ਆਫਿਸ ਵਿਚ ਕੰਮ ਕਰ ਰਹੇ ਹੋ ਜਾਂ ਘਰ ‘ਤੇ ਬੈਠੇ ਹੋ। ਅਣਜਾਨ ਨੰਬਰ ਤੋਂ ਆਉਣ ਵਾਲੇ ਮੈਸੇਜ ਤੇ ਕਾਲਸ ਕਈ ਵਾਰ ਧਿਆਨ ਭਟਕਾਉਂਦੇ ਹਨ। ਇਨ੍ਹਾਂ ਵਿਚੋਂ ਕਈ ਕਾਲਸ ਤੇ ਮੈਸੇਜ ਸਪੈਮ ਹੁੰਦੇ ਹਨ ਜੋ ਲੋਕਾਂ ਨੂੰ ਠੱਗਣ ਲਈ ਕੀਤੇ ਜਾਂਦੇ ਹਨ। ਜੇਕਰ ਤੁਸੀਂ ਵੀ ਸਪੈਮ ਮੈਸੇਜ ਤੋਂ ਪ੍ਰੇਸ਼ਾਨ ਹੋ ਤਾਂ ਗੂਗਲ ਦਾ ਇਕ ਖਾਸ ਫੀਚਰ ਤੁਹਾਡੀ ਮਦਦ ਕਰ ਸਕਦਾ ਹੈ। ਗੂਗਲ ਦੇ ਐਂਡ੍ਰਾਇਡ ਸਮਾਰਟਫੋਨ ਵਿਚ ਇਕ ਸਪੈਮ ਫਿਲਟਰ ਫੀਚਰ ਹੁੰਦਾ ਹੈ ਜਿਸ ਦੀ ਮਦਦ ਨਾਲ ਤੁਸੀਂ ਸਪੈਮ ਮੈਸੇਜ ਨੂੰ ਆਟੋਮੈਟਿਕ ਤੌਰ ‘ਤੇ ਬਲਾਕ ਕਰ ਸਕਦੇ ਹੋ।
ਜੇਕਰ ਤੁਸੀਂ ਸਪੈਮ ਮੈਸੇਜ ਤੋਂ ਪ੍ਰੇਸ਼ਾਨ ਹੋ ਤਾਂ Google Messages ਐਪ ਵਿਚ ਸਪੈਮ ਪ੍ਰੋਟੈਕਸ਼ਨ ਚਾਲੂ ਕਰਕੇ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ।ਇਹ ਫੀਚਰ ਤੁਹਾਡੇ ਫੋਨ ‘ਤੇ ਆਉਣ ਵਾਲੇ ਸਾਰੇ ਮੈਸੇਜ ਨੂੰ ਆਟੋਮੈਟਕਲੀ ਸਕੈਨ ਕਰਦਾ ਹੈ ਤੇ ਸਪੈਮ ਮੈਸੇਜ ਨੂੰ ਬਲਾਕ ਕਰ ਦਿੰਦਾ ਹੈ।
- ਸਪੈਮ ਪ੍ਰੋਟੈਕਸ਼ਨ ਚਾਲੂ ਕਰਨ ਲਈ ਅਪਣਾਓ ਇਹ ਤਰੀਕਾ-
- ਆਪਣੇ ਐਂਡ੍ਰਾਇਡ ਸਮਾਰਟਫੋਨ ‘ਤੇ, Google Messages ਐਪ ਖੋਲ੍ਹੋ।
- ਉਪਰ ਸੱਜੇ ਕੋਨੇ ਵਿਚ ਸਥਿਤ ਆਪਣੀ ਪ੍ਰੋਫਾਈਲ ਫੋਟੋ ‘ਤੇ ਟੈਪ ਕਰੋ।
- ‘ਸੈਟਿੰਗ’ ‘ਤੇ ਟੈਪ ਕਰੋ।
- ‘ਸਪੈਮ ਪ੍ਰੋਟੈਕਸ਼ਨ’ ‘ਤੇ ਟੈਪ ਕਰੋ।
- ‘ਸਪੈਮ ਪ੍ਰੋਟੈਕਸ਼ਨ ਚਾਲੂ ਕਰੋ’ ‘ਤੇ ਟੈਪ ਕਰੋ।
Google Messages ਐਪ ਸਪੈਮ ਮੈਸੇਜ ਨੂੰ ਫਿਲਟਰ ਕਰਨ ਲਈ ਇਕ AI ਆਧਾਰਿਤ ਮਾਡਲ ਦਾ ਇਸਤੇਮਾਲ ਕਰਦਾ ਹੈ।ਇਹ ਮਾਡਲ ਮੈਸੇਜ ਦੇ ਕੰਟੈਂਟ, ਨੰਬਰ ਸੈਂਟਰ ਤੇ ਹੋਰ ਕਾਰਕਾਂ ਦੇ ਆਧਾਰ ‘ਤੇ ਸਪੈਮ ਮੈਸੇਜ ਦੀ ਪਛਾਣ ਕਰਦਾ ਹੈ। ਗੂਗਲ ਆਪਣੇ ਐਂਡ੍ਰਾਇਡ ਸਮਾਰਟਫੋਨ ਵਿਚ ਕਾਲਿੰਗ ਲਈ ਵੀ ਸਪੈਮ ਫਿਲਟਰ ਫੀਚਰ ਦਿੰਦਾ ਹੈ। ਇਹ ਫੀਚਰ ਤੁਹਾਡੇ ਫੋਨ ‘ਤੇ ਆਉਣ ਵਾਲੇ ਸਾਰੇ ਕਾਲ ਨੂੰ ਖੁਦ ਸਕੈਨ ਕਰਦਾ ਹੈ ਤੇ ਸਪੈਮ ਕਾਲ ਨੂੰ ਬਲਾਕ ਕਰ ਦਿੰਦਾ ਹੈ।
ਵੀਡੀਓ ਲਈ ਕਲਿੱਕ ਕਰੋ : –