Varinder Kumar Sharma becomes : ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਦੇਰ ਰਾਤ ਸੂਬੇ ਵਿਚ ਕੀਤੇ ਗਏ ਵੱਡੇ ਪੱਧਰ ’ਤੇ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਫੇਰਬਦਲ ਅਧੀਨ ਲਏ ਗਏ ਫੈਸਲੇ ਦੇ ਚੱਲਦਿਆਂ ਹੁਣ ਲੁਧਿਆਣਾ ਵਿਖੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੀ ਜਗ੍ਹਾ ਆਈਏਐਸ ਅਧਿਕਾਰੀ ਤੇ ਜਲੰਧਰ ਦੇ ਰਹਿ ਚੁੱਕੇ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਜ਼ਿਲੇ ਵਿਚ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪ੍ਰਸ਼ਾਸਨਿਕ ਫੇਰਬਦਲ ਵਿਚ ਵੱਡਾ ਫੈਸਲਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਵਲੋਂ 25 ਅਧਿਕਾਰੀਆਂ, 2 ਨਗਰ ਨਿਗਮ ਅਫਸਰਾਂ ਸਮੇਤ 7 ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਤਬਦੀਲ ਕੀਤਾ ਗਿਆ ਹੈ।
ਇਨ੍ਹਾਂ ਵਿਚ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਜਲੰਧਰ, ਪ੍ਰਦੀਪ ਕੁਮਾਰ ਡੀ. ਸੀ. ਲੁਧਿਆਣਾ, ਘਣਸ਼ਿਆਮ ਥੋਰੀ ਡੀ. ਸੀ. ਸੰਗਰੂਰ, ਕੁਮਾਰ ਸੌਰਵ ਰਾਜ ਡੀ. ਸੀ. ਫਰੀਦਕੋਟ, ਕੁਲਵੰਤ ਸਿੰਘ ਡੀ. ਸੀ. ਫਿਰੋਜ਼ਪੁਰ, ਪ੍ਰਦੀਪ ਕੁਮਾਰ ਡੀ. ਸੀ. ਤਰਨਤਾਰਨ, ਵਿਨੇ ਬਬਲਾਨੀ ਡੀ. ਸੀ. ਐੱਸ. ਬੀ. ਐੱਸ. ਨਗਰ ਦੇ ਤਬਾਦਲੇ ਕੀਤੇ ਗਏ ਹਨ। ਦੱਸਣਯੋਗ ਹੈ ਕਿ ਸ਼੍ਰੀ ਵਰਿੰਦਰ ਸ਼ਰਮਾ ਨੇ ਜਲੰਧਰ ਵਿਚ ਡੀਸੀ ਦੇ ਅਹੁਦੇ ਦੇ ਰਹਿੰਦੇ ਹੋਏ ਕੋਵਿਡ-19 ਸੰਕਟ ਦੌਰਾਨ ਸ਼ਲਾਘਾਯੋਗ ਕਾਰਜ ਕੀਤੇ ਸਨ। ਉਨ੍ਹਾਂ ਵੱਲੋਂ ਸ਼ੁਰੂ ਕੀਤੀਆਂ ਗਈਆਂ ਕਈ ਸਮਾਜਿਕ ਮੁਹਿੰਮਾਂ ਨੂੰ ਦੂਜੇ ਸ਼ਹਿਰਾਂ ਦੇ ਪ੍ਰਸ਼ਾਸਨ ਨੇ ਵੀ ਅਪਣਾਇਆ। ਸ਼੍ਰੀ ਸ਼ਰਮਾ ਲਈ ਲੁਧਿਆਣਾ ਜ਼ਿਲੇ ਵਿਚ ਵਧਦੇ ਕੋਵਿਡ-19 ਸੰਕਟ ਦੌਰਾਨ ਸ਼ਹਿਰ ਵਾਸੀਆਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਇਕ ਚੁਣੌਤੀ ਹੋਵੇਗੀ।