Two brothers killed : ਜਲੰਧਰ ਦੇ ਪਿੰਡ ਲੋਹੀਆਂ ਵਿਚ ਇਕ ਬਹੁਤ ਹੀ ਮੰਦਭਾਗੀ ਘਟਨਾ ਵਾਪਰ ਗਈ, ਜਦੋਂ ਇਕ ਪੁਦੀਨਾ ਫੈਕਟਰੀ ਵਿਚ ਗੈਸ ਚੜ੍ਹਣ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ, ਜਦਕਿ ਇਕ ਮੁਲਾਜ਼ਮ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੋਵੇਂ ਭਰਾਵਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜੀਆਂ ਗਈਆਂਹਨ। ਉਥੇ ਹੀ ਗੰਭੀਰ ਤੌਰ ’ਤੇ ਜ਼ਖਮੀ ਮੁਲਾਜ਼ਮ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਲੋਹੀਆਂ ਪੁਲਿਸ ਨੇ ਪਹੁੰਚ ਕੇ ਫੈਕਟਰੀ ਦਾ ਜਾਇਜ਼ਾ ਲਿਆ ਅਤੇ ਫੈਕਟਰੀ ਮਾਲਿਕ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕਾਂ ਨੇ ਪੁਲਿਸ ਥਾਣੇ ਦੇ ਬਾਹਰ ਡੇਰਾ ਜਮਾ ਲਿਆ। ਮ੍ਰਿਤਕਾਂ ਦੀ ਪਛਾਣ ਪਾਲ ਸਿੰਘ ਤੇ ਫੁੰਮਣ ਸਿੰਘ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਲੋਹੀਆਂ ਦੇ ਪਿੰਡ ਮੁੰਡੀ ਚੋਹਲੀਆਂ ਵਿਚ ਇਕ ਛੋਟੀ ਜਿਹੀ ਫੈਕਟਰੀ ਵਿਚ ਪੁਦੀਨੇ ਦਾ ਤੇਲ ਕੱਢਿਆ ਜਾਂਦਾ ਹੈ। ਸ਼ੁੱਕਰਵਾਰ ਨੂੰ ਸਵੇਰੇ ਪਿੰਡ ’ਚ ਹੀ ਰਹਿਣ ਵਾਲੇ ਦੋਵੇਂ ਭਰਾ ਪਾਲ ਸਿੰਘ ਤੇ ਭੁੰਮਣ ਸਿੰਘ ਫੈਕਟਰੀ ਵਿਚ ਕੰਮ ਕਰਨਲਈ ਪਹੁੰਚੇ ਸਨ। ਫੈਕਟਰੀ ਵਿਚ ਲਗਭਗ 10 ਤੋਂ 15 ਫੁੱਟ ਦੇ ਡਰੱਮ ਜ਼ਮੀਨ ਵਿਚਗੱਡੇ ਹੋਏ ਸਨ, ਜਿਨ੍ਹਾਂ ਨੂੰ ਸਾਫ ਕਰਨ ਲਈ ਪਾਲ ਸਿੰਘ ਹੇਠਾਂ ਉਤਰਿਆ। ਡਰੱਮ ਕਾਫੀ ਸਮੇਂ ਤੋਂ ਬੰਦ ਹੋਣ ਕਾਰਨ ਉਸ ਵਿਚ ਗੈਸ ਭਰੀ ਹੋਈ ਸੀ। ਇਕਦਮ ਡਰੱਮ ਖੋਲ੍ਹਣ ਤੋਂ ਬਾਅਦ ਇਸ ਵਿਚ ਜਾਣ ਕਰਕੇ ਉਸ ਨੂੰ ਗੈਸ ਚੜ੍ਹ ਗਈ ਅਤੇ ਉਸ ਦੀ ਹਾਲਤ ਵਿਗੜ ਗਈ।
ਇਹ ਦੇਖ ਕੇ ਉਸ ਦਾ ਭਰਾ ਫੁੰਮਣ ਸਿੰਘ ਅਤੇ ਇਕ ਸਾਥੀ ਮੁਲਾਜ਼ਮ ਕਾਲਾ ਸਿੰਘ ਉਸ ਨੂੰ ਬਚਾਉਣ ਲਈ ਡਰੱਮ ਅੰਦਰ ਗਏ ਪਰ ਉਨ੍ਹਾਂ ਦੋਹਾਂ ਨੂੰਵੀ ਗੈਸ ਚੜ੍ਹ ਗਈ। ਜਿਵੇਂ ਹੀ ਉਥੇ ਦੇ ਬਾਕੀ ਮੁਲਾਜ਼ਮਾਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਫਟਾਫਟ ਤਿੰਨਾਂ ਨੂੰ ਬਾਹਰ ਕੱਢਿਆ ਅਤੇ ਨੇੜਲੇ ਹਸਪਤਾਲ ਲਿਜਾਣ ਲੱਗੇ। ਪਾਲ ਸਿੰਘ ਤੇ ਫੁੰਮਣ ਸਿੰਘ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ, ਜਦਕਿ ਕਾਲਾ ਸਿੰਘ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ। ਪੁਲਿਸ ਵੱਲੋਂ ਫੈਕਟਰੀ ਦੇ ਮਾਲਿਕ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।