ਓਡੀਸ਼ਾ ਵਿੱਚ ਸੋਮਵਾਰ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਜਾਜਪੁਰ ਜ਼ਿਲੇ ਦੇ ਕੋਰੇਈ ਸਟੇਸ਼ਨ ‘ਤੇ, ਇਕ ਮਾਲ ਗੱਡੀ ਯਾਤਰੀ ਵੇਟਿੰਗ ਰੂਮ ਨਾਲ ਟਕਰਾ ਗਈ। ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ। ਸੱਤ ਹੋਰ ਜ਼ਖ਼ਮੀ ਦੱਸੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਈਸਟ ਕੋਸਟ ਰੇਲਵੇ ਦੇ ਅਧੀਨ ਕੋਰਈ ਸਟੇਸ਼ਨ ‘ਤੇ ਅੱਜ ਤੜਕੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਮਾਲ ਗੱਡੀ ਦੇ ਡੱਬੇ ਪਲੇਟਫਾਰਮ ‘ਤੇ ਬਣੇ ਵੇਟਿੰਗ ਹਾਲ ਤੱਕ ਪਹੁੰਚ ਗਏ। ਇਸ ਦੌਰਾਨ ਦੋ ਯਾਤਰੀ ਇਸ ਦੀ ਲਪੇਟ ‘ਚ ਆ ਗਏ ਅਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕੁਝ ਰਿਪੋਰਟਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਦੱਸੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਰੇਲਵੇ ਮੁਤਾਬਕ ਹਾਦਸੇ ਕਾਰਨ ਦੋ ਰੇਲ ਲਾਈਨਾਂ ਜਾਮ ਹੋ ਗਈਆਂ। ਸਟੇਸ਼ਨ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। ਰਾਹਤ ਟੀਮਾਂ, ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬਚਾਅ ਕਾਰਜ ਜਾਰੀ ਹੈ।