ਜਲੰਧਰ ‘ਚ ਪਿਛਲੇ 10 ਦਿਨਾਂ ਤੋਂ ਫੁੱਟਪਾਥ ‘ਤੇ ਕਬਜ਼ਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਿਸ ਦੀ ਕਾਰਵਾਈ ਜਾਰੀ ਹੈ। ਐਤਵਾਰ ਨੂੰ ਪੁਲਿਸ ਦੇ ਟ੍ਰੈਫਿਕ-ਪੀਸੀਆਰ ਵਿੰਗ ਨੇ ਐਤਵਾਰ ਨੂੰ ਬਾਜ਼ਾਰ ਲਗਾਉਣ ਲਈ ਆਏ ਰੇਹੜੀ-ਫੜ੍ਹੀ ਵਾਲਿਆਂ ਨੂੰ ਅੰਦਰ ਕਰਵਾ ਦਿੱਤਾ ਅਤੇ ਕਿਹਾ ਕਿ ਜੇ ਉਹ ਦੁਬਾਰਾ ਸੜਕ ‘ਤੇ ਸਟਾਲ ਲਗਾਉਂਦੇ ਹਨ ਤਾਂ ਉਨ੍ਹਾਂ ਦਾ 20,000 ਰੁਪਏ ਦਾ ਚਲਾਨ ਕੀਤਾ ਜਾਵੇਗਾ।
ਐਤਵਾਰ ਨੂੰ ਬਸਤੀ ਅੱਡਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਤੋਂ ਨਕੋਦਰ ਚੌਕ ਅਤੇ ਭਗਵਾਨ ਵਾਲਮੀਕੀ ਚੌਕ (ਜੋਤੀ ਚੌਕ) ਤੋਂ ਕੰਪਨੀ ਬਾਗ ਚੌਕ ਤੱਕ ਐਤਵਾਰ ਵਾਲੇ ਬਾਜ਼ਾਰ ’ਚ ਹਜ਼ਾਰਾਂ ਦੀ ਗਿਣਤੀ ’ਚ ਰੇਹੜੀ-ਫੜ੍ਹੀ ਵਾਲਿਆਂ ਵੱਲੋਂ ਕੱਪੜੇ ਅਤੇ ਹੋਰ ਸਾਮਾਨ ਵੇਚਿਆ ਜਾਂਦਾ ਹੈ। ਹਰ ਕਿਸੇ ਦੇ ਕੱਪੜੇ ਸੜਕ ‘ਤੇ ਰੱਖੇ ਹੋਏ ਹਨ, ਜਿਸ ਕਾਰਨ ਪੁਲਿਸ ਨੇ ਫੁੱਟਪਾਥ ਤੋਂ ਉਨ੍ਹਾਂ ਦੀਆਂ ਫੜੀਆਂ ਅਤੇ ਰੇਹੜੀਆਂ ਨੂੰ ਹਟਵਾ ਦਿੱਤਾ।
ਜਲੰਧਰ ਪੁਲਿਸ ਦੀਆਂ ਟੀਮਾਂ ਭਗਵਾਨ ਵਾਲਮੀਕੀ ਚੌਕ ਨੇੜੇ ਕਾਰਵਾਈ ਲਈ ਤਾਇਨਾਤ ਹਨ। ਸ਼ਹਿਰ ਵਿੱਚ ਕੁੱਲ 34 ਵੈਂਡਿੰਗ ਜ਼ੋਨ ਬਣਾਏ ਜਾਣਗੇ। ਸਾਰਿਆਂ ਨੂੰ ਆਧੁਨਿਕ ਬਣਾਇਆ ਜਾਵੇਗਾ।
ਇੱਕ ਦਿਨ ਪਹਿਲਾਂ ਸ਼ਨੀਵਾਰ ਨੂੰ ਪੁਲੀਸ ਵੱਲੋਂ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਤੋਂ ਕਬਜ਼ੇ ਹਟਾਏ ਗਏ ਸਨ, ਜਿਸ ਤੋਂ ਬਾਅਦ ਟੈਕਸੀ ਡਰਾਈਵਰਾਂ ਨੇ ਉੱਥੇ ਹੰਗਾਮਾ ਕਰ ਦਿੱਤਾ। ਸ਼ਨੀਵਾਰ ਨੂੰ ਟੈਕਸੀ ਡਰਾਈਵਰਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਟੈਕਸੀ ਪਾਰਕ ਕਰਨ ਲਈ ਨਿਗਮ ਦੇ ਕਰਮਚਾਰੀਆਂ ਨੂੰ ਲਗਭਗ 3,000 ਰੁਪਏ ਪ੍ਰਤੀ ਮਹੀਨਾ ਅਦਾ ਕੀਤਾ ਜਾਂਦਾ ਹੈ। ਪਰ ਫਿਰ ਵੀ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ।
ਨਗਰ ਨਿਗਮ ਨੇ ਵੈਂਡਿੰਗ ਜ਼ੋਨ ਲਈ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਜਗ੍ਹਾ ਚੁਣੀ ਹੈ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਚੁੱਕੇ ਗਏ ਵੈਂਡਰ ਆਪਣੀਆਂ ਰੇਹੜੀਆਂ ਤੇ ਫੜੀਆਂ ਲਾਉਣਗੀਆਂ। ਪਰ ਉਥੇ ਪਹਿਲਾਂ ਤੋਂ ਹੀ ਟੈਕਸੀਆਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਜਿਸ ਕਰਕੇ ਸ਼ਨੀਵਾਰ ਨੂੰ ਪੁਲਿਸ ਪਾਰਟੀ ਉਨ੍ਹਾਂ ਨੂੰ ਉਥੋਂ ਸਾਈਡ ਕਰਵਾਉਣ ਲਈ ਪਹੁੰਚੀ ਸੀ। ਇਸ ਦੌਰਾਨ ਟੈਕਸੀ ਚਾਲਕਾਂ ਵੱਲੋਂ ਮੌਕੇ ‘ਤੇ ਖੂਬ ਹੰਗਾਮਾ ਕੀਤਾ ਗਿਆ।
ਇਹ ਵੀ ਪੜ੍ਹੋ : 106 ਸਾਲਾਂ ਦਾਦੀ ਦਾ ਜਜ਼ਬਾ, ਐਥਲੈਟਿਕਸ ਖਿਡਾਰੀ ਰਾਮ ਬਾਈ ਨੇ ਜਿੱਤੇ 3 ਗੋਲਡ ਮੈਡਲ
ਨਗਰ ਨਿਗਮ ਸ਼ਹਿਰ ਵਿੱਚ 4 ਵੈਂਡਿੰਗ ਜ਼ੋਨ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਵਿੱਚ ਪਹਿਲਾ ਵੈਂਡਿੰਗ ਜ਼ੋਨ ਬੱਸ ਸਟੈਂਡ ਦੇ ਸਾਹਮਣੇ ਫਲਾਈਓਵਰ ਦੇ ਹੇਠਾਂ ਦੂਜਾ ਅਰਬਨ ਅਸਟੇਟ ਵਿੱਚ, ਤੀਜਾ ਪੀਪੀਆਰ ਵਿੱਚ ਅਤੇ ਚੌਥਾ ਜੋਤੀ ਨਗਰ ਵਿੱਚ ਬਣਾਇਆ ਜਾਵੇਗਾ। ਇਸ ਦੇ ਬਣਨ ਤੋਂ ਬਾਅਦ ਰੇਹੜੀ ਵਾਲਿਆਂ ਨੂੰ ਕਾਫੀ ਫਾਇਦਾ ਮਿਲੇਗਾ। ਸ਼ਹਿਰ ਵਿੱਚ ਕੁੱਲ 34 ਵੈਂਡਿੰਗ ਜ਼ੋਨ ਬਣਾਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ : –