ਫਗਵਾੜਾ ਪੁਲਿਸ ਨੇ ਤੇਜ਼ਧਾਰ ਚਾ.ਕੂ ਦੀ ਨੋਕ ‘ਤੇ ਭੋਲੇ-ਭਾਲੇ ਲੋਕਾਂ ਨੂੰ ਬਲੈ.ਕਮੇਲ ਕਰਕੇ ਲੁੱਟਣ ਵਾਲੀਆਂ 14 ਲੜਕੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੀ ਗਈ ਨਕਦੀ, ਚਾ.ਕੂ ਆਦਿ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਐੱਚਓ ਗੌਰਵ ਧੀਰ ਨੇ ਦੱਸਿਆ ਕਿ ਵਰਿੰਦਰ ਸਿੰਘ ਪੁੱਤਰ ਰਾਮ ਆਸਰਾ ਵਾਸੀ ਬੁੱਢਾ ਥੇਹ ਬਿਆਸ ਜੋ ਕਿ ਵਿਦਿਆਰਥੀ ਹੈ, ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 6 ਵਿਦੇਸ਼ੀ ਲੜਕੀਆਂ ਨੇ ਉਸ ਨੂੰ ਡਰਾ-ਧਮਕਾ ਕੇ ਬਲੈਕਮੇਲ ਕਰਕੇ ਉਸ ਤੋਂ ਜ਼ਬਰਦਸਤੀ 1500 ਰੁਪਏ ਲੁੱਟ ਲਏ ਹਨ।
ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਇਹ ਵਿਦੇਸ਼ੀ ਲੜਕੀਆਂ ਜੋ ਮੂਲ ਰੂਪ ਵਿੱਚ ਕੀਨੀਆ ਅਤੇ ਯੂਗਾਂਡਾ ਦੀਆਂ ਹਨ, ਇਲਾਕੇ ਦੇ ਭੋਲੇ ਭਾਲੇ ਲੋਕਾਂ ਨੂੰ ਬਲੈਕਮੇਲ ਕਰਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਲੁੱਟ-ਖੋਹ ਆਦਿ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੀਆਂ ਹਨ। ਪੁਲੀਸ ਨੇ ਸਤਨਾਮਪੁਰਾ ਥਾਣੇ ਵਿੱਚ ਕੀਨੀਆ ਅਤੇ ਯੂਗਾਂਡਾ ਮੂਲ ਦੀਆਂ 6 ਲੜਕੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਵਿਦੇਸ਼ੀ ਲੜਕੀਆਂ ਦੇ ਨਾਮ ’ਤੇ ਲੁੱਟ ਦੌਰਾਨ ਵਰਤੀ ਗਈ ਚਾਕੂ ਸਮੇਤ ਲੁੱਟੀ ਗਈ 1500 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਪੁਲੀਸ ਨੇ ਮੁਲਜ਼ਮ ਲੜਕੀਆਂ ਦੇ ਗਰੋਹ ਖ਼ਿਲਾਫ਼ ਧਾਰਾ 341,384,506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਨੇ ਸਾਰੀਆਂ ਮੁਲਜ਼ਮ ਲੜਕੀਆਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਮਾਡਰਨ ਜੇਲ੍ਹ ਕਪੂਰਥਲਾ ਵਿੱਚ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਇਹ ਮਾਮਲਾ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੁਲਿਸ ਦੀ ਜਾਂਚ ਜਾਰੀ ਹੈ।