ਮੋਹਾਲੀ ਜ਼ਿਲ੍ਹੇ ਦੀ ਛੱਜੂਮਾਜਰਾ ਕਾਲੋਨੀ ਦੇ ਨੌਜਵਾਨ ਤੇਗ ਬਹਾਦਰ ਸਿੰਘ ਦੇ ਆਤਮਹੱਤਿਆ ਮਾਮਲੇ ਵਿਚ ਪੁਲਿਸ ਨੇ ਸਨੀ ਇਨਕਲੇਵ ਪੁਲਿਸ ਚੌਕੀ ਵਿਚ ਤਾਇਨਾਤ ਏਐੱਸਆਈ ਸੁਰਜੀਤ ਸਿੰਘ ਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ਖਿਲਾਫ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ ਪਰ ਉਨ੍ਹਾਂ ਨੂੰ ਅਜੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਮ੍ਰਿਤਕ ਤੇਗ ਬਹਦਾਰ ਦੇ ਪਿਤਾ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਦੋਵੇਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਨੂੰ ਦੋ ਦਿਨ ਵਿਚ ਗ੍ਰਿਫਤਾਰ ਨਹੀਂ ਕਰਦੀ ਹੈ ਤਾਂ ਉਹ ਆਪਣੇ ਪਰਿਵਾਰ ਵਾਲਿਆਂ ਨਾਲ ਮਿਲ ਕੇ ਪ੍ਰਦਰਸ਼ਨ ਕਰਕੇ ਹਾਈਵੇ ਜਾਮ ਕਰਨਗੇ। ਇਸ ਦੌਰਾਨ ਖਰੜ ਸਰਕਾਰੀ ਹਸਪਤਾਲ ਵਿਚ ਤੇਗ ਬਹਾਦਰ ਸਿੰਘ ਦਾ ਪੋਸਟਮਾਰਟਮ ਕੀਤਾ।
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਤੇ ਪਰਿਵਾਰ ਦੇ ਕਈ ਲੋਕ ਮੌਜੂਦ ਸਨ। ਪਿਤਾ ਸਰਬਜੀਤ ਸਿੰਘ ਇਸ ਗੱਲ ‘ਤੇ ਅੜੇ ਸਨ ਕਿ ਉਹ ਆਪਣੇ ਬੇਟੇ ਦਾ ਅੰਤਿਮ ਸਸਕਾਰ ਉਦੋਂ ਕਰਾਂਗੇ ਜਦੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀਆਂ ਦੇ ਇਸ ਭਰੋਸੇ ‘ਤੇ ਪਰਿਵਾਰ ਵਾਲਿਆਂ ਨੇ ਤੇਗ ਬਹਾਦਰ ਦਾ ਦੁਪਹਿਰ ਬਾਅਦ ਅੰਤਿਮ ਸਸਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ 19 ਸਾਲਾ ਤੇਗ ਬਹਾਦਰ ਸਿੰਘ ਨੂੰ ਏਐੱਸਆਈ ਸੁਰਜੀਤ ਸਿੰਘ ਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ਨੇ ਮੋਟਰਸਾਈਕਲ ‘ਤੇ ਜਾਂਦੇ ਸਮੇਂ ਰੋਕ ਕੇ ਉਸ ਨੂੰ ਕਾਗਜ਼ਾਤ ਦਿਖਾਉਣ ਨੂੰ ਕਿਹਾ ਸੀ। ਉਸ ਨੇ ਆਰਸੀ ਦਿਖਾਈ ਤਾਂ ਸੁਰਜੀਤ ਸਿੰਘ ਨੇ ਆਰਸੀ ਨੂੰ ਜਾਅਲੀ ਦੱਸਿਆ ਤੇ ਉਸ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਚੋਰੀ ਦੀ ਮੋਟਰਸਾਈਕਲ ਦੇ ਦੋਸ਼ ਵਿਚ ਫਸਾ ਕੇ ਜੇਲ੍ਹ ਭੇਜ ਦੇਵੇਗਾ ਨਹੀਂ ਤਾਂ ਉਹ ਉਸ ਨੂੰ 20 ਹਜ਼ਾਰ ਰੁਪਏ ਦੇਵੇ। ਇਸ ਦੇ ਬਾਅਦ ਨੌਜਵਾਨ ਨੇ ਕਿਸੇ ਤਰ੍ਹਾਂ 2 ਹਜ਼ਾਰ ਦਾ ਇੰਤਜ਼ਾਮ ਕਰਕੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿੱਤਾ। ਅਗਲੇ ਦਿਨ ਆਪਣੇ ਦੋਸਤ ਦੇ ਪਿਤਾ ਨਾਲ ਲਿਜਾ ਕੇ ਮੋਟਰਸਾਈਕਲ ਦੀ ਅਸਲੀ ਆਰਸੀ ਵੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਦਿਖਾਈ ਪਰ ਉਹ ਤੇਗ ਤੋਂ 20,000 ਲੈਣ ‘ਤੇ ਅੜੇ ਰਹੇ ਤੇ ਵਾਰ-ਵਾਰ ਉਸ ਨੂੰ ਕ੍ਰਿਮੀਨਲ ਕੇਸ ਵਿਚ ਫਸਾਉਣ ਦੀ ਧਮਕੀ ਦਿੰਦੇ ਰਹੇ। ਉਹ ਇੰਨੀ ਵੱਡੀ ਰਕਮ ਦਾ ਪ੍ਰਬੰਧ ਨਹੀਂ ਕਰ ਸਕੇ ਤੇ ਤਣਾਅ ਵਿਚ ਆਕੇ ਉਸ ਨੇ ਆਤਮਹੱਤਿਆ ਕਰ ਲਈ।
ਇਹ ਵੀ ਪੜ੍ਹੋ : CM ਮਾਨ ਰਾਜਪੁਰਾ ‘ਚ ਅੱਜ 138 ਕਰੋੜ ਰੁਪਏ ਦੀ ਲਾਗਤ ਵਾਲੇ ‘ਕੈਟਲ ਫੀਡ ਪਲਾਂਟ’ ਦਾ ਰੱਖਣਗੇ ਨੀਂਹ ਪੱਥਰ
ਆਤਮਹੱਤਿਆ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣਾ ਵੀਡੀਓ ਬਣਾਇਆ। ਇਸ ਵਿਚ ਉਸ ਨੇ ਪੁਲਿਸ ਮੁਲਾਜ਼ਮ ਸੁਰਜੀਤ ਸਿੰਘ ਤੇ ਹੁਸਨਪ੍ਰੀਤ ਸਿੰਘ ਦਾ ਨਾਂ ਲੈਂਦੇ ਹੋਏ ਇਨ੍ਹਾਂ ਨੂੰ ਆਪਣੀ ਆਤਮਹੱਤਿਆ ਲਈ ਮਜਬੂਰ ਕਰਨ ਦਾ ਦੋਸ਼ੀ ਠਹਿਰਾਇਆ। ਆਤਮਹੱਤਿਆ ਕਰਨ ਤੋਂ ਪਹਿਲਾਂ ਮ੍ਰਿਤਕ ਨੇ ਪੰਜਾਬੀ ਵਿਚ ਸੁਸਾਈਡ ਨੋਟ ਵੀ ਲਿਖਿਆ ਕਿ ਉਸ ਦੇ ਕਮਰੇ ਵਿਚ ਰੱਖੀ ਇਕ ਕਾਪੀ ਵਿਚੋਂ ਬਰਾਮਦ ਹੋਇਆ ਸੀ। ਤੇਗ ਬਹਾਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ।
ਵੀਡੀਓ ਲਈ ਕਲਿੱਕ ਕਰੋ -: