ਕੋਰੋਨਾ ਮਹਾਮਾਰੀ ਨੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ।। ਬਹੁਤ ਸਾਰੇ ਲੋਕ ਬੇਰੋਜ਼ਗਾਰ ਹੋਏ ਹਨ। ਕੋਵਿਡ-19 ਕਾਰਨ ਬੱਚਿਆਂ ਦੀ ਆਨਲਾਈਨ ਪੜ੍ਹਾਈ ਹੋ ਰਹੀ ਹੈ ਪਰ ਨਿੱਜੀ ਸਕੂਲਾਂ ਵੱਲੋਂ ਵਾਧੂ ਫੀਸਾਂ ਲੈ ਕੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਅਜਿਹੇ ਵਿਚ ਲੋਕਾਂ ਦਾ ਰੁਖ ਸਰਕਾਰੀ ਸਕੂਲਾਂ ਵੱਲ ਵਧ ਹੋਣ ਲੱਗਾ ਹੈ। ਅਜਿਹੀ ਸਥਿਤੀ ਵਿੱਚ, ਪ੍ਰਾਈਵੇਟ ਸਕੂਲ ਹੁਣ ਆਪਣੀ ਖੁਦ ਦੀ ਭਰੋਸੇਯੋਗਤਾ ਬਚਾਉਣ ਲਈ ਬੱਚਿਆਂ ਦੇ ਟਰਾਂਸਫਰ ਸਰਟੀਫਿਕੇਟ ਨੂੰ ਰੋਕ ਰਹੇ ਹਨ।
ਚੰਡੀਗੜ੍ਹ ਵਿਚ ਵੀ ਹੁਣ ਜ਼ਿਆਦਾਤਰ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿਚ ਦਾਖਲਾ ਲੈ ਰਹੇ ਹਨ ਪਰ ਇਥੇ ਇਨ੍ਹਾਂ ਨੂੰ ਸਮੱਸਿਆ ਇਹ ਪੇਸ਼ ਆ ਰਹੀ ਹੈ ਕਿ ਸਕੂਲਾਂ ਵੱਲੋਂ ਟਰਾਂਸਫਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਾਪੇ ਤੇ ਵਿਦਿਆਰਥੀ ਬਹੁਤ ਪ੍ਰੇਸ਼ਾਨ ਹਨ। ਮਾਪੇ ਇਸ ਦੀ ਸ਼ਿਕਾਇਤ ਜਿਲ੍ਹਾ ਅਧਿਕਾਰੀ ਨੂੰ ਕਰ ਰਹੇ ਹਨ। ਇਸੇ ਉਤੇ ਕਾਰਵਾਈ ਕਰਦੇ ਹੋਏ ਡੀ. ਈ. ਓ. ਨੇ ਸਕੂਲਾਂ ‘ਤੇ ਨਕੇਲ ਕੱਸਣ ਦਾ ਮਨ ਬਣਾ ਲਿਆ ਹੈ। ਜਿਲ੍ਹਾ ਅਧਿਕਾਰੀ ਪ੍ਰਭਜੋਤ ਕੌਰ ਨੇ ਤੁਰੰਤ ਸਕੂਲ ਤੋਂ ਜਲਦ ਬੱਚੇ ਦਾ ਟਰਾਂਸਫਰ ਸਰਟੀਫਿਕੇਟ ਜਾਰੀ ਕਰਨ ਦੇ ਨਾਲ ਸਕੂਲ ਪ੍ਰਬੰਧਨ ਤੋਂ ਜਵਾਬ ਵੀ ਮੰਗਿਆ ਹੈ।
ਤਤਕਾਲੀ ਸਲਾਹਕਾਰ ਮਨੋਜ ਕੁਮਾਰ ਪਰਿਦਾ ਵੱਲੋਂ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਟਿਊਸ਼ਨ ਫੀਸ ਨੂੰ ਛੱਡ ਕੇ ਹੋਰ ਕਿਸੇ ਤਰ੍ਹਾਂ ਦੀ ਫੀਸ ਪ੍ਰਾਈਵੇਟ ਸਕੂਲ ਵਾਲੇ ਨਹੀਂ ਲੈਣਗ। ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਬਾਅਦ ਪ੍ਰਾਈਵੇਟ ਸਕੂਲਾਂ ਨੇ ਟਿਊਸ਼ਨ ਫੀਸ ਲੈ ਕੇ ਆਨਲਾਈਨ ਪੜ੍ਹਾਈ ਜਾਰੀ ਰੱਖੀ। ਮਾਪਿਆਂ ਨੇ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਬੱਚਿਆਂ ਦੇ ਦਾਖਲੇ ਸਰਕਾਰੀ ਸਕੂਲਾਂ ਵਿਚ ਕਰਵਾ ਦਿੱਤੇ। ਅਜਿਹੀ ਸਥਿਤੀ ਵਿੱਚ, ਕਈ ਪ੍ਰਾਈਵੇਟ ਸਕੂਲ ਵੱਖ-ਵੱਖ ਬਿੱਲ ਬਣਾ ਕੇ ਫੀਸ ਵਿਚ ਕੰਪਿਊਟਰ ਤੇ ਲੈਬ ਫੀਸ ਦੀ ਮੰਗ ਕਰ ਰਹੇ ਹਨ ਅਤੇ ਵਿਦਿਆਰਥੀਆਂ ਦੇ ਟ੍ਰਾਂਸਫਰ ਸਰਟੀਫਿਕੇਟ ਵੀ ਨਹੀਂ ਦਿੱਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਮੋਹਾਲੀ ਨੇ ਰਚਿਆ ਇਤਿਹਾਸ, 103.66 ਫੀਸਦੀ ਆਬਾਦੀ ਨੇ ਲਗਵਾਇਆ ਕੋਵਿਡ ਦਾ ਪਹਿਲਾ ਟੀਕਾ