ਬੈਂਕ ਦੇ ਲਾਕਰ ‘ਚ ਪਿਆ ਲੱਖਾਂ ਰੁਪਏ ਨੂੰ ਸਿਓਂਕ ਚਟ ਕਰ ਗਈ। ਇਹ ਸੁਣ ਕੇ ਤੁਹਾਨੂੰ ਵੀ ਅਜੀਬ ਲੱਗੇਗਾ ਪਰ ਇਹ ਬਿਲਕੁਲ ਸੱਚ ਹੈ। ਜੀ ਹਾਂ, ਉਦੈਪੁਰ ਸ਼ਹਿਰ ਦੇ ਕਾਲਾਜੀ ਗੋਰਾਜੀ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਲਾਕਰ ‘ਚ ਪਏ 2 ਲੱਖ 15 ਹਜ਼ਾਰ ਰੁਪਏ ਨੂੰ ਸਿਓਂਕ ਨੇ ਖਾ ਲਿਆ। ਇਸ ਗੱਲ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬੈਂਕ ਲਾਕਰ ਨੰਬਰ 265 ਦੀ ਮਾਲਕ ਸੁਨੀਤਾ ਮਹਿਤਾ ਆਪਣੇ ਲਾਕਰ ਵਿੱਚ ਪਏ ਪੈਸੇ ਕਢਵਾਉਣ ਗਈ ਤਾਂ ਸਿਓਂਕ ਸਾਰੇ ਪੈਸੇ ਖਾ ਗਈ।
ਜਦੋਂ ਸੁਨੀਤਾ ਨੇ ਬੈਂਕ ਦੇ ਲਾਕਰ ‘ਚ ਪਿਆ ਬੈਗ ਘਰ ਲਿਆ ਕੇ ਖੋਲ੍ਹਿਆ ਤਾਂ ਸਿਓਂਕ 2 ਲੱਖ ਰੁਪਏ ਖਾ ਚੁੱਕੀ ਸੀ। ਅਜਿਹੇ ‘ਚ ਦੇਖਣ ਵਾਲੀ ਗੱਲ ਇਹ ਹੈ ਕਿ ਕਾਲਾਜੀ ਗੋਰਾਜੀ ‘ਚ ਸਥਿਤ ਪੰਜਾਬ ਨੈਸ਼ਨਲ ਬੈਂਕ ਦੇ ਹੋਰ ਲਾਕਰਾਂ ‘ਚ ਵੀ ਸਿਓਂਕ ਲੱਗੀ ਹੋ ਸਕਦੀ ਹੈ।
ਇਸੇ ਤਰ੍ਹਾਂ ਜੇ ਹੋਰ ਲਾਕਰਾਂ ‘ਚ ਵੀ ਸਿਓਂਕ ਮਿਲ ਜਾਂਦੀ ਹੈ ਤਾਂ PNB ਬੈਂਕ ਦੇ ਲਾਕਰਾਂ ‘ਚ ਰੱਖਣ ਵਾਲੇ ਲੋਕਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਈ ਲੋਕ ਆਪਣੇ ਜ਼ਰੂਰੀ ਦਸਤਾਵੇਜ਼ ਬੈਂਕ ਦੇ ਲਾਕਰ ‘ਚ ਵੀ ਰੱਖਦੇ ਹਨ, ਅਜਿਹੇ ‘ਚ ਕਈ ਲੋਕਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਮਗਰੋਂ ਨਵਾਂ ਖ਼ਤਰਾ, ਇਨਸਾਨਾਂ ਨੂੰ ਵੀ ਹੋ ਸਕਦਾ ਏ ਬਰਡ ਫਲੂ! WHO ਨੇ ਕੀਤਾ ਅਲਰਟ
ਪਿਛਲੇ ਲਾਕਰ ਵਿੱਚ ਸਿਓਂਕ ਦੀ ਸੂਚਨਾ ਮਿਲਣ ਤੋਂ ਬਾਅਦ ਕਈ ਗਾਹਕ ਬੈਂਕ ਵਿੱਚ ਪਹੁੰਚ ਗਏ ਅਤੇ ਬੈਂਕ ਕਰਮਚਾਰੀਆਂ ਦੀ ਲਾਪਰਵਾਹੀ ਨੂੰ ਲੈ ਕੇ ਹੰਗਾਮਾ ਕੀਤਾ। ਬੈਂਕ ਦੇ ਉੱਚ ਅਧਿਕਾਰੀਆਂ ਅਤੇ ਗਾਹਕਾਂ ਨੂੰ ਫੋਨ ਕਰਕੇ ਵੀ ਇਹੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜਿਸ ਕਾਰਨ ਕਿੰਨਾ ਨੁਕਸਾਨ ਹੋਇਆ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: