The BJP’s coin : ਪੰਜਾਬ ‘ਚ 14 ਫਰਵਰੀ ਨੂੰ ਪਈਆਂ ਨਾਗਰਿਕ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। 117 ਸਥਾਨਕ ਲੋਕਲ ਬਾਡੀਜ਼ ‘ਤੇ ਚੋਣਾਂ ਹੋਈਆਂ ਸਨ ਜਿਨ੍ਹਾਂ ‘ਚੋਂ 109 ਨਗਰ ਪਾਲਿਕਾ ਪ੍ਰੀਸ਼ਦ ਤੇ ਨਗਰ ਪੰਚਾਇਤ ਹਨ। ਉਥੇ 8 ਨਗਰ ਨਿਗਮ ਸ਼ਾਮਲ ਹਨ। ਇਸ ਚੋਣ ‘ਚ ਕੁੱਲ 9,222 ਉਮੀਦਵਾਰ ਸ਼ਾਮਲ ਹੋਏ ਸਨ। ਹੁਣ ਤੱਕ ਆਏ ਚੋਣ ਨਤੀਜਿਆਂ ‘ਚ ਕਾਂਗਰਸ ਦਾ ਹੀ ਪਲੜਾ ਭਾਰੀ ਹੈ ਤੇ ਦੂਜੇ ਨੰਬਰ ‘ਤੇ ਅਕਾਲੀ ਉਮੀਦਵਾਰ ਅੱਗੇ ਆ ਰਹੇ ਹਨ।
ਕਿਸਾਨੀ ਅੰਦੋਲਨ ਦਰਮਿਆਨ ਨਗਰ ਕਿਸਾਨ ਅੰਦੋਲਨ ਦੇ ਵਿਚਕਾਰ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਭ ਦੀ ਨਜ਼ਰ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਕਿਸੇ ਵੀ ਪੱਧਰ ਦੀਆਂ ਚੋਣਾਂ ਲਈ ਇਹ ਪਹਿਲਾ ਮੌਕਾ ਹੈ, ਜਿਸ ਕਾਰਨ ਇਹ ਚੋਣਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਮੰਨੀਆ ਜਾ ਰਹੀਆਂ ਹਨ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਇਨ੍ਹਾਂ ਚੋਣਾਂ ਨੂੰ 2022 ਦਾ ਟੈਸਟ ਮੰਨਿਆ ਜਾ ਰਿਹਾ ਹੈ।
ਕਿਸਾਨੀ ਅੰਦੋਲਨ ਕਾਰਨ ਭਾਜਪਾ ਦਾ ਕਾਫੀ ਵਿਰੋਧ ਹੋ ਰਿਹਾ ਹੈ ਪਰ ਫਿਰ ਵੀ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਭਾਜਪਾ ਦਾ ਸਿੱਕਾ ਚੱਲ ਰਿਹਾ ਹੈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ : ਪਠਾਨਕੋਟ – 9, ਹੁਸ਼ਿਆਰਪੁਰ – 4, ਫਾਜ਼ਿਲਕਾ – 4, ਜਲਾਲਾਬਾਦ – 2, ਰਾਜਪੁਰਾ – 2, ਨੂਰਮਹਿਲ -1, ਡੇਰਾਬਸੀ – 1, ਬਟਾਲਾ – 1 ਸੀਟ ‘ਤੇ ਜਿੱਤ ਹਾਸਲ ਕੀਤੀ ਹੈ। ਪੰਜਾਬ ਵਿੱਚ 25 ਸਾਲਾਂ ਬਾਅਦ ਗੱਠਜੋੜ ਤੋਂ ਵੱਖ ਹੋਏ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ। ਜਿਸ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਥਾਵਾਂ ‘ਤੇ ਉਮੀਦਵਾਰ ਲੱਭਣ ‘ਚ ਵੀ ਮੁਸ਼ਕਿਲ ਹੋਈ ਹੈ ਅਤੇ ਉਹ ਪੰਜਾਬ ਦੀਆਂ ਅੱਧੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ।