Woman made big revelation : ਲੁਧਿਆਣਾ ਵਿਖੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਜਬਰ-ਜ਼ਨਾਹ ਦੇ ਗੰਭੀਰ ਦੋਸ਼ ਲਗਾਉਣ ਵਾਲੀ ਔਰਤ ਨੇ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਕੀਤੇ ਹਨ। ਗੁਰਦੀਪ ਕੌਰ ਨੇ ਦੱਸਿਆ ਕਿ ਵਿਧਾਇਕ ਦਾ ਭਰਾ ਨੇ ਪੁਲਿਸ ਕਮਿਸ਼ਨਰ ਕੋਲ ਜਾਣ ਤੋਂ ਇੱਕ ਦਨ ਪਹਿਲਾਂ ਲਗਾਤਾਰ ਉਸ ਨੂੰ 10-15 ਫੋਨ ਕੀਤੇ। ਜਾਣ ਤੋਂ ਪਹਿਲਾਂ ਭਰਾ ਘਰ ਦੇ ਬਾਹਰ ਪਹੁੰਚ ਗਿਆ ਅਤੇ ਮਿਲਣ ਨੂੰ ਬੁਲਾਇਆ। ਪ੍ਰਾਪਰਟੀ ਡੀਲਰ ਤੋਂ ਪੈਸੇ ਦਿਵਾਉਣ ਲਈ ਜਦੋਂ ਉਹ ਉਸ ਨੂੰ ਫੋਨ ਕਰਦੀ ਸੀ ਤਾਂ ਉਹ ਪੈਸੇ ਲੈਣ ਵਾਸਤੇ ਰਾਤ ਨੂੰ ਬੁਲਾਉਂਦਾ ਸੀ ਉਸ ਵੇਲੇ ਉਸ ਕੋਲ ਤਿੰਨ-ਚਾਰ ਬੰਦੇ ਸ਼ਰਾਬ ਪੀ ਰਹੇ ਹੁੰਦੇ ਸਨ। ਉਸ ਨੇ ਕਿਹ ਕਿ ਉਹ 10-12 ਵਾਰ ਮਿਲਿਆ ਹੈ ਤੇ ਉਹ ਰਾਤ 10 ਵਜੇ ਵਾਪਿਸ ਆਉਂਦੀ ਸੀ
ਉਸ ਨੇ ਦੱਸਿਆ ਕਿ ਬੈਂਸ ਪਹਿਲਾਂ ਵੀ ਉਸ ਨੂੰ ਕਈ ਵਾਰ ਵੀਡੀਓ ਕਾਲ ਕੀਤੀਆਂ ਅਤੇ ਉਸ ਨੇ ਬਹੁਤ ਵਾਰ ਡਿਲੀਟ ਕੀਤੀਆਂ। ਪਰ ਫਿਰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਪ੍ਰੇਸ਼ਾਨ ਹੋ ਕੇ ਭਾਬੀ ਦੇ ਪੁੱਤਰ ਨੂੰ ਬੁਲਾ ਕੇ ਗਲਤ ਕੰਮ ਕੀਤਾ ਜਿਸ ਤੋਂ ਬਹੁਤ ਪ੍ਰੇਸ਼ਾਨ ਹੋਈ। ਉਸ ਨੇ ਦੱਸਿਆ ਕਿ ਜਿਨ੍ਹਾਂ ਨੂੰ ਇਨ੍ਹਾਂ ਨੇ ਘਰ ਵੇਚਿਆ ਉਹ ਇਸ ਦੀਆਂ ਕਿਸ਼ਤਾਂ ਭਰ ਰਹੇ ਹਨ ਪਰ ਬੈਂਕ ਲੋਨ ਅਜੇ ਵੀ ਉਸ ਦੇ ਨਾਂ ਹੀ ਹੈ। ਉਸ ਨੇ ਦੱਸਿਆ ਕਿ ਉਸ ਨੂੰ ਪ੍ਰਾਪਰਟੀ ਡੀਲਰ ਤੋਂ ਆਪਣੇ 60 ਹਜ਼ਾਰ ਰੁਪਏ ਮਿਲ ਚੁੱਕੇ ਹਨ, ਜੋਕਿ ਪੁਲਿਸ ਨੇ ਹੀ ਦਿਵਾਏ ਹਨ, ਇਸ ਵਿੱਚ ਵਿਧਾਇਕ ਬੈਂਸ ਨੇ ਕੁਝ ਨਹੀਂ ਕੀਤਾ। ਉਸ ਨੇ ਦੱਸਿਆ ਕਿ ਪ੍ਰਾਪਰਟੀ ਡੀਲਰ ਤੋਂ ਪੈਸੇ ਮਿਲਣ ਤੋਂ ਬਾਅਦ ਵੀ ਉਸ ਦੇ ਭਰਾ ਕਰਮਜੀਤ ਸਿੰਘ ਬੈਂਸ ਵੀ ਉਸ ਨੂੰ ਫੋਨ ਕਰਦਾ ਸੀ ਕਿ ਜੇਕਰ ਪ੍ਰਾਪਰਟੀ ਦਾ ਸੌਦਾ ਨਹੀਂ ਹੁੰਦਾ ਤਾਂ ਮੇਰੇ ਕੋਲ ਆ ਜਾਓ। ਔਰਤ ਨੇ ਕਿਹਾ ਕਿ ਜੇਕਰ ਮੇਰੇ ਤੇ ਕੋਈ ਜਾਂ ਮੇਰੇ ਪਰਿਵਾਰ ‘ਤੇ ਕੋਈ ਹਮਲਾ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਵਿਧਾਇਕ ਬੈਂਸ ਹੀ ਹੋਵੇਗਾ। ਕਿਉਂਕਿ ਅਜੇ ਵੀ ਉਸ ਨੂੰ ਉਨ੍ਹਾਂ ਦੇ ਧਮਕੀਆਂ ਭਰੇ ਫੋਨ ਆਉਂਦੇ ਹਨ ਕਿ ਸਾਡੇ ਬੰਦੇ ਆਸ-ਪਾਸ ਘੁੰਮ ਰਹੇ ਹਨ। ਉਸ ਨੇ ਕਿਹਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ।
ਦੱਸਣਯੋਗ ਹੈ ਕਿ ਔਰਤ ਨੇ ਦੋਸ਼ ਲਗਾਏ ਹਨ ਕਿ ਵਿਧਾਇਕ ਕੋਲ ਗਈ ਤਾਂ ਇਨਸਾਫ ਦੇ ਲਈ ਸੀ ਪਰ ਸਿਮਰਜੀਤ ਸਿੰਘ ਬੈਂਸ ਵਲੋਂ ਇਨਸਾਫ ਦੇ ਨਾਮ ‘ਤੇ ਉਸ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾ ਲਿਆ। ਪੀੜਤਾ ਨੇ ਦੱਸਿਆ ਕਿ ਇਹ ਇੱਕ ਘਰ ਸੰਬੰਧੀ ਪ੍ਰਾਪਰਟੀ ਡੀਲਰ ਤੋਂ ਪੈਸਿਆਂ ਦੇ ਲੈਣ-ਦੇਣ ਵਿਵਾਦ ਦਾ ਮਾਮਲਾ ਸੀ ਜਿਸ ‘ਚ ਔਰਤ ਨੇ ਦੱਸਿਆ ਕਿ ਉਸ ਨੂੰ ਵਧਾਇਕ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਇਸ ਨੂੰ ਹੱਲ ਕਰਵਾ ਦਿੱਤਾ ਜਾਵੇਗਾ। ਪੀੜਤਾ ਮੁਤਾਬਿਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਪਾਰਟੀ ਦਫਤਰ ਅਤੇ ਆਪਣੇ ਇੱਕ ਗੁਆਂਡੀ ਦੇ ਘਰ ਉਸ ਨਾਲ ਇਹ ਸ਼ਰਮਨਾਕ ਕਾਰਾ ਕਈ ਵਾਰ ਕੀਤਾ ਸੀ। ਪੀੜਤ ਮਹਿਲਾ ਨੇ ਕਿਹਾ ਕਿ ਉਸ ਨੇ ਆਪਣਾ ਇੱਕ ਘਰ ਵੇਚਿਆ ਸੀ ਪਰ ਪ੍ਰਾਪਰਟੀ ਡੀਲਰ ਨੇ ਪੂਰੀ ਰਕਮ ਦੇਣ ਤੋਂ ਪੱਲਾ ਝਾੜਨਾ ਸ਼ੁਰੂ ਕਰ ਦਿੱਤਾ ਤਾ ਪੀੜਤਾ ਨੇ ਵਿਧਾਇਕ ਨੂੰ ਮਦਦ ਮੰਗੀ ਸੀ, ਪਰ ਬੈਂਸ ਸਾਹਿਬ ਨੇ ਉਸ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ।