ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਮਹਿਰਾਜ ਤੋਂ ਏਸ਼ੀਅਨ ਸੋਨ ਤਗਮਾ ਜੇਤੂ ਇੰਦਰਜੀਤ ਸਿੰਘ ਆਪਣੇ ਪਿਤਾ ਨਾਲ ਰਾਮਪੁਰਾ ਫੂਲ ਵਿਖੇ ਚਾਹ ਵੇਚ ਕੇ ਘਰ ਦਾ ਖਰਚਾ ਚਲਾਉਣ ਲ ਮਜਬੂਰ ਹੈ। ਇੰਦਰਜੀਤ ਪੰਜਾਬ ਸਟੇਟ ਅਤੇ ਨੈਸ਼ਨਲ ਤੋਂ ਲੈ ਕੇ ਏਸੀਅਨ ਮੈਡਲਿਸਟ ਹੈ, ਪਰ ਇਹ ਮੈਡਲ ਉਸ ਦੇ ਘਰ ਦੀ ਗਰੀਬੀ ਦੂਰ ਕਰਨ ਵਿੱਚ ਕੋਈ ਕੰਮ ਨਹੀਂ ਆਏ।
ਇੰਦਰਜੀਤ ਨੂੰ ਬਚਪਨ ਵਿਚ ਪਾਵਰ ਲਿਫਟਿੰਗ ਦੇ ਸ਼ੌਕ ਪੈਦਾ ਹੋਇਆ ਸੀ ਅਤੇ ਇਹ ਜਨੂੰਨ ਦੀ ਹੱਦ ਤੱਕ ਪਹੁੰਚ ਗਿਆ। ਉਸਨੇ ਕੁਝ ਹੀ ਸਮੇਂ ਵਿੱਚ ਏਸ਼ੀਆ ਪੱਧਰ ‘ਤੇ ਗੋਲਡ ਮੈਡਲ ਤੱਕ ਜਿੱਤ ਲਿਆ। ਸਾਲ 2018 ਵਿਚ, ਉਸਨੇ ਦੱਖਣੀ ਅਫਰੀਕਾ ਵਿਚ ਆਯੋਜਿਤ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਹਿੱਸਾ ਲਿਆ। ਇੰਦਰਜੀਤ ਨੇ ਦੱਸਿਆ ਕਿ ਗਰੀਬੀ ਕਾਰਨ ਉਹ ਸਕੂਲ ਵਿਚ ਰੈਗੂਲਰ ਪੜ੍ਹਾਈ ਨਹੀਂ ਕਰ ਸਕਦਾ ਸੀ। ਉਸਨੇ ਆਪਣੀ 12ਵੀਂ ਦੀ ਪੜ੍ਹਾਈ ਓਪਨ ਮਾਧਿਅਮ ਰਾਹੀਂ ਕੀਤੀ।
ਇੰਦਰਜੀਤ ਸਿੰਘ ਨੇ 2011 ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਸਾਲ 2013 ਵਿਚ ਉਸਨੇ ਰਾਜ ਪੱਧਰ ‘ਤੇ ਪਹਿਲਾ ਸੋਨ ਤਗਮਾ ਜਿੱਤਿਆ। ਉਸਨੇ ਰਾਸ਼ਟਰੀ ਪੱਧਰ ‘ਤੇ ਚਾਰ ਸੋਨੇ ਦੇ ਤਗਮੇ ਵੀ ਜਿੱਤੇ ਅਤੇ ਦੋ ਵਾਰ ਰਾਸ਼ਟਰੀ ਰਿਕਾਰਡ ਬਣਾਇਆ। 2018 ਵਿੱਚ ਉਸਨੇ ਚੀਨੀ ਖਿਡਾਰੀ ਨੂੰ ਪਛਾੜਦਿਆਂ ਰਾਜਸਥਾਨ ਦੇ ਉਦੈਪੁਰ ਵਿੱਚ ਆਯੋਜਿਤ ਏਸ਼ੀਅਨ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ। ਜਦੋਂ ਉਹ ਮੈਡਲ ਸਮਾਰੋਹ ਵਿਚ ਰਾਸ਼ਟਰੀ ਗੀਤ ਗਾ ਰਿਹਾ ਸੀ ਤਾਂ ਉਹ ਬਹੁਤ ਮਾਣ ਮਹਿਸੂਸ ਕਰ ਰਿਹਾ ਸੀ। ਅਫ਼ਸੋਸ ਦੀ ਗੱਲ ਹੈ ਕਿ ਇਹ ਸਾਰੀਆਂ ਪ੍ਰਾਪਤੀਆਂ ਉਸ ਲਈ ਕੰਮ ਦੀਆਂ ਨਹਂ ਰਹੀਆਂ। ਉਸਨੇ ਖੇਡਾਂ ਲਈ ਆਪਣਾ ਘਰ ਗਿਰਵੀ ਰੱਖਿਆ ਸੀ।
ਇਹ ਵੀ ਪੜ੍ਹੋ : ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਦੇ ਵੱਡੇ ਐਲਾਨ- 300 ਯੂਨਿਟ ਮੁਫਤ ਬਿਜਲੀ ਸਣੇ ਦਿੱਤੀਆਂ ਤਿੰਨ ਗਾਰੰਟੀਆਂ
ਇੰਦਰਜੀਤ ਸਿੰਘ ਨੂੰ ਇੰਨੇ ਮੈਡਲ ਜਿੱਤਣ ਦੇ ਬਾਵਜੂਦ ਸਰਕਾਰੀ ਨੌਕਰੀ ਨਹੀਂ ਮਿਲੀ ਅਤੇ ਘਰ ਚਲਾਉਣ ਲਈ ਆਪਣੇ ਪਿਤਾ ਨਾਲ ਰਾਮਪੁਰਾ ਫੂਲ ਵਿਖੇ ਚਾਹ ਵੇਚਣੀ ਪਈ। ਇੰਦਰਜੀਤ ਨੇ ਦੱਸਿਆ ਕਿ ਉਹ ਨੌਕਰੀ ਲਈ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਰੀਬ 20 ਵਾਰ ਵੀ ਮਿਲ ਚੁੱਕਿਆ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਮੁੱਖ ਮੰਤਰੀ ਹਾਊਸ ਵਿੱਚ ਇੱਕ ਅਰਜ਼ੀ ਵੀ ਕੀਤੀ ਜਾ ਚੁੱਕੀ ਹੈ ਪਰ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ।