ਸਵਾਈਨ ਫਲੂ ਨੇ ਪੰਜਾਬ ਵਿਚ ਦਸਤਕ ਦੇ ਦਿੱਤੀ ਹੈ। ਦੋ ਮਾਮਲੇ ਸਾਹਮਣੇ ਹਨ। ਦੋ ਮਾਮਲੇ ਸਾਹਮਣੇ ਆਉਣ ਦੇ ਬਾਅਦ ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਜ਼ਿਲ੍ਹਾ ਹਸਪਤਾਲ ਵਿਚ ਮਰੀਜ਼ਾਂ ਲਈ ਵੱਖ ਤੋਂ 40 ਬੈੱਡ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਜਾ ਰਿਹਾ ਹੈ। ਇਸ ਵਿਚ ਆਕਸੀਜਨ ਤੋਂ ਲੈ ਕੇ ਸਾਰੀ ਤਰ੍ਹਾਂ ਦੀਆਂ ਸਹੂਲਤਾਂ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਸਿਵਲ ਹਸਪਤਾਲ ਦੇ SMO ਡਾ.ਸੁਨੀਲ ਚੰਦ ਨੇ ਕਿਹਾ ਕਿ ਜ਼ਿਲ੍ਹੇ ਵਿਚ ਹੁਣ ਤੱਕ ਸਵਾਈਨ ਫਲੂ ਦੇ ਦੋ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਇਕ ਹੋਰ ਕੇਸ ਵਿਚ ਸਵਾਈਨ ਫਲੂ ਦੇ ਮਰੀਜ਼ ਦੀ ਮੌਤ ਵੀ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਠੰਡ ਦੇ ਮੌਸਮ ਵਿਚ ਸਵਾਈਨ ਫਲੂ ਦਾ ਛੋਟੇ ਬੱਚਿਆਂ ਤੇ ਬਜ਼ੁਰਗਾਂ ‘ਤੇ ਜ਼ਿਆਦਾ ਅਸਰ ਦਿਖਦਾ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੇ ਬਾਹਰ ਸਵਾਈਨ ਫਲੂ ਕਾਰਨਰ ਬਣਾਇਆ ਜਾਵੇਗਾ ਤੇ ਆਈਸੋਲੇਸ਼ਨ ਵਾਰਡ ਵਿਚ 9 ਵੈਂਟੀਲੇਟਰ ਦਾ ਇੰਤਜ਼ਾਮ ਕੀਤਾ ਜਾਵੇਗਾ। ਦੂਜੇ ਪਾਸੇ ਰੈਪਿਡ ਰਿਸਪਾਂਸ ਟੀਮ ਵਿਚ ਐੱਮਡੀ ਮੈਡੀਸਨ ਡਾਕਟਰ, ਈਐੱਨਟੀ ਸਪੈਸ਼ਲਿਸਟ, ਚਾਈਲਡ ਸਪੈਸ਼ਲਿਸਟ ਤੇ ਨਰਸਿੰਗ ਸਟਾਫ ਮੌਜੂਦ ਰਹੇਗਾ।
ਇਹ ਵੀ ਪੜ੍ਹੋ : ਭਾਰਤੀ ਮੂਲ ਦੇ ਦੇੇਵੇਨ ਪਾਰੇਖ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸੌਂਪੀ ਵੱਡੀ ਜ਼ਿੰਮੇਵਾਰੀ
ਸਵਾਈਨ ਫਲੂ ਦੇ ਲੱਛਣ ਆਮ ਫਲੂ ਨਾਲ ਮਿਲਦੇ-ਜੁਲਦੇ ਹਨ। ਮਰੀਜ਼ ਨੂੰ ਤੇਜ਼ ਬੁਖਾਰ, ਖਾਂਸੀਤੇ ਜੁਕਾਮ, ਸਾਹ ਲੈਣ ਵਿਚ ਮੁਸ਼ਕਲ, ਛਿੱਕ ਆਉਣਾ, ਨੱਕ ਵਹਿਣਾ, ਗਲੇ ਵਿਚ ਦਰਦ ਤੇ ਖਾਰਿਸ਼, ਠੰਡ ਲੱਗਣਾ, ਦਸਤ ਤੇ ਉਲਟੀ ਹੋ ਸਕਦੀ ਹੈ।ਇਨ੍ਹਾਂ ਵਿਚੋਂ ਕੋਈ ਵੀ ਲੱਛਣ ਨਜ਼ਰ ਆਉਣ ‘ਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾ ਕੇ ਜਾਂਚ ਕਰਵਾਉਣੀ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ : –