ਜਲੰਧਰ ਦੇ ਕਾਂਸ਼ੀ ਨਗਰ ਨੇੜੇ 3 ਬਾਈਕ ਸਵਾਰ ਲੁਟੇਰਿਆਂ ਨੇ 2 ਨਾਬਾਲਗਾਂ ਨੂੰ ਤੇਜ਼ਧਾਰ ਹਥਿਆਰ ਦਿਖਾ ਕੇ 2 ਮੋਬਾਇਲ ਫੋਨ ਅਤੇ ਕਰੀਬ 15,000 ਰੁਪਏ ਦੀ ਨਕਦੀ ਲੁੱਟ ਲਈ। ਪੀੜਤ ਆਪਣੇ ਘਰੋਂ ਚੂਹਾ ਛੁਡਾਉਣ ਲਈ ਆਏ ਸਨ, ਜਿੱਥੇ ਰਸਤੇ ਵਿੱਚ ਉਨ੍ਹਾਂ ਨਾਲ ਲੁੱਟ ਹੋ ਗਈ। ਘਟਨਾ ਤੋਂ ਬਾਅਦ ਥਾਣਾ ਭਾਰਗਵ ਕੈਂਪ ਦੀ ਪੁਲਿਸ ਜਾਂਚ ਲਈ ਪਹੁੰਚੀ ਗਈ।
ਕਾਂਸ਼ੀ ਨਗਰ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਰਾਤ ਨੂੰ ਰੋਜ਼ਾਨਾ ਵਾਂਗ ਕੰਮ ਤੋਂ ਘਰ ਪਰਤਿਆ ਸੀ। ਚੂਹੇਦਾਨੀ ਵਿੱਚ ਇੱਕ ਚੂਹਾ ਫਸਿਆ ਹੋਇਆ ਸੀ। ਉਸ ਨੂੰ ਛੱਡਣ ਲਈ ਉਸ ਦੇ ਦੋਵੇਂ ਮੁੰਡੇ ਆਪਣੀ ਐਕਟਿਵਾ ਲੈ ਕੇ ਨਾਖਾਂਵਾਲੇ ਬਾਗ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਪੀੜਤ ਚੂਹਾ ਛੱਡਣ ਲਈ ਰੁਕੇ ਤਾਂ ਇਕ ਨੌਜਵਾਨ ਉਸ ਦੇ ਕੋਲ ਰਸਤਾ ਪੁੱਛਣ ਦੇ ਬਹਾਨੇ ਆਇਆ।
ਇਹ ਵੀ ਪੜ੍ਹੋ : ਸੰਸਦ ਹੰਗਾਮੇ ਮਗਰੋਂ ਸਪੀਕਰ ਐਕਸ਼ਨ ‘ਚ, ਪੰਜਾਬ ਵਿਧਾਨ ਸਭਾ ਦੀ ਸੁਰੱਖਿਆ ਨੂੰ ਲੈ ਕੇ ਦਿੱਤੇ ਇਹ ਨਿਰਦੇਸ਼
ਦੋਸ਼ੀਆਂ ਨੇ ਵਡਾਲਾ ਪਿੰਡ ਦਾ ਰਸਤਾ ਪੁੱਛਿਆ। ਜਦੋਂ ਪੀੜਤ ਨੇ ਰਸਤਾ ਦੱਸਿਆ ਤਾਂ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਛੋਟੇ ਪੁੱਤਰ ਦਾ ਮੋਬਾਈਲ ਫੋਨ ਖੋਹ ਲਿਆ, ਜਿਸ ਤੋਂ ਬਾਅਦ ਦੋਸ਼ੀ ਨੇ ਐਕਟਿਵਾ ਅਤੇ ਵੱਡੇ ਪੁੱਤਰ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਇੱਕ ਮੋਬਾਈਲ ਫ਼ੋਨ ਅਤੇ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਅਤੇ ਦੋਸ਼ੀ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਤਿੰਨੇ ਦੋਸ਼ੀ ਨਾਖਾਂ ਵਾਲੇ ਬਾਗ ਤੋਂ ਹਾਈਵੇ ਵੱਲ ਭੱਜ ਗਏ।
ਪੀੜਤ ਨੇ ਦੱਸਿਆ ਕਿ ਘਟਨਾ ਦੇ ਸਮੇਂ ਤਿੰਨ ਲੁਟੇਰੇ ਪਲੈਟਿਨਾ ਬਾਈਕ ‘ਤੇ ਸਵਾਰ ਹੋ ਕੇ ਆਏ ਸਨ। ਜਦੋਂ ਉਹ ਉਥੋਂ ਭੱਜੇ ਤਾਂ ਉਸ ਦੇ ਮੋਟਰਸਾਈਕਲ ‘ਤੇ ਨੰਬਰ ਪਲੇਟ ਨਹੀਂ ਸੀ। ਤਿੰਨੋਂ ਦੋਸ਼ੀ ਕਾਲੇ ਰੰਗ ਦੀ ਬਾਈਕ ‘ਤੇ ਸਵਾਰ ਸਨ। ਦੱਸ ਦਈਏ ਕਿ ਨਾਖਾਂਵਾਲਾ ਬਾਗ ਬਹੁਤ ਹੀ ਉਜਾੜ ਇਲਾਕਾ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਮੁੰਡੇ ਨੂੰ ਪੜ੍ਹਾਈ ਲਈ ਕਿਸ਼ਤਾਂ ‘ਤੇ ਫ਼ੋਨ ਲੈ ਕੇ ਦਿੱਤਾ ਸੀ, ਜਿਸ ਲਈ ਸਿਰਫ ਇੱਕ ਕਿਸ਼ਤ ਦਿੱਤੀ ਗਈ ਸੀ। ਪੀੜਤ ਨੇ ਦੱਸਿਆ ਕਿ ਤਿੰਨੋਂ ਲੁਟੇਰਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ। ਪੀੜਤ ਨੇ ਦੱਸਿਆ ਕਿ ਜਾਂਦੇ ਹੋਏ ਦੋਸ਼ੀਆਂ ਨੇ ਉਸ ਨੂੰ ਧਮਕੀ ਦਿੱਤੀ ਕਿ ਜੇ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਹ ਉਨ੍ਹਾਂ ਨੂੰ ਮਾਰ ਦੇਣਗੇ।
ਵੀਡੀਓ ਲਈ ਕਲਿੱਕ ਕਰੋ : –