ਵ੍ਹਟਸਐਪ ਸਾਡੀ ਲਾਈਫ ਦਾ ਇਕ ਜ਼ਰੂਰੀ ਹਿੱਸਾ ਬਣ ਗਿਆ ਹੈ। ਕਿਸੇ ਨੂੰ ਫੋਟੋ ਸੈਂਡ ਕਰਨਾ ਹੋਵੇ, ਵੀਡੀਓ ਭੇਜਣਾ ਹੋਵੇ ਜਾਂ ਫਿਰ ਕਾਂਟੈਕਟ ਸੈਂਡ ਕਰਨਾ ਹੋਵੇ, ਸਾਰੇ ਕੰਮ ਚੁਟਕੀਆਂ ਵਿਚ ਹੋ ਜਾਂਦੇ ਹਨ। ਵ੍ਹਟਸਐਪ ‘ਤੇ ਫੈਮਿਲੀ, ਫ੍ਰੈਂਡਸ ਨਾਲ ਕਨੈਕਟ ਰਹਿਣ ਵਿਚ ਆਸਾਨੀ ਹੋ ਗਈ ਹੈ।ਇਸ ਤੋਂ ਇਲਾਵਾ ਗਰੁੱਪ ਦੀ ਮਦਦ ਨਾਲ ਕਾਲਜ ਦੇ ਦੋਸਤ, ਸਕੂਲ ਦੇ ਦੋਸਤ ਤੇ ਰਿਸ਼ਤੇਦਾਰ ਸਾਰੇ ਇਕ ਹੀ ਜਗ੍ਹਾ ‘ਤੇ ਮਿਲ ਜਾਂਦੇ ਹਨ। ਗਰੁੱਪ ਵਿਚ ਜ਼ਰੂਰੀ ਜਾਣਕਾਰੀ ਸ਼ੇਅਰ ਕੀਤੀ ਜਾ ਸਕਦੀ ਹੈ ਜੋ ਇਕ ਵਾਰ ਵਿਚ ਸਾਰਿਆਂ ਨੂੰ ਮਿਲ ਜਾਂਦੀ ਹੈ।
ਅਜਿਹੇ ਵਿਚ ਕਈ ਵਾਰ ਕੁਝ ਲੋਕ ਪ੍ਰੇਸ਼ਾਨ ਵੀ ਹੋ ਜਾਂਦੇ ਹਨ ਤੇ ਪਿੱਛਾ ਛੁਡਾਉਣਾ ਚਾਹੁੰਦੇ ਹਨ। ਇਸ ਲਈ ਇਕ-ਦੂਜੇ ਨੂੰ ਬਲਾਕ ਕਰ ਦਿੰਦੇ ਹਨ। ਜਦੋਂ ਕੋਈ ਕਿਸੇ ਨੂੰ ਬਲਾਕ ਕਰਦਾ ਹੈ ਤਾਂ ਵੱਖ ਤੋਂ ਕੋਈ ਨੋਟੀਫਿਕੇਸ਼ਨ ਨਹੀਂ ਆਉਂਦਾ ਹੈ।ਇਸ ਲਈ ਸਾਨੂੰ ਸਮਝ ਵਿਚ ਹੀ ਨਹੀਂ ਆ ਪਾਉਂਦਾ ਕਿ ਸਾਨੂੰ ਕਿਸ ਨੇ ਬਲਾਕ ਕਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਪਤਾ ਲੱਗੇਗਾ ਤੁਸੀਂ ਬਲਾਕ ਹੋ ਚੁੱਕੇ ਹਨ। ਅਜਿਹੇ ਕਈ ਸੰਕੇਤ ਹਨ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਤੁਹਾਨੂੰ ਬਲਾਕ ਕਰ ਦਿੱਤਾ ਗਿਆ ਹੈ।
ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਚੈਟ ਵਿੰਡੋ ਦੇਖ ਸਕੋਗੇ ਕਿ ਉਸ ਕਾਂਟੈਕਟ ਨੇ ਪਿਛਲੀ ਵਾਰ WhatsApp ‘ਤੇ ਕਦੋਂ ਲਾਸਟ ਸੀਨ ਕੀਤਾ ਯਾਨੀ ਕਿ ਉਹ ਕਦੋਂ ਆਨਲਾਈਨ ਆਇਆ ਸੀ, ਨਾਲ ਹੀ ਤੁਸੀਂ ਇਹ ਵੀ ਨਹੀਂ ਦੇਖ ਸਕੋਗੇ ਕਿ ਉਹ ਕਾਂਟੈਕਟ ਆਨਲਾਈਨ ਹੈ ਜਾਂ ਨਹੀਂ।
ਕਿਸੇ ਕਾਂਟੈਕਟ ਦਾ ‘Last Seen’ ਜਾਂ Online ਸਟੇਟਸ ਨਾ ਦੇਖਣ ਦੀ ਇਹ ਵਜ੍ਹਾ ਹੋ ਸਕਦੀਆਂ ਹਨ ਕਿ ਉਨ੍ਹਾਂ ਨੇ ਆਪਣੀ ਪ੍ਰਾਈਵੇਸੀ ਸੈਟਿੰਗਸ ਵਿਚ ਇਸ ਜਾਣਕਾਰੀ ਨੂੰ ਹਾਈਡ ਕਰ ਦਿੱਤਾ ਹੋਵੇ। ਜੇਕਰ ਤੁਹਾਨੂੰ ਬਲਾਕ ਕੀਤਾ ਗਿਆ ਹੈ ਤਾਂ ਤੁਸੀਂ ਉਸ ਕਾਂਟੈਕਟ ਦੀ ਬਦਲੀ ਗਈ ਪ੍ਰੋਫਾਈਲ ਫੋਟੋ ਨਹੀਂ ਦੇਖ ਸਕੋਗੇ।
ਜਿਸ ਕਾਂਟੈਕਟ ਨੇ ਤੁਹਾਨੂੰ ਬਲਾਕ ਕੀਤਾ ਹੈਉਸ ਨੂੰ ਮੈਸੇਜ ਭੇਜਣ ‘ਤੇ ਸਿਰਫ ਇਕ ਚੈੱਕਮਾਰਕ ਦਿਖੇਗਾ ਅਤੇ ਦੂਜਾ ਚੈੱਕਮਾਰਕ ਕਦੇ ਨਹੀਂ ਦਿਖੇਗਾ। ਜੇਕਰ ਤੁਹਾਨੂੰ ਵ੍ਹਟਸਐਪ ‘ਤੇ ਬਲਾਕ ਕਰ ਦਿੱਤਾ ਗਿਆ ਹੈ ਤਾਂ ਤੁਸੀਂ ਉਸ ਯੂਜਰ ਨੂੰ ਕਾਲ ਨਹੀਂ ਕਰ ਸਕੇਗੋ।
ਜੇਕਰ ਤੁਹਾਨੂੰ ਕਿਸੇ ਕਾਂਟੈਕਟ ਲਈ ਉਪਰ ਦੱਸੇ ਗਏ ਸਾਰੇ ਇੰਡੀਕੇਟਰ ਦਿਖਦੇ ਹਨ ਤਾਂ ਹੋ ਸਕਦਾ ਹੈ ਕਿ ਉਸ ਯੂਜ਼ਰ ਨੇ ਤੁਹਾਨੂੰ ਬਲਾਕ ਕਰ ਦਿੱਤਾ ਹੋਵੇ ਪਰ ਇਸ ਦੀ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ ਜਿਵੇਂ ਕਿ ਉਸ ਯੂਜ਼ਰ ਨੇ ਪ੍ਰਾਈਵੇਸੀ ਸੈਟਿੰਗ ਵਿਚ ਬਦਲਾਅ ਕਰ ਦਿੱਤਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: