ਪੰਜਾਬ ਸਰਕਾਰ ਨੇ ਸੂਬੇ ਵਿਚ ਇਕ ਪੀਸੀਐੱਸ ਤੇ 5 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਿਰਦੇਸ਼ ‘ਤੇ ਇਹ ਟਰਾਂਸਫਰ ਤਤਕਾਲ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।
ਵਿਸ਼ੇਸ਼ ਸਾਰੰਗਲ ਆਈਏਐੱਸ (2013) ਡਿਪਟੀ ਕਮਿਸ਼ਨਰ ਮੋਗਾ ਨੂੰ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਜੀਐੱਮਏਡੀਏ), ਐੱਸਏਐੱਸ ਨਗਰ ਦੇ ਚੀਫ ਐਡਮਿਨੀਸਟ੍ਰੇਟਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਮਨੀਸ਼ ਕੁਮਾਰ, ਆਈਏਐੱਸ ਦੀ ਜਗ੍ਹਾ ਲੈਣਗੇ।
ਸੰਦੀਪ ਕੁਮਾਰ, IAS 2015- ਵਧੀਕ ਰਜਿਸਟਰਾਰ (ਪ੍ਰਸ਼ਾਸਨ), ਨੂੰ ਕੋਆਪ੍ਰੇਟਿਵ ਸੁਸਾਇਟੀਜ਼, ਪੰਜਾਬ ਨੂੰ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਲੁਧਿਆਣਾ ਦੇ ਚੀਫ ਐਡਮਿਨੀਸਟ੍ਰੇਟਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਹਰਪ੍ਰੀਤ ਸਿੰਘ, ਆਈਏਐੱਸ ਦੀ ਜਗ੍ਹਾ ਲੈਣਗੇ।
ਅਭਿਜੀਤ ਕਪਲਿਸ਼, IAS (2015) ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਉਨ੍ਹਾਂ ਦੇ ਮੌਜੂਦਾ ਅਹੁਦੇ ‘ਤੇ ਬਣਾਏ ਰੱਖਦੇ ਹੋਏ ਉਨ੍ਹਾਂ ਨੂੰ ਡਾਇਰੈਕਟਰ-ਖਾਣ ਅਤੇ ਭੂ-ਵਿਗਿਆਨ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਸਾਗਰ ਸੇਤੀਆ, IAS (2017) ਵਧੀਕ ਸਕੱਤਰ, ਉੱਚ ਸਿਖਿਆ ਤੇ ਭਾਸ਼ਾ ਵਿਭਾਗ ਨੂੰ ਮੋਗਾ ਦੇ ਡਿਪਟੀ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਵਿਸ਼ੇਸ਼ ਸਾਰੰਗਲ, ਆਈਏਐੱਸ ਦੀ ਜਗ੍ਹਾ ਲੈਣਗੇ।
ਓਜਸਵੀ, IAS (2020) ਵਧੀਕ ਡਿਪਟੀ ਕਮਿਸ਼ਨਰ (ਜਨਰਲ) ਫਰੀਦਕੋਟ ਨੂੰ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ ਅਧੀਨ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ, ਲੁਧਿਆਣਾ ਵਿਚ ਐਡੀਸ਼ਨਲ ਚੀਫ ਐਡਮਿਨੀਸਟ੍ਰੇਟਰ ਵਜੋਂ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : NHAI ਵੱਲੋਂ ਪੰਜਾਬੀਆਂ ਨੂੰ ਝਟਕਾ! ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਨੂੰ ਜੋੜਨ ਵਾਲੇ 4-ਲੇਨ ਪ੍ਰਾਜੈਕਟ ‘ਤੇ ਲਾਈ ਰੋਕ
ਅਮਰਿੰਦਰ ਸਿੰਘ ਮੱਲ੍ਹੀ, ਪੀਸੀਐੱਸ (2016)-ਡਿਪਟੀ ਸੈਕ੍ਰੇਟਰੀ, ਜਸਟਿਸ ਨੂੰ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਵਿਭਾਗ ਅਧੀਨ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਐੱਸਏਐੱਸ ਨਗਰ ਵਿਚ ਐਡੀਸ਼ਨਲ ਚੀਫ ਐਡਮਿਨੀਸਟ੍ਰੇਟਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਹ ਅਮਰਿੰਦਰ ਸਿੰਘ ਤਿਵਾਣਾ ਪੀਸੀਐੱਸ ਦੀ ਥਾਂ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:
