ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਸਿਵਲ ਲਾਇਨ ਦੇ ਅਧੀਨ ਆਉਦੇ ਸ਼ਾਸਤਰੀ ਨਗਰ ਇਲਾਕੇ ਦੇ ਰਹਿਣ ਵਾਲੇ ਵਿਪਨ ਚੱਢਾ ਸੋਨੇ ਦੇ ਵਪਾਰੀ ਨਾਲ ਸੰਬੰਧਤ ਹੈ ਜਿਸ ਕੌਲੌ ਸੁਬੇਗ ਸਿੰਘ, ਮਨਜੀਤ ਸਿੰਘ ਅਤੇ ਨੈੰਸ਼ੀ ਜੌ ਕਿ ਇੱਕੋ ਪਰਿਵਾਰ ਦੇ ਮੈਬਰ ਸਨ ਸੋਨੇ ਦੇ ਗਹਿਣੇ ਵੇਚਣ ਲਈ ਲੈ ਕੇ ਜਾਦੇ ਸੀ ਅਤੇ ਦੋ ਵਾਰੀਆ ਵਿਚ ਪੈਸੇ ਦੇ ਕੇ ਜਾਂਦੇ ਸੀ ਪਰ ਬੀਤੇ ਦਿਨੀ ਇਹਨਾਂ ਤਿੰਨਾਂ ਵੱਲੋਂ ਵਿਪਨ ਚੱਢਾ ਕੋਲੋਂ 85 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਸਨ। ਜਿਸਦੇ ਚੱਲਦੇ ਨਾ ਤਾਂ ਉਹਨਾ ਵੱਲੋਂ ਗਹਿਣੇ ਮੋੜੇ ਗਏ ਹਨ ਅਤੇ ਨਾ ਹੀ ਪੈਸੇ ਦਿੱਤੇ ਗਏ ਹਨ ਜਿਸਦੇ ਚੱਲਦੇ ਉਨ੍ਹਾਂ ਵੱਲੋਂ ਥਾਣਾ ਸਿਵਲ ਲਾਇਨ ਵਿਖੇ ਦਰਖਾਸਤ ਦਿੱਤੀ ਗਈ ਹੈ। ਜਿਸਦੇ ਚੱਲਦੇ ਥਾਣਾ ਸਿਵਲ ਲਾਇਨ ਦੇ ਐਸਐਚਓ ਸ਼ਿਵਦਰਸ਼ਨ ਸਿੰਘ ਵਲੋਂ ਮੁਕਦਮਾ ਦਰਜ ਕੀਤਾ ਗਿਆ ਹੈ।
ਇਸ ਸੰਬਧੀ ਥਾਣਾ ਸਿਵਲ ਲਾਇਨ ਦੇ ਐਸ ਐਚ ਉ ਸ਼ਿਵਦਰਸ਼ਨ ਸਿੰਘ ਨੇ ਦਸਿਆ ਕਿ ਮਾਮਲਾ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਇਲਾਕੇ ਦਾ ਹੈ ਜਿਥੋਂ ਦੇ ਵਿਪਨ ਚੱਢਾ ਨਾਮ ਦੇ ਸੋਨੇ ਦੇ ਵਪਾਰੀ ਕੋਲੋਂ ਤਿੰਨ ਲੋਕਾਂ ਸੁਬੇਗ ਸਿੰਘ, ਮਨਜੀਤ ਸਿੰਘ ਅਤੇ ਨੈੰਸ਼ੀ ਨੇ 85 ਗ੍ਰਾਮ ਸੋਨੇ ਦੀ ਠੱਗੀ ਮਾਰੀ ਹੈ। ਜਿਸ ਬਾਬਤ ਮੁਕਦਮਾ ਦਰਜ ਕਰ ਦੌਸ਼ੀਆ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।