ਪਾਕਿਸਤਾਨ ‘ਚ ਹਿੰਦੂ ਪਰਿਵਾਰ ਦੀ 13 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਹੋਈ ਲੜਕੀ ਦੀ ਮਾਂ ਸਿਰਫ ਇੱਕ ਗੱਲ ਲਈ ਰੋ ਰਹੀ ਹੈ ਕਿ ਉਸਦੀ ਧੀ ਨੂੰ ਵਾਪਸ ਕਰ ਦਿੱਤਾ ਜਾਵੇ, ਉਹ ਅਜੇ ਬਹੁਤ ਛੋਟੀ ਹੈ ਅਤੇ ਸਾਨੂੰ ਡਰ ਹੈ ਕਿ ਲੜਕੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਕੇ ਉਸਦਾ ਵਿਆਹ ਕਿਸੇ ਮੁਸਲਮਾਨ ਵਿਅਕਤੀ ਨਾਲ ਕਰ ਦਿੱਤਾ ਜਾਵੇਗਾ।
ਸਰਹੱਦ ਪਾਰਲੇ ਸੂਤਰਾਂ ਮੁਤਾਬਕ ਜਿਸ ਕੁੜੀ ਨੂੰ ਅਗਵਾ ਕੀਤਾ ਗਿਆ ਹੈ, ਉਸ ਦਾ ਨਾਂ ਪੂਜਾ ਹੈ, ਜੋ ਪਾਕਿਸਤਾਨ ਦੇ ਸਿੰਧ ਸੂਬੇ ਦੇ ਟਾਂਡੋ ਮੁਹੰਮਦ ਖਾਨ ਦੀ ਰਹਿਣ ਵਾਲੀ ਹੈ। ਪੀੜਤ ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ। ਉਹ ਕਿਸੇ ਦੇ ਘਰ ਵਿੱਚ ਕੰਮ ਕਰਦੀ ਸੀ ਅਤੇ ਜਦੋਂ ਉਹ ਘਰ ਪਰਤ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਅਗਵਾ ਕਰ ਲਿਆ ਗਿਆ। ਉਸ ਨੇ ਦੋਸ਼ ਲਾਇਆ ਕਿ ਬੀਤੀ ਸ਼ਾਮ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜੇ ਪੂਜਾ ਧਰਮ ਪਰਿਵਰਤਨ ਕਰਦੀ ਹੈ ਅਤੇ ਕਿਸੇ ਨਾਲ ਵਿਆਹ ਕਰਦੀ ਹੈ, ਤਾਂ ਪੂਜਾ ਸਾਨੂੰ ਵਾਪਸ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਸਰਕਾਰੀ ਟੀਚਰ ਨੇ ਨੌਜਵਾਨ ਨੂੰ ਗੱਡੀ ਨਾਲ ਮਾਰੀ ਟੱਕਰ, ਬੋਨਟ ‘ਤੇ 10km ਘੁਮਾਇਆ, ਘਟਨਾ CCTV ‘ਚ ਕੈਦ
ਉਕਤ ਸੂਤਰਾਂ ਦਾ ਕਹਿਣਾ ਹੈ ਕਿ ਅਕਤੂਬਰ ਮਹੀਨੇ ‘ਚ ਹਿੰਦੂ ਲੜਕੀਆਂ ਨੂੰ ਅਗਵਾ ਕਰਨ ਦੀ ਇਹ ਚੌਥੀ ਘਟਨਾ ਹੈ। ਜਿਨ੍ਹਾਂ ਤਿੰਨ ਹਿੰਦੂ ਕੁੜੀਆਂ ਨੂੰ ਪਹਿਲਾਂ ਅਗਵਾ ਕੀਤਾ ਗਿਆ ਸੀ, ਉਨ੍ਹਾਂ ਦਾ ਧਰਮ ਪਰਿਵਰਤਨ ਕਰ ਕੇ ਵਿਆਹ ਕਰਵਾਇਆ ਗਿਆ ਸੀ। ਹਿੰਦੂ ਪਰਿਵਾਰ ਇਲਜ਼ਾਮ ਲਗਾ ਰਹੇ ਹਨ ਕਿ ਅਸੀਂ ਹੁਣ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹਾਂ। ਧੀਆਂ ਨੂੰ ਘਰੋਂ ਬਾਹਰ ਭੇਜਣ ‘ਤੇ ਡਰ ਬਣਿਆ ਰਹਿੰਦਾ ਹੈ। ਮੁਸਲਮਾਨ ਲੜਕੇ ਕੱਟੜਪੰਥੀਆਂ ਦੀ ਮਦਦ ਨਾਲ ਹਿੰਦੂ ਕੁੜੀਆਂ ਨੂੰ ਅਗਵਾ ਕਰ ਰਹੇ ਹਨ, ਪਰ ਪੁਲਿਸ ਕੁਝ ਨਹੀਂ ਕਰ ਰਹੀ।
ਵੀਡੀਓ ਲਈ ਕਲਿੱਕ ਕਰੋ -: