Vendors lost crores of rupees : ਉਤਰ ਪ੍ਰਦੇਸ਼ ਵਿਚ ਐਟਲਸ ਸਾਈਕਲ ਦੀ ਸਾਹਿਬਾਬਾਦ ਯੂਨਿਟ ਵਿਚ ਉਤਪਾਦਨ ਬੰਦ ਹੋਣ ਨਾਲ ਲੁਧਿਆਣਾ ਸਾਈਕਲ ਉਦਯੋਗ ਹਿਲ ਗਿਆ ਹੈ। ਲੁਧਿਆਣਾ ਦੇ 150 ਤੋਂ ਵਧ ਵੈਂਡਰ ਦੀ ਇਸ ਕੰਪਨੀ ਨੂੰ ਸਪਲਾਈ ਕੀਤੇ ਗਏ ਗੁਡਸ ਦੀਆਂ ਲਗਭਗ 100 ਕਰੋੜ ਦੀ ਪੇਮੈਂਟ ਫਸ ਗਈ ਹੈ। ਐਟਲਸ ਸਾਈਕਲ ਦੀ ਗੱਲ ਕਰੀਏ ਤਾਂ ਇਨ੍ਹਾਂ ਹਾਊਸ ਕੰਪਨੀ ਵਲੋਂ ਫ੍ਰੇਮ, ਪੇਂਟ ਤੇ ਅਸੈਂਬਲ ਦਾ ਕੰਮ ਹੀ ਕੀਤਾ ਜਾਂਦਾ ਹੈ। ਬਾਕੀ ਸਾਈਕਲ ਦੇ ਜ਼ਿਆਦਾਤਰ ਉਤਪਾਦ ਲੁਧਿਆਣਾ ਦੀਆਂ ਕੰਪਨੀਆਂ ਤੋਂ ਹੀ ਜਾਂਦੇ ਹਨ। ਇਥੋਂ ਦੇ ਕਾਰੋਬਾਰੀਆਂ ਮੁਤਾਬਕ 100 ਕਰੋੜ ਰੁਪਏ ਇੰਡਸਟਰੀ ਦੀ ਪੇਮੈਂਟ ਬਕਾਇਆ ਹੈ।
ਕੁਝ ਮਹੀਨੇ ਪਹਿਲਾਂ ਇਥੋਂ ਦੇ ਵੈਂਡਰਾਂ ਨੇ ਪੇਮੈਂਟ ਲਈ ਐਟਲੇਸ ਸਾਈਕਲ ਖਿਲਾਫ ਕੋਰਟ ਜਾਣ ਦੀ ਤਿਆਰੀ ਕਰ ਲਈ ਸੀ। ਉਸ ਸਮੇਂ ਤਾਂ ਕੁਝ ਪੇਮੈਂਟ ਕਰਕੇ ਮਾਮਲੇ ਨੂੰ ਸੰਭਾਲ ਲਿਆ ਗਿਆ ਪਰ ਹੁਣ ਉਦਮੀਆਂ ਨੂੰ ਇਕ ਵਾਰ ਫਿਰ ਤੋਂ ਯੂਨਿਟ ਬੰਦ ਹੋਣ ਕਾਰਨ ਪੇਮੈਂਟ ਫਸਣ ਦਾ ਡਰ ਸਤਾਉਣ ਲੱਗਾ ਹੈ। ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੇ ਪ੍ਰਧਾਨ ਡੀ. ਐੱਸ. ਚਾਵਲਾ ਮੁਤਾਬਕ ਕਿਸੇ ਵੀ ਕੰਪਨੀ ਦਾ ਬੰਦ ਹੋਣਾ ਸਾਡੇ ਲਈ ਚਿੰਤਾਜਨਕ ਹੈ।
ਚੀਨ ਨਾਲ ਮੁਕਾਬਲਾ ਕਰਨ ਲਈ ਸਾਨੂੰ ਐਟਲੈਸ ਸਾਈਕਲ ਵਰਗੇ ਵੱਡੇ ਯੂਨਿਟਾਂ ਦੀ ਲੋੜ ਹੈ। ਜੇਕਰ ਲੁਧਿਆਣਾ ਦੇ ਕਈ ਵੈਂਡਰਾਂ ਦੇ ਕਰੋੜਾਂ ਰੁਪਏ ਐਟਲੇਸ ਸਾਈਕਲ ਵਿਚ ਬਕਾਇਆ ਹਨ। ਇਸ ਨੂੰ ਲੈ ਕੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਤੋਂ ਲੁਧਿਆਣਾ ਦੇ ਵੈਂਡਰਸ ਦੇ ਪੈਸੇ ਕਢਵਾਉਣ ਲਈ ਜ਼ੋਰ ਪਾਇਆ ਗਿਆ ਹੈ। ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡਾ ਪਰਿਵਾਰਕ ਕੇਸ ਚੱਲ ਰਿਹਾ ਹੈ। ਅਜਿਹੇ ਵਿਚ ਕੰਪਨੀ ਦੀ ਪ੍ਰੋਡਕਸ਼ਨ ਕੁਝ ਸਮੇਂ ਲਈ ਰੋਕੀ ਗਈ ਹੈ। ਨਾਲ ਹੀ ਕੰਪਨੀ ਨੂੰ ਦੁਬਾਰਾ ਚਾਲੂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਡੀ. ਐੱਸ. ਚਾਵਲਾ ਨੇ ਕਿਹਾ ਕਿ ਕਿਸੇ ਵੀ ਹਾਲਤ ਵਿਚ ਮੈਂਬਰਾਂ ਦੇ ਪੈਸੇ ਡੁੱਬਣ ਨਹੀਂ ਦਿੱਤੇ ਜਾਣਗੇ।