Young people can apply for a bus : ਪੰਜਾਬ ਸਰਕਾਰ ਵੱਲੋਂ ‘ਘਰ ਘਰ ਰੋਜ਼ਗਾਰ‘ ਸਕੀਮ ਅਧੀਨ ਨੌਜਵਾਨ ਬੱਸ ਪਰਮਿਟ ਲੈਣ ਲਈ ਅਪਲਾਈ ਕਰ ਸਕਦੇ ਹਨ। ਅਜੇ ਵੀ ਸਰਕਾਰ ਵੱਲੋਂ ਬੱਸ ਪਰਮਿਟ ਦੇਣ ਦੀ ਸਕੀਮ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਫੇਸਬੁੱਕ ‘ਤੇ ਲਾਈਵ ਹੋ ਕੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਸਪੱਸ਼ਟ ਕੀਤਾ।
![Young people can apply for a bus](https://dailypost.in/wp-content/uploads/2020/08/captain-amrinder-3.jpg)
ਦੱਸਣਯੋਗ ਹੈ ਕਿ ‘ਕੈਪਟਨ ਨੂੰ ਸਵਾਲ‘ ਪ੍ਰੋਗਰਾਮ ਵਿਚ ਬਟਾਲਾ ਤੋਂ ਇਕ ਨੌਜਵਾਨ ਨਿਤਿਨ ਭਾਟੀਆ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਘਰ-ਘਰ ਰੋਜ਼ਗਾਰ ਸਕੀਮ ਅਧੀਨ ਸੂਬਾ ਸਰਕਾਰ ਵੱਲੋਂ ਜੋ ਬੱਸ ਪਰਮਿਟ ਦਿੱਤੇ ਜਾਣੇ ਹਨ ਉਨ੍ਹਾਂ ਦੀ ਅਪਲਾਈ ਕਰਨ ਦੀ ਤਰੀਕ ਵਧਾਈ ਜਾਵੇ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਸਪੱਸ਼ ਕੀਤਾ ਕਿ ਇਹ ਇਕ ਚਾਲੂ ਸਕੀਮ ਹੈ ਅਤੇ ਜੇਕਰ ਕੋਈ ਨੌਜਵਾਨ ਬੱਸ ਪਰਮਿਟ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਕਰ ਸਕਦਾ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਪਲਾਈ ਕਰਨ ਦੀ ਤਰੀਕ ਖਤਮ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।