ਬੋਤਲ ਬੰਦ ਪਾਣੀ ਖਰੀਦਣਾ ਬਹੁਤ ਸੌਖਾ ਹੈ, ਇਹ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਹੁਣ ਇਸ ਸਬੰਧੀ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਇੱਕ ਖੋਜ ਮੁਤਾਬਕ ਬੋਤਲ ਬੰਦ ਪਾਣੀ ਵਿੱਚ ਲੱਖਾਂ ਪਲਾਸਟਿਕ ਦੇ ਟੁਕੜੇ ਹੁੰਦੇ ਹਨ, ਜਿਸ ਪਾਣੀ ਨੂੰ ਅਸੀਂ ਸਾਫ ਦੇਖ ਕੇ ਪੀਂਦੇ ਹਾਂ, ਉਹ ਤੁਹਾਨੂੰ ਬਹੁਤ ਬੀਮਾਰ ਕਰ ਸਕਦਾ ਹੈ। ਇਹ ਖੋਜ ‘ਪ੍ਰੋਸੀਡਿੰਗਜ਼ ਆਫ਼ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼’ ਵਿੱਚ ਪ੍ਰਕਾਸ਼ਿਤ ਹੋਈ ਹੈ।
ਖੋਜ ਮੁਤਾਬਕ ਔਸਤਨ ਇੱਕ ਲੀਟਰ ਪਾਣੀ ਦੀ ਬੋਤਲ ਵਿੱਚ ਲਗਭਗ 240,000 ਪਲਾਸਟਿਕ ਦੇ ਟੁਕੜੇ ਹੁੰਦੇ ਹਨ। ਇਹ ਟੁਕੜੇ ਪਹਿਲਾਂ ਦੇ ਅੰਦਾਜ਼ੇ ਨਾਲੋਂ 100 ਗੁਣਾ ਵੱਡੇ ਹਨ। ਪਿਛਲੀ ਖੋਜ ਵਿੱਚ ਸਿਰਫ ਮਾਈਕ੍ਰੋਪਲਾਸਟਿਕਸ, ਜਾਂ 1 ਤੋਂ 5,000 ਮਾਈਕ੍ਰੋਮੀਟਰ ਦੇ ਵਿਚਕਾਰ ਦੇ ਟੁਕੜੇ ਮਿਲੇ ਸਨ। ਅਧਿਐਨ ਵਿੱਚ ਤਿੰਨ ਮਸ਼ਹੂਰ ਕੰਪਨੀਆਂ ਦੇ ਬੋਤਲਬੰਦ ਪਾਣੀ ਨੂੰ ਸ਼ਾਮਲ ਕੀਤਾ ਗਿਆ ਸੀ, ਹਾਲਾਂਕਿ ਇਨ੍ਹਾਂ ਕੰਪਨੀਆਂ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।
ਵਿਗਿਆਨੀਆਂ ਨੂੰ ਬੋਤਲਬੰਦ ਪਾਣੀ ਵਿੱਚ ਮਾਈਕ੍ਰੋਪਲਾਸਟਿਕਸ ਅਤੇ ਨੈਨੋਪਲਾਸਟਿਕਸ ਦੀ ਮੌਜੂਦਗੀ ਦਾ ਸ਼ੱਕ ਸੀ, ਪਰ ਉਹ ਉਨ੍ਹਾਂ ਦੀ ਪਛਾਣ ਕਰਨ ਵਿੱਚ ਅਸਮਰੱਥ ਸਨ। ਹੁਣ ਵਿਗਿਆਨੀ ਨਵੀਂ ਤਕਨੀਕ (ਸਟਿਮੁਲੇਟਿਡ ਰਮਨ ਸਕੈਟਰਿੰਗ (SRS) ਮਾਈਕ੍ਰੋਸਕੋਪੀ) ਦੀ ਵਰਤੋਂ ਕਰਦੇ ਹੋਏ ਹੈਰਾਨੀਜਨਕ ਸਿੱਟੇ ‘ਤੇ ਪਹੁੰਚੇ ਹਨ। ਨੈਨੋਪਲਾਸਟਿਕਸ ਮਾਈਕ੍ਰੋਪਲਾਸਟਿਕਸ ਨਾਲੋਂ ਜ਼ਿਆਦਾ ਖਤਰਨਾਕ ਹਨ ਕਿਉਂਕਿ ਇਹ ਮਨੁੱਖੀ ਪਾਚਨ ਪ੍ਰਣਾਲੀ ਅਤੇ ਫੇਫੜਿਆਂ ਵਿੱਚ ਦਾਖਲ ਹੋ ਸਕਦੇ ਹਨ।
ਖਤਰੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਦਿਮਾਗ ਅਤੇ ਦਿਲ ਰਾਹੀਂ ਅਣਜੰਮੇ ਬੱਚੇ ਤੱਕ ਪਹੁੰਚ ਸਕਦਾ ਹੈ। ਇਸ ਨਾਲ ਵਿਅਕਤੀ ਦੇ ਜੀਵਨ ‘ਤੇ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆ ਸਕਦੀਆਂ ਹਨ, ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ, ਪਰ ਕਿਹਾ ਜਾਂਦਾ ਹੈ ਕਿ ਪੇਟ ਦੀ ਸਮੱਸਿਆ ਦੇ ਨਾਲ-ਨਾਲ ਜਨਮ ਸਮੇਂ ਬੱਚਿਆਂ ‘ਚ ਸਰੀਰਕ ਅਸਧਾਰਨਤਾਵਾਂ ਵੀ ਹੋ ਸਕਦੀਆਂ ਹਨ। ਇਕ ਮਾਹਰ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਹਾਂ ਕਿ ਲੋੜ ਪੈਣ ‘ਤੇ ਬੋਤਲ ਬੰਦ ਪਾਣੀ ਨਾ ਪੀਓ, ਪਰ ਟੂਟੀ ਦੇ ਪਾਣੀ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਹੋਵੇਗਾ।
ਮਾਈਕ੍ਰੋਪਲਾਸਟਿਕ: 5 ਮਿਲੀਮੀਟਰ ਤੋਂ ਛੋਟੇ ਟੁਕੜੇ ਨੂੰ ਮਾਈਕ੍ਰੋਪਲਾਸਟਿਕ ਕਿਹਾ ਜਾਂਦਾ ਹੈ, ਜਦੋਂ ਕਿ ਇਕ ਮਾਈਕ੍ਰੋਮੀਟਰ ਅਰਥਾਤ ਇਕ ਮੀਟਰ ਦੇ ਇਕ ਅਰਬਵੇਂ ਹਿੱਸੇ ਨੂੰ ਮਾਈਕ੍ਰੋਪਲਾਸਟਿਕ ਕਿਹਾ ਜਾਂਦਾ ਹੈ। ਇਹ ਕਣ ਇੰਨੇ ਛੋਟੇ ਹੁੰਦੇ ਹਨ ਕਿ ਇਹ ਪਾਚਨ ਪ੍ਰਣਾਲੀ ਵਿਚੋਂ ਲੰਘ ਕੇ ਫੇਫੜਿਆਂ ਵਿਚ ਪਹੁੰਚ ਜਾਂਦੇ ਹਨ।
ਇਹ ਵੀ ਪੜ੍ਹੋ : ਧੀ ਨੂੰ ਗੋਦੀ ‘ਚ ਲੈ ਕੇ ਔਰਤ ਨੇ 16ਵੀਂ ਮੰਜ਼ਿਲ ਤੋਂ ਮਾਰੀ ਛਾ.ਲ, ਹੋਈ ਮੌ.ਤ
ਪਿਛਲੇ ਕੁਝ ਸਾਲਾਂ ਵਿਚ ਖਾਣ-ਪੀਣ ਦੀਆਂ ਵਸਤੂਆਂ ਵਿਚ ਪਲਾਸਟਿਕ ਦੀ ਮੌਜੂਦਗੀ ਕਾਰਨ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ। ਦੁਨੀਆ ਵਿੱਚ ਹਰ ਸਾਲ 450 ਮਿਲੀਅਨ ਟਨ ਤੋਂ ਵੱਧ ਪਲਾਸਟਿਕ ਦਾ ਉਤਪਾਦਨ ਹੁੰਦਾ ਹੈ। ਜ਼ਿਆਦਾਤਰ ਪਲਾਸਟਿਕ ਨਸ਼ਟ ਨਹੀਂ ਹੁੰਦਾ, ਸਗੋਂ ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ –