ਮਲੋਟ ਦੇ ਨਜ਼ਦੀਕੀ ਪਿੰਡ ਮਾਹੁਆਨਾ ਨਜ਼ਦੀਕੀ ਦਿੱਲੀ-ਫਾਜ਼ਿਲਕਾ ਹਾਈਵੇ ਰੋਡ ‘ਤੇ ਇਕ ਮੋਟਰਸਾਈਕਲ ਵਿਚ ਕਾਰ ਦੀ ਐਨੀ ਜ਼ਬਰਦਸਤ ਟੱਕਰ ਹੋਈ ਕਿ ਮੋਟਰਸਾਈਕਲ ਨੂੰ ਅੱਗ ਲੱਗ ਗਈ। ਮੋਟਰਸਾਈਕਲ ‘ਤੇ ਸਵਾਰ ਤਿੰਨ ਨੋਜਵਾਨਾਂ ਵਿਚ ਇਕ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹੋ ਗਏ ਜੋ ਸਿਵਲ ਹਸਪਤਾਲ ਜ਼ੇਰੇ ਇਲਾਜ ਹਨ ਜਿਨਾਂ ਨੂੰ ਰੈਫਰ ਕਰ ਦਿੱਤਾ ਗਿਆ । ਦੱਸਣ ਮੁਤਾਬਕ ਮੋਟਰਸਾਈਕਲ ਸਵਾਰ ਦੋ ਖੁੱਡੀਆ ਅਤੇ ਇਕ ਮਾਹੂਆਨਾ ਦਾ ਰਹਿਣ ਵਾਲਾ ਹੈ।

ਗੌਰਤਲਬ ਹੈ ਕਿ ਪੰਜਾਬ ਸਰਕਾਰ ਵਲੋਂ ਸੜਕ ਸਰੁੱਖਿਆ ਫੋਰਸ ਲਗਾਈ ਹੈ ਪਰ ਹਾਦਸਾ ਹੋਣ ਦੇ ਬਾਵਜੂਦ ਸੜਕ ਸੁਰੱਖਿਆ ਦੀ ਫੋਰਸ ਕੀਤੇ ਵੀ ਨਜ਼ਰ ਨਹੀਂ ਆਈ । ਲੋਕਾਂ ਨੂੰ ਖੁਦ ਹੀ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਇਸ ਨਾਲ ਸੜਕ ਸਰੁੱਖਿਆ ਫੋਰਸ ਤੇ ਸਵਾਲ ਖੜੇ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ









