇਹ ਕਾਰ ਨੂੰ ਉਦੋਂ ਤੱਕ ਚਾਲੂ ਹੋਣ ਤੋਂ ਰੋਕਦਾ ਹੈ ਜਦੋਂ ਤੱਕ ਫਿਊਲ ਦੇ ਢੱਕਣ ਨੂੰ ਸੁਰੱਖਿਅਤ ਢੰਗ ਨਾਲ ਬੰਦ ਨਹੀਂ ਕੀਤਾ ਜਾਂਦਾ। ਇਹ ਇੰਸਟਰੂਮੈਂਟ ਕਲੱਸਟਰ ‘ਤੇ ‘ਕਲੋਜ਼ ਫਿਊਲ ਲਿਡ’ ਅਲਰਟ ਵੀ ਦਿੰਦਾ ਹੈ। ਸਿਲੰਡਰ ਵਾਲੀਆਂ ਕਾਰਾਂ ਵਿੱਚ ਹੋਰ CNG ਕਾਰਾਂ ਦੇ ਮੁਕਾਬਲੇ ਬੂਟ ਸਪੇਸ ਜ਼ਿਆਦਾ ਹੁੰਦੀ ਹੈ। ਇਸ ਤਕਨੀਕ ਨਾਲ ਟਿਆਗੋ ਅਤੇ ਟਿਗੋਰ ਦੀ ਬੂਟ ਸਪੇਸ ਵਧ ਗਈ ਹੈ। ਹਾਲਾਂਕਿ ਕੰਪਨੀ ਨੇ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।