ਹੁਸ਼ਿਆਰਪੁਰ ਅਧੀਨ ਪੈਂਦੇ ਪਿੰਡ ਰਸੂਲਪੁਰ ਦੇ ਖੇਡ ਮੈਦਾਨ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਕ੍ਰਿਕਟ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ 16 ਸਾਲਾ ਮੁੰਡੇ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ ਦੋ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਤਰਨਵੀਰ ਸਿੰਘ ਪੁੱਤਰ ਓਂਕਾਰ ਨਾਥ ਨਿਵਾਸੀ ਰਸੂਲਪੁਰ ਵਜੋਂ ਹੋਈ ਹੈ। ਘਟਨਾ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਸਕੂਲ ਬੰਦ ਹੋਣ ਕਾਰਨ ਗਿਆਰਾਂ ਨੌਜਵਾਨ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਸਨ।
ਘਟਨਾ ਬੀਤੇ ਦਿਨ ਦੁਪਹਿਰ 12.30 ਵਜੇ ਦੇ ਕਰੀਬ ਵਾਪਰੀ, ਜਿਸ ਵਿਚ ਅਚਾਨਕ ਬਿਜਲੀ ਡਿੱਗਣ ਨਾਲ ਤਰਨਵੀਰ ਸਿੰਘ (16 ਸਾਲ), ਜੱਸੀ (17 ਸਾਲ) ਅਤੇ ਅੰਸ਼ ਲੋਈ (15 ਸਾਲ) ਬੁਰੀ ਤਰ੍ਹਾਂ ਝੁਲਸ ਗਏ। ਸਥਾਨਕ ਲੋਕਾਂ ਨੇ ਤੁਰੰਤ ਤਿੰਨਾਂ ਨੂੰ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਰਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਖਮੀ ਜੱਸੀ ਅਤੇ ਅੰਸ਼ ਲੋਈ ਦਾ ਇਲਾਜ ਚੱਲ ਰਿਹਾ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਖ਼ਤਰੇ ਤੋਂ ਬਾਹਰ ਦੱਸਿਆ ਅਤੇ ਉਨ੍ਹਾਂ ਦੀ ਹਾਲਤ ਸਥਿਰ ਐਲਾਨ ਦਿੱਤੀ ਹੈ। ਨਿੱਜੀ ਹਸਪਤਾਲ ਤੋਂ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਵਿਚ ਤਰਨਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਭੇਜ ਦਿੱਤਾ ਗਿਆ, ਜਿਥੇ ਪੋਸਟਮਾਰਟਮ ਮਗਰੋਂ ਪਰਿਵਾਰ ਨੂੰ ਮ੍ਰਿਤਕ ਦੇਹ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : CM ਮਾਨ ਦੀ ਅੱਜ ਮੋਗਾ ‘ਚ ਰੈਲੀ, ਜ਼ਿਲ੍ਹਾ ਨਿਵਾਸੀਆਂ ਨੂੰ ਦੇਣਗੇ ਕਰੋੜਾਂ ਦੀ ਸੌਗਾਤ!
ਤਰਨਵੀਰ ਸਿੰਘ ਦੇ ਪਿਤਾ ਓਂਕਾਰ ਨਾਥ ਇੱਕ ਪ੍ਰਾਈਵੇਟ ਬੱਸ ਚਲਾਉਂਦੇ ਹਨ, ਜਦੋਂਕਿ ਉਸਦੀ ਮਾਂ ਨਰੇਸ਼ ਕੁਮਾਰੀ ਪਿੰਡ ਦੀ ਪੰਚ ਹੈ। ਮ੍ਰਿਤਕ ਦਾ ਛੋਟਾ ਭਰਾ ਹਰਮਨਵੀਰ ਸਿੰਘ ਵੀ ਉਸ ਸਮੇਂ ਮੈਦਾਨ ਵਿੱਚ ਖੇਡ ਰਿਹਾ ਸੀ, ਪਰ ਉਹ ਵਾਲ-ਵਾਲ ਬਚ ਗਿਆ। ਇਸ ਹਾਦਸੇ ਵਿੱਚ ਕੁੱਲ ਨੌਂ ਨੌਜਵਾਨ ਬਚ ਗਏ। ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲਦੇ ਹੀ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ। ਪਿੰਡ ਵਾਸੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਤਰਨਵੀਰ ਦੇ ਘਰ ਪਹੁੰਚੇ। ਉਸ ਦੇ ਮਾਪੇ ਸਦਮੇ ਵਿੱਚ ਹਨ ਅਤੇ ਬੋਲ ਨਹੀਂ ਪਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ










