Two hundred sixty corona Cases : ਕੋਰੋਨਾ ਦੇ ਮਾਮਲੇ ਜਲੰਧਰ ਵਿਚ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਜ਼ਿਲ੍ਹੇ ਵਿਚ ਫਿਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ, ਜਿਥੇ 260 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਦੇ ਨਾਲ ਹੀ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਵੀ ਹੋ ਗਈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਨਿਊ ਦਸਮੇਸ਼ ਨਗਰ ਦੇ ਰਹਿਣ ਵਾਲੇ 67 ਸਾਲਾ ਅਮਰ ਸਿੰਘ ਨੇ ਅੱਜ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। ਹੁਣ ਜ਼ਿਲ੍ਹੇ ਵਿਚ ਜਿਥੇ ਕੋਰੋਨਾ ਪੀੜਤਾਂ ਦੀ ਗਿਣਤੀ 4888 ਹੋ ਚੁੱਕੀ ਹੈ, ਉਥੇ ਹੀ ਮਰਨ ਵਾਲਿਆਂ ਦਾ ਅੰਕੜਾ ਵੀ 120 ਹੋ ਗਿਆ ਹੈ।
ਦੱਸਣਯੋਗ ਹੈ ਕਿ ਜ਼ਿਲ੍ਹੇ ਦੇ ਸੰਤੋਖਪੁਰਾ, ਲਾਜਪਤ ਨਗਰ, ਸੂਰਿਆ ਐਨਕਲੇਵ, ਸੁੰਦਰ ਨਗਰ ਨਕੋਦਰ, ਸੋਹਲ ਜਗੀਰ, ਜੀਟੀਬੀ ਨਗਰ, ਰਾਜਾ ਗਾਰਡਨ, ਪਿੰਡ ਉ4ਗੀ, ਹੁਸੈਨਪੁਰਾ, ਬੋਲੀਨਾ, ਰਾਮਾਮੰਡੀ, ਰੰਧਾਵਾ ਮਸੰਦਾ, ਸਵਰਮ ਪਾਰਕ, ਬੇਅੰਤ ਨਗਰ, ਦੀਪ ਨਗਰ, ਤਰਣ ਐਨਕਲੇਵ, ਕ੍ਰਿਸ਼ਣਾ ਨਗਰ, ਲੋਹੀਆਂ ਖਾਸ, ਫ੍ਰੈਂਡਸ ਕਾਲੋਨੀ, ਗਾਜੀਗੁੱਲਾ, ਗੁਰੂ ਅਮਰ ਦਾਸ ਨਗਰ, ਸ਼ਿਵ ਨਗਰ, ਮਨਜੀਤ ਨਗਰ, ਪ੍ਰਤਾਪ ਨਗਰ, ਨਿਊ ਸਨ ਸਿਟੀ, ਬਾਰਗਵ ਕੈਂਪ, ਅੰਬਿਕਾ ਕਾਲੋਨੀ, ਕੋਟ ਈਸੇ ਖਾਂ, ਜੇਪੀ ਨਗਰ, ਸੈਫਾਬਾਦ, ਪਤਾਰਾ ਪਿੰਡ, ਸਵਰਣ ਪਾਰਕ, ਸੁਰਾਨੁੱਸੀ, ਸੂਰਿਆ ਐਨਕਲੇਵ, ਨੰਗਲ ਫਿਲੌਰ, ਆਰਿਆ ਨਗਰ, ਪਿੰਡ ਨੰਗਲ ਜੀਵਨ, ਪਿੰਡ ਸੰਕਰ, ਡਿਫੈਂਸ ਕਾਲੋਨੀ, ਪਿੰਡ ਜੰਡਿਆਲਾ, ਕਰਤਾਰ ਨਗਰ ਸ਼ਾਹਕੋਟ, ਸ਼ਾਹਜਹਾਂਪੁਰ ਸ਼ਾਹਕੋਟ, ਸੋਹਲ ਜਗੀਰ, ਟਾਵਰ ਐਨਕਲੇਵ, ਸਤਨਾਮ ਨਗਰ, ਦਿਲਬਾਗ ਨਗਰ, ਭਾਰਗਵ ਕੈਂਪ, ਸਤ ਨਗਰ, ਸੰਸਾਰਪੁਰ, ਨਿਊ ਡਿਫੈਂਸ ਕਾਲੋਨੀ, ਬੇਅੰਤ ਨਗਰ, ਦੀਪ ਨਗਰ, ਨਿਊ ਬਾਰਾਦਰੀ, ਤਰਣ ਐਨਕਲੇਵ, ਧੀਨਾ, ਏਕਤਾ ਨਗਰ ਇਲਾਕਿਆਂ ਤੋਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲ੍ਹੇ ਵਿਚ ਜਿਥੇ ਕੋਰੋਨਾ ਦੇ 255 ਮਾਮਲੇ ਸਾਹਮਣੇ ਆਏ ਉਥੇ ਹੀ ਤਿੰਨਲੋਕਾਂ ਦੀ ਮੌਤ ਹੋ ਗਈ ਸੀ। ਉਥੇ ਹੀ ਬੀਤੇ ਦਿਨ 138 ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰਾਂ ਤੋਂ ਛੁੱਟੀ ਦੇ ਕੇ ਘਰ ਵਿਚ ਆਈਸੋਲੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ।