ਸ੍ਰੀ ਮੁਕਤਸਰ ਸਾਹਿਬ ਵਿਖੇ ਵਿਜੀਲੈਂਸ ਬਿਊਰੋ ਨੇ ਪਾਵਰਕਾਮ ਦੇ ਜੇ.ਈ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਾਵਰਕਾਮ ਦੇ ਜੇ.ਈ ਨੇ ਟਰਾਂਸਪੋਰਟਰ ਤੋਂ 8,000 ਰੁਪਏ ਦੀ ਮੰਗ ਕੀਤੀ ਸੀ। ਮੁਲਜ਼ਮ ਨੂੰ ਮੁਕਤਸਰ ਦੇ ਰਹਿਣ ਵਾਲੇ ਗੁਰਬੇਜ ਸਿੰਘ ਦੀ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਕੀਤੀ ਗਈ ਹੈ।
ਸ਼ਿਕਾਇਤਕਰਤਾ ਗੁਰਬੇਜ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸ ਦਾ ਦਰਵੇਸ਼ ਬੱਸ ਸਰਵਿਸ ਦੇ ਨਾਂ ‘ਤੇ ਟਰਾਂਸਪੋਰਟ ਦਾ ਕਾਰੋਬਾਰ ਹੈ ਅਤੇ 7 ਅਗਸਤ ਨੂੰ ਇਸ ਟਰਾਂਸਪੋਰਟ ਦੀ ਇੱਕ ਬੱਸ ਆਦੇਸ਼ ਹਸਪਤਾਲ ਮੁਕਤਸਰ ਦੇ ਵਿਦਿਆਰਥੀਆਂ ਨੂੰ ਬਠਿੰਡਾ ਲੈ ਗਈ ਸੀ। ਵਾਪਸ ਆਉਂਦੇ ਸਮੇਂ ਬੱਸ ਦੀ ਛੱਤ ਬਿਜਲੀ ਦੀਆਂ ਤਾਰਾਂ ਵਿੱਚ ਉਲਝ ਗਈ, ਜਿਸ ਕਾਰਨ ਦੋ ਬਿਜਲੀ ਦੇ ਖੰਭੇ ਟੁੱਟ ਗਏ ਅਤੇ ਬਿਜਲੀ ਸਪਲਾਈ ਬੰਦ ਹੋ ਗਈ।
ਇਹ ਵੀ ਪੜ੍ਹੋ : ਗੁਰਦਸਪੂਰ ‘ਚ ਨਸ਼ੇੜੀ ਪਤੀ ਦਾ ਕਾ.ਰਾ, ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕੀਤਾ ਕ.ਤਲ
ਟਰਾਂਸਪੋਰਟ ਕੰਪਨੀ ਨੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਾਈਵੇਟ ਤੌਰ ’ਤੇ ਖੰਭੇ ਲਗਵਾ ਕੇ ਬਿਜਲੀ ਸਪਲਾਈ ਚਾਲੂ ਕਰਵਾ ਦਿੱਤੀ। ਜੇ.ਈ ਵੱਲੋਂ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਧਮਕੀ ਦੇ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ। ਪਾਵਰਕਾਮ ਦੇ ਜੇ.ਈ ਦੀ ਪਛਾਣ ਸਤਨਾਮਾ ਸਿੰਘ ਵਜੋਂ ਹੋਈ ਹੈ।
ਪੀੜਤ ਗੁਰਬੇਜ ਸਿੰਘ ਨੇ ਦੱਸਿਆ ਕਿ ਜੇ.ਈ ਸਤਨਾਮਾ ਸਿੰਘ ਸਰਕਾਰੀ ਜਾਇਦਾਦ ਦੇ ਨੁਕਸਾਨ ਸਬੰਧੀ ਕੋਈ ਕਾਰਵਾਈ ਨਾ ਕਰਨ ‘ਤੇ 8 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ ਪਰ ਮਾਮਲਾ 5 ਹਜ਼ਾਰ ਰੁਪਏ ‘ਚ ਤੈਅ ਹੋ ਗਿਆ। ਫਿਲਹਾਲ ਗੁਰਬੇਜ ਸਿੰਘ ਦੀ ਸ਼ਿਕਾਇਤ ‘ਤੇ ਵਿਜੀਲੈਂਸ ਬਿਊਰੋ ਬਠਿੰਡਾ ਵੱਲੋਂ ਮੁਲਜ਼ਮ ਜੇ.ਈ ਸਤਨਾਮਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: