ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਨੂੰ ਪੱਛਮੀ ਦੇਸ਼ਾਂ ਨੂੰ ਯੂਕਰੇਨ ਨੂੰ ਮਿਲਟਰੀ ਸਹਾਇਤਾ ਵਧਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਨਹੀਂ ਤਾਂ ਰੂਸ ਬਾਕੀ ਯੂਰਪ ‘ਤੇ ਅੱਗੇ ਵਧੇਗਾ।
ਜ਼ੇਲੇਂਸਕੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ “ਜੇ ਤੁਹਾਡੇ ਕੋਲ ਅਸਮਾਨ ਬੰਦ ਕਰਨ ਦੀ ਸ਼ਕਤੀ ਨਹੀਂ ਹੈ, ਤਾਂ ਮੈਨੂੰ ਜਹਾਜ਼ ਦੇ ਦਿਓ! ਜੇ ਅਸੀਂ ਨਾ ਰਹੇ ਤਾਂ ਰੱਬ ਨਾ ਕਰੇ, ਲਾਤਵੀਆ, ਲਿਥੁਆਨੀਆ, ਐਸਟੋਨੀਆ ਅਗਲੇ ਹੋਣਗੇ। ਮੇਰੇ ਤੇ ਵਿਸ਼ਵਾਸ ਕਰੋ।”
ਉਨ੍ਹਾਂ ਰੂਸੀ ਨੇਤਾ ਵਲਾਦਿਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਦੀ ਮੰਗ ਕਰਦੇ ਹੋਏ ਕਿਹਾ ਕਿ “ਇਸ ਜੰਗ ਨੂੰ ਰੋਕਣ ਦਾ ਇਹ ਇੱਕੋ ਇੱਕ ਤਰੀਕਾ ਹੈ।” ਉਨ੍ਹਾਂ ਕਿਹਾ ਕਿ “ਅਸੀਂ ਰੂਸ ‘ਤੇ ਹਮਲਾ ਨਹੀਂ ਕਰ ਰਹੇ ਹਾਂ ਅਤੇ ਨਾ ਹੀ ਇਸ ‘ਤੇ ਹਮਲਾ ਕਰਨ ਦੀ ਯੋਜਨਾ ਨਹੀਂ ਬਣਾ ਰਹੇ ਹਾਂ। ਉਨ੍ਹਾਂ ਪੁਤਿਨ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਸਾਡੀ ਜ਼ਮੀਨ ਛੱਡ ਦਿਓ।”
ਜ਼ੇਲੇਂਸਕੀ ਨੇ ਪੁਤਿਨ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਹਾਲ ਹੀ ਵਿੱਚ ਹੋਈ ਮੁਲਾਕਾਤ ਦੀਆਂ ਤਸਵੀਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ “ਮੇਰੇ ਨਾਲ ਬੈਠੋ। ਇਨ੍ਹਾਂ ਵਾਂਗ (ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵਾਂਗ) 30 ਮੀਟਰ ਦੀ ਦੂਰੀ ‘ਤੇ ਨਹੀਂ।”
ਜ਼ੇਲੇਂਸਕੀ ਨੇ ਕਿਹਾ ਕਿ ਮੈਂ ਵੱਢਦਾ ਨਹੀਂ ਹਾਂ। ਤੁਸੀਂ ਕਿਸ ਗੱਲ ਤੋਂ ਡਰਦੇ ਹੋ? ਗੱਲਬਾਤ ਕਰਨ ਵਿੱਚ ਸਮਝਦਾਰੀ ਹੈ। ਗੱਲਬਾਤ ਜੰਗ ਤੋਂ ਬਿਹਤਰ ਹੈ। ਉਨ੍ਹਾਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਆਧੁਨਿਕ ਸੰਸਾਰ ਵਿੱਚ ਇੱਕ ਵਿਅਕਤੀ ਇੱਕ ਜਾਨਵਰ ਵਾਂਗ ਵਿਵਹਾਰ ਕਰ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: