ਸਰਦੀਆਂ ਦਾ ਮੌਸਮ ਆਉਂਦੇ ਹੀ ਲੋਕ ਆਪਣੇ ਸਰੀਰ ਨੂੰ ਗਰਮ ਰੱਖਣ ਲਈ ਕਈ ਤਰੀਕੇ ਅਪਣਾਉਂਦੇ ਹਨ। ਠੰਡ ਤੋਂ ਬਚਣ ਲਈ ਊਨੀ ਕੱਪੜੇ ਜਾਂ ਜੁਰਾਬਾਂ ਪਾ ਕੇ ਸੌਣਾ ਆਮ ਗੱਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜੁਰਾਬਾਂ ਪਹਿਨ ਕੇ ਸੌਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਇਸ ਨਾਲ ਠੰਡ ਤੋਂ ਤਾਂ ਰਾਹਤ ਮਿਲ ਸਕਦੀ ਹੈ ਪਰ ਸਿਹਤ ਨੂੰ ਗੰਭੀਰ ਨੁਕਸਾਨ ਹੋ ਸਕਦਾ ਹੈ। ਪੜ੍ਹੋ ਜੁਰਾਬਾਂ ਪਾ ਕੇ ਸੌਣ ਨਾਲ ਹੋਣ ਵਾਲੇ ਨੁਕਸਾਨ-
ਪੈਰਾਂ ‘ਚ ਪਸੀਨਾ ਜਮ੍ਹਾ ਹੋਣਾ
ਸਰਦੀਆਂ ਵਿਚ ਜੇਕਰ ਤੁਸੀਂ ਦਿਨ ਭਰ ਜੁਰਾਬਾਂ ਪਾ ਕੇ ਰੱਖਦੇ ਹੋ ਜਾਂ ਰਾਤ ਵਿਚ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਇਸ ਨਾਲ ਪੈਰਾਂ ਵਿਚ ਪਸੀਨਾ ਜਮ੍ਹਾ ਹੋ ਸਕਦਾ ਹੈ ਜਿਸ ਨਾਲ ਫੰਗਲ ਇੰਫੈਕਸ਼ਨ ਹੋ ਸਕਦਾ ਹੈ, ਇਸ ਨਾਲ ਸਕਿਨ ਵਿਚ ਖਰਾਬੀ ਆ ਸਕਦੀ ਹੈ।
ਪੈਰਾਂ ਵਿਚ ਦਰਦ
ਜੁਰਾਬਾਂ ਪਹਿਨਣ ਨਾਲ ਪੈਰਾਂ ਵਿਚ ਦਰਦ ਦੀ ਸਮੱਸਿਆ ਵੀ ਹੋ ਸਕਦਾ ਹੈ। ਖਾਸ ਕਰਕੇ ਜੇਕਰ ਤੁਹਾਡੇ ਪੈਰਾਂ ਵਿਚ ਪਹਿਲਾਂ ਤੋਂ ਹੀ ਕੋਈ ਸਮੱਸਿਆ ਹੋਵੇ ਤਾਂ ਇਹ ਵੀ ਵਧ ਸਕਦੀ ਹੈ। ਜੁਰਾਬਾਂ ਪਹਿਨਣ ਨਾਲ ਬੈਕਟੀਰੀਅਲ ਇੰਫੈਕਸ਼ਨ ਵੀ ਹੋ ਸਕਦਾ ਹੈ, ਜੋ ਤੁਹਾਡੇ ਪੈਰਾਂ ਵਿਚ ਦਰਦ ਤੇ ਜਲਨ ਪੈਦਾ ਕਰ ਸਕਦਾ ਹੈ।
ਨੀਂਦ ਦੀ ਕੁਆਲਟੀ ਖਰਾਬ ਹੋਣਾ
ਜੁਰਾਬਾਂ ਪਹਿਨਣ ਨਾਲ ਤੁਹਾਡੀ ਨੀਂਦ ਦੀ ਗੁਣਵੱਤਾ ਵੀ ਖਰਾਬ ਹੋ ਸਕਦੀ ਹੈ ਕਿਉਂਕਿ ਤੁਹਾਡੇ ਪੈਰਾਂ ਵਿਚ ਗਰਮੀ ਤੇ ਪਸੀਨਾ ਹੋਣ ਨਾਲ ਨੀਂਦ ਵਿਚ ਪ੍ਰੇਸ਼ਾਨੀ ਹੋ ਸਕਦੀ ਹੈ। ਨੀਂਦ ਪੂਰੀ ਨਾ ਹੋਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਸਕਿਨ ਪ੍ਰਾਬਲਮਸ
ਠੰਡ ਦੇ ਮੌਸਮ ਵਿਚ ਜੁਰਾਬਾਂ ਪਹਿਨਣ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਐਕਜ਼ਿਮਾ। ਇੰਨਾ ਹੀ ਨਹੀਂ ਜੇਕਰ ਜ਼ਿਆਦਾ ਸਮੇਂ ਤਕ ਜੁਰਾਬਾਂ ਪਹਿਨ ਕੇ ਰਹਿੰਦੇ ਹੋ ਤਾਂ ਸਕਿਨ ਕੈਂਸਰ ਦਾ ਖਤਰਾ ਵਧ ਸਕਦਾ ਹੈ।
ਐਲਰਜੀ-ਬੇਚੈਨੀ
ਠੰਡ ਵਿਚ ਊਨੀ ਜੁਰਾਬਾਂ ਪਹਿਨ ਕੇ ਸੌਂਦੇ ਹੋ ਤਾਂ ਹੱਥਾਂ-ਪੈਰਾਂ ਵਿਚ ਐਲਰਜੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵਿਚ ਪ੍ਰਾਬਲਮ ਹੋ ਸਕਦੀ ਹੈ। ਜ਼ਿਆਦਾ ਟਾਈਟ ਜੁਰਾਬਾਂ ਪਹਿਨਣ ਨਾਲ ਬਲੱਡ ਫਲੋਅ ਹੌਲੀ ਹੋ ਸਕਦਾ ਹੈ। ਇਸ ਨਾਲ ਨਸਾਂ ‘ਤੇ ਦਬਾਅ ਪੈਂਦਾ ਹੈ ਤੇ ਦਿਲ ਦੀ ਸਿਹਤ ਵਿਗੜ ਸਕਦੀ ਹੈ। ਇਸ ਨਾਲ ਓਵਰਹੀਟਿੰਗ ਹੋ ਸਕਦੀ ਹੈ ਜਿਸ ਨਾਲ ਰਾਤ ਵਿਚ ਬੇਚੈਨੀ ਹੋ ਸਕਦੀ ਹੈ।
ਠੰਡ ਵਿਚ ਜੁਰਾਬਾਂ ਪਹਿਨਦੇ ਸਮੇਂ ਇਹ ਸਾਵਧਾਨੀਆਂ ਵਰਤੋਂ-
1. ਉੱਨੀ ਜੁਰਾਬਾਂ ਦੀ ਬਜਾਏ ਕਾਟਨ ਜੁਰਾਬਾਂ ਪਹਿਨ ਸਕਦੇ ਹੋ। ਇਸ ਨੂੰ ਪਹਿਨ ਕੇ ਸੌਣ ਨਾਲ ਰਾਤ ਵਿਚ ਨੁਕਸਾਨ ਦੀ ਸ਼ੰਕਾ ਘੱਟ ਰਹਿੰਦੀ ਹੈ।
2. ਜ਼ਿਆਦਾ ਟਾਈਟ ਜੁਰਾਬਾਂ ਨਾ ਪਹਿਨੋ, ਸਾਫ-ਸਫਾਈ ‘ਤੇ ਧਿਆਨ ਦਿਓ।
3. ਜੁਰਾਬਾਂ ਨਹੀਂ ਪਹਿਨਣਾ ਚਾਹੁੰਦੇ ਤਾਂ ਗਰਮ ਬਿਸਤਰ ‘ਤੇ ਸੌਵੋ, ਇਸ ਨਾਲ ਨੀਂਦ ਚੰਗੀ ਆਏਗੀ, ਠੰਡ ਵੀ ਘੱਟ ਲੱਗੇਗੀ।
ਵੀਡੀਓ ਲਈ ਕਲਿੱਕ ਕਰੋ -:
























