ਦਿੱਲੀ ਵਿਚ ਇਨ੍ਹੀਂ ਦਿਨੀਂ ਪ੍ਰਦੂਸ਼ਣ ਦਾ ਪੱਧਰ ਕਾਫੀ ਤੇਜ਼ੀ ਨਾਲ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਪਿਛਲੇ 7 ਦਿਨਾਂ ਵਿਚ ਇਥੋਂ ਦੀ ਹਵਾ ਗੁਣਵੱਤਾ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ਵਿਚ ਏਕਿਊਆਈ ‘ਚ ‘ਬਹੁਤ ਖਰਾਬ ਪੱਧਰ’ ‘ਚ 400 ਦੇ ਪਾਰ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਦੀ ਹਵਾ ਗੁਣਵੱਤਾ ਨੂੰ ਸਿਹਤ ਲਈ ਕਈ ਤਰ੍ਹਾਂ ਤੋਂ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਗਲੇ 15-20 ਦਿਨਾਂ ਤੱਕ ਇਥੇ ਇਸ ਤਰ੍ਹਾਂ ਦੀ ਸਥਿਤੀ ਬਣੀ ਰਹਿ ਸਕਦੀ ਹੈ, ਅਜਿਹੇ ਵਿਚ ਸਾਰੇ ਲੋਕਾਂ ਨੂੰ ਅਲਰਟ ਰਹਿਣ ਤੇ ਬਚਾਅ ਨੂੰ ਲੈ ਕੇ ਉਪਾਅ ਕਰਨੇ ਰਹਿਣ ਦੀ ਲੋੜ ਹੈ।
ਰਿਪੋਰਟ ਵਿਚ ਵਿਗਿਆਨਕਾਂ ਨੇ ਦਿੱਲੀ ਵਿਚ ਸਾਲ-ਦਰ-ਸਾਲ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਵਿਗਿਆਨਕਾਂ ਦਾ ਕਹਿਣਾ ਹੈ ਕਿ ਦਿੱਲੀ ਦੇ ਕਈ ਹਿੱਸਿਆਂ ਵਿਚ ਏਕਿਊਆਈ 500 ਦੇ ਅੰਕੜੇ ਨੂੰ ਛੂਹ ਰਹੀ ਹੈ, ਇਹ ਵਿਸ਼ਵ ਸਿਹਤ ਸੰਗਠਨ ਵੱਲੋਂ ਨਿਰਧਾਰਤ ਸੀਮਾ ਤੋਂ ਲਗਭਗ 100 ਗੁਣਾ ਵੱਧ ਹੈ। ਦਿੱਲੀ ਦੇ ਨਾਲ-ਨਾਲ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਵੀ ਪ੍ਰਦੂਸ਼ਣ ਦਾ ਪੱਧਰ ਪਿਛਲੇ ਕੁਝ ਸਾਲਾਂ ਵਿਚ ਤੇਜ਼ੀ ਨਾਲ ਵਧਿਆ ਹੈ ਜਿਸ ਕਾਰਨ ਸਿਹਤ ਸਬੰਧੀ ਗੰਭੀਰ ਬੁਰੇ ਪ੍ਰਭਾਵਾਂ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਹੈ।
ਇਹ ਵੀ ਪੜ੍ਹੋ : ਅਬੋਹਰ ‘ਚ ਬੱਸ ਨੇ ਬਾਈਕ ਨੂੰ ਮਾਰੀ ਟੱਕਰ, ਮੋਟਰਸਾਈਕਲ ਸਵਾਰ ਦੀ ਹੋਈ ਮੌ.ਤ, ਧੀ ਦੇ ਘਰ ਤੋਂ ਜਾ ਰਿਹਾ ਸੀ ਪਿੰਡ
ਸਿਹਤ ਮਾਹਿਰ ਕਹਿੰਦੇ ਹਨ ਕਿ ਦਿੱਲੀ ਪਿਛਲੇ ਕਈ ਸਾਲਾਂ ਤੋਂ ਦਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ ਇਕ ਬਣੀ ਹੋਈ ਹੈ ਜਿਸ ਦਾ ਮਤਲਬ ਹੈ ਕਿ ਲਗਭਗ 33 ਮਿਲੀਅਨ ਲੋਕ ਲੋਕਾਂ ਵਿਚ ਹਵਾ ਪ੍ਰਦੂਸ਼ਣਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਗੰਭੀਰ ਜੋਖਿਮ ਬਣਿਆ ਹੋਇਆ ਹੈ। ਦਿੱਲੀ ਦੇ ਲੋਕ ਜਿਸ ਖਰਾਬ ਗੁਣਵੱਤਾ ਵਾਲੀ ਹਵਾ ਵਿਚ ਸਾਹ ਲੈਂਦੇ ਹਨ,ਉਸ ਕਾਰਨ ਉਨ੍ਹਾਂ ਦਾ ਜੀਵਨ ਲਗਭਗ 11.9 ਸਾਲ ਘੱਟ ਹੋ ਸਕਦਾ ਹੈ। ਸਾਲ-ਦਰ-ਸਾਲ ਇਹ ਖਤਰਾ ਵਧਦਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ : –