ਬਰਨਾਲਾ : ਗਣੇਸ਼ ਉਤਸਵ ਪੰਜਾਬ ਵਿੱਚ ਵੀ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਗਣਪਤੀ ਦੀ ਸਥਾਪਨਾ ਮਗਰੋਂ ਕਈ ਦਿਨ ਉਨ੍ਹਾਂ ਦੀ ਪੂਜਾ ਅਰਚਨਾ ਕਰਦੇ ਹਨ ਤੇ ਖੁਸ਼-ਖੁਸ਼ੀ ਧੂਮ-ਧੜੱਕੇ ਨਾਲ ਗਣਪਤੀ ਦੇ ਵਿਸਰਜਨ ਲਈ ਜਾਂਦੇ ਹਨ। ਪਰ ਬਰਨਾਲਾ ਵਿੱਚ ਗਣਪਤੀ ਵਿਸਰਜਨ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਥੇ ਨਹਿਰ ਵਿੱਚ ਡੁੱਬਣ ਨਾਲ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਹਾਦਸਾ ਰਾਮਬਾਗ ਰੋਡ ਐਲਬੀਐਸ ਕਾਲਜ ਨੇੜੇ ਸ੍ਰੀ ਗਣਪਤੀ ਵਿਸਰਜਨ ਦੌਰਾਨ ਰਣੀਕੇ ਨਹਿਰ ‘ਤੇ ਵਾਪਰਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਧੂਰੀ ਦੇ ਇੰਚਾਰਜ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਰਨਾਲਾ ਦੇ ਰਾਮ ਭਾਗ ਰੋਡ ਤੋਂ ਗਣਪਤੀ ਵਿਸਰਜਨ ਕਰਨ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਪੁੱਜੇ ਹੋਏ ਸਨ।
ਇਸੇ ਦੌਰਾਨ 22 ਸਾਲਾਂ ਨੌਜਵਾਨ ਸੁਨੀਲ ਸ਼ਰਮਾ ਦੀਕਸ਼ਿਤ ਪੁੱਤਰ ਜਤਿੰਦਰ ਨਾਥ ਰਿੰਪੀ ਵਾਸੀ ਤਪਾ ਦਾ ਪੈਰ ਨਹਿਰ ਵਿੱਚ ਵਿਸਰਜਨ ਦੌਰਾਨ ਅਚਾਨਕ ਤਿਲਕ ਗਿਆ, ਜਿਸ ਕਾਰਨ ਉਹ ਨਹਿਰ ਵਿੱਚ ਡਿੱਗ ਗਿਆ। ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਉਹ ਰੁੜ ਗਿਆ ਤੇ ਪਾਣੀ ਵਿੱਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਮੰਤਰੀ ਚੀਮਾ ਵੱਲੋਂ ਪਟਵਾਰੀ ਤੇ ਕਾਨੂੰਗੋ ਯੂਨੀਅਨਾਂ ਨਾਲ ਮੀਟਿੰਗ, ਜਲਦ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ
ਗੋਤਾਖੋਰਾਂ ਨੇ ਕਰੀਬ ਤਿੰਨ ਘੰਟੇ ਬਾਅਦ ਉਸ ਦੀ ਲਾਸ਼ ਨਹਿਰ ‘ਚੋਂ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਨੌਜਵਾਨ ਸੁਨੀਲ ਸ਼ਰਮਾ ਦੀਕਸ਼ਿਤ ਬਰਨਾਲਾ ‘ਚ ਬਿਜਲੀ ਦੀ ਦੁਕਾਨ ‘ਤੇ ਕੰਮ ਕਰਦਾ ਸੀ।
ਵੀਡੀਓ ਲਈ ਕਲਿੱਕ ਕਰੋ -: