ਦੀਵਾਲੀ ਕੱਤਕ ਮਹੀਨੇ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਹ ਦਿਨ ਮਾਂ ਲਕਸ਼ਮੀ ਤੇ ਭਗਵਾਨ ਗਣੇਸ਼ ਦੀ ਪੂਜਾ ਲਈ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਇਸ ਦਿਨ ਪੂਜਾ ਕਰਨ ‘ਤੇ ਮਾਤਾ ਲਕਸ਼ਮੀ ਖੁਸ਼ ਹੁੰਦੀ ਹੈ ਤੇ ਘਰ ਵਿਚ ਸੁੱਖ ਤੇ ਖੁਸ਼ਹਾਲੀ ਦਾ ਆਸ਼ੀਰਵਾਦ ਦਿੰਦੀ ਹੈ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਕਿਉਂ ਖੁੱਲ੍ਹੇ ਰੱਖਦੇ ਹਨ। ਆਓ ਜਾਣਦੇ ਹਾਂ ਇਸ ਦੇ ਪਿੱਛੇ ਦਾ ਰਹੱਸ-
ਦੀਵਾਲੀ ਦੀ ਰਾਤ ਲੋਕ ਆਪਣੇ ਘਰਾਂ ਦੇ ਦਰਵਾਜ਼ੇ ਇਸ ਲਈ ਖੁੱਲ੍ਹਾ ਰੱਖਦੇ ਹਨ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਰਾਤ ਮਾਂ ਲਕਸ਼ਮੀ ਧਰਤੀ ‘ਤੇ ਆਉਂਦੇ ਹਨ। ਉਹ ਉਨ੍ਹਾਂ ਘਰਾਂ ਵਿਚ ਪ੍ਰਵੇਸ਼ ਕਰਦੇ ਹਨ ਜਿਥੇ ਸਫਾਈ ਹੁੰਦੀ ਹੈ ਤੇ ਜੋ ਸ਼ਰਧਾ ਨਾਲ ਭਰਪੂਰ ਹੁੰਦੇ ਹਨ। ਇਸ ਲਈ ਘਰ ਵਿਚ ਉਨ੍ਹਾਂ ਦਾ ਸੁਆਗਤ ਕਰਨ ਤੇ ਉਨ੍ਹਾਂ ਨੂੰ ਅੰਦਰ ਆਉਣ ਦਾ ਸੱਦਾ ਦੇਣ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਜਾਂਦੇ ਹਨ। ਅਜਿਹਾ ਵੀ ਵਿਸ਼ਵਾਸ ਹੈ ਕਿ ਦੇਵੀ-ਦੇਵਤਾ ਹਨ੍ਹੇਰੇ ਘਰਾਂ ਵਿਚ ਦਾਖਲ ਨਹੀਂ ਹੁੰਦੇ, ਇਸ ਲਈ ਦੀਪਕ ਜਗਾ ਕੇ ਤੇ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਦਾ ਸੁਆਗਤ ਕੀਤਾ ਜਾਂਦਾ ਹੈ।
ਪੌਰਾਣਿਕ ਕਥਾ
ਕਿਹਾ ਜਾਂਦਾ ਹੈ ਕਿ ਇਕ ਵਾਰ ਕੱਤਕ ਮੱਸਿਆ ਦੀ ਰਾਤ, ਮਾਤਾ ਲਕਸ਼ਮੀ ਧਰਤੀ ‘ਤੇ ਸੈਰ ਕਰਨ ਲਈ ਨਿਕਲੇ। ਉਸ ਸਮੇਂ ਚਾਰੋਂ ਪਾਸੇ ਹਨ੍ਹੇਰਾ ਹੋਇਆ ਸੀ ਜਿਸ ਨਾਲ ਮਾਤਾ ਰਸਤਾ ਭੁੱਲ ਗਈ। ਉਨ੍ਹਾਂ ਫੈਲਾ ਲਿਆ ਕਿ ਉਹ ਇਹ ਰਾਤ ਮ੍ਰਿਤੂ ਲੋਕ ਵਿਚ ਹੀ ਬਿਤਾਏਗੀ। ਜਦੋਂ ਮਾਤਾ ਘਰ ਗਈ ਤਾਂ ਸਾਰਿਆਂ ਦੇ ਦਰਵਾਜ਼ੇ ਬੰਦ ਸਨ, ਸਿਵਾਏ ਇਕ ਘਰ ਦੇ। ਉਹ ਘਰ ਇਕ ਬਜ਼ੁਰਗ ਮਹਿਲਾ ਦਾ ਸੀ, ਜਿਸ ਨੇ ਦੀਪਕ ਜਲਾਇਆ ਹੋਇਆ ਸੀ ਤੇ ਉਹ ਕੰਮ ਵਿਚ ਰੁੱਝੀ ਹੋਈ ਸੀ। ਜਦੋਂ ਮਾਤਾ ਨੇ ਰਾਤ ਵਿਚ ਰੁਕਣ ਲਈ ਥਾਂ ਮੰਗੀ ਤਾਂ ਉਸ ਮਹਿਲਾ ਨੇ ਉਨ੍ਹਾਂ ਨੂੰ ਸ਼ਰਨ ਦਿੱਤੀ ਤੇ ਘਰ ਵਿਚ ਠਹਿਰਾਇਆ।ਸਵੇਰੇ ਜਦੋਂ ਮਹਿਲਾ ਜਾਗੀ ਤਾਂ ਦੇਖਿਆ ਕਿ ਉਸ ਦਾ ਘਰ ਮਹਿਲ ਵਿਚ ਬਦਲ ਚੁੱਕਾ ਸੀ। ਚਾਰੋਂ ਪਾਸੇ ਰਤਨ, ਸੋਨਾ ਤੇ ਪੈਸਾ ਬਿਖਰਿਆ ਹੋਇਆ ਸੀ। ਉਦੋਂਉਸ ਨੂੰ ਅਹਿਸਾਸ ਹੋਇਆ ਕਿ ਰਾਤ ਵਿਚ ਜੋ ਮਹਿਮਾਨ ਬਣ ਕੇ ਆਏ ਸਨ, ਉਹ ਖੁਦ ਮਾਤਾ ਲਕਸ਼ਮੀ ਸੀ।
ਇਸ ਦੇ ਬਾਅਦ ਤੋਂ ਹੀ ਇਹ ਪ੍ਰੰਪਰਾ ਸ਼ੁਰੂ ਹੋ ਗਈ ਕਿ ਦੀਵਾਲੀ ਦੀ ਰਾਤ ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੇ ਜਾਣ ਤਾਂ ਕਿ ਮਾਤਾ ਲਕਸ਼ਮੀ ਦਾ ਸਵਾਗਤ ਕੀਤਾ ਜਾ ਸਕੇ। ਲੋਕ ਇਸ ਰਾਤ ਆਪਣੇ ਘਰ ਵਿਚ ਦੀਪਕ ਜਗਾ ਕੇ ਰੌਸ਼ਨੀ ਕਰਦੇ ਹਨ ਤੇ ਮਾਂ ਲਕਸ਼ਮੀ ਤੋਂ ਪੈਸਾ, ਸਿਹਤ ਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























