ਲੁਧਿਆਣਾ ਪੁਲਿਸ ਨੇ ਵੱਡੀ ਵ੍ਹੀਕਲ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 22 ਵ੍ਹੀਕਲ ਜਿਨ੍ਹਾਂ ਵਿੱਚ 15 ਮੋਟਰਸਾਈਕਲ, 7 ਐਕਟਿਵਾ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਵਿੱਚ ਸਾਹਿਲ ਪੁੱਤਰ ਘਣਸ਼ਾਮ ਵਾਸੀ ਇਸਲਾਮਗੰਜ (ਲੁਧਿਆਣਾ), ਬੋਬੀ ਪੁੱਤਰ ਕੁਲਵੰਤ ਸਿੰਘ ਵਾਸੀ ਕੋਟ ਈਸੇ ਖਾਂ (ਮੋਗਾ), ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਕੋਟ ਈਸੇ ਖਾਂ (ਮੋਗਾ) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਸੂਬੇ ਦੇ ਲੋਕਾਂ ਨੂੰ ਵੱਡੀ ਸਹੂਲੀਅਤ ਦੇਣ ਜਾ ਰਹੀ ਮਾਨ ਸਰਕਾਰ
ਪੁਲਿਸ ਨੂੰ ਇਸ ਬਾਰੇ ਮੁਖਬਰ ਕੋਲੋਂ ਇਤਲਾਹ ਮਿਲੀ ਸੀ, ਜਿਸ ‘ਤੇ ਮੁਕੱਦਮਾ ਨੰ.181 ਮਿਤੀ 22.11.2023 ਅ/ਧ 379 ਭ:ਦੰਡ ਥਾਣਾ ਡਵੀਜਨ ਨੰ.02 ਲੁਧਿਆਣਾ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਥਾਣਾ ਥਾਣਾ ਨੰ. 02 ਲੁਧਿਆਣਾ ਅਤੇ ਚੋਂਕੀ ਜਨਕਪੁਰੀ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਖੂਫੀਆ ਸੋਰਸਾਂ ਰਾਹੀਂ ਦੋਸ਼ੀਆਨ ਗੁਰਪ੍ਰੀਤ ਸਿੰਘ ਪੁੱਤਰ ਚਰਨ ਸਿੰਘ, ਬੋਬੀ ਪੁੱਤਰ ਕੁਲਵੰਤ ਸਿੰਘ ਵਾਸੀਆਨ ਕੋਟ ਈਸੇ ਖਾਂ ਜਿਲਾ ਮੋਗਾ ਅਤੇ ਸਾਹਿਲ ਪੁੱਤਰ ਘਣਸ਼ਾਮ ਵਾਸੀ ਇਸਲਾਮਗੰਜ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ 22 ਵਹੀਕਲ ( 15 ਮੋਟਰਸਾਈਕਲ,07 ਐਕਟੀਵਾ) ਰਿਕਵਰ ਕਰਨ ਵਿੱਚ ਸਫਤਲਾ ਹਾਸਲ ਕੀਤੀ, ਜਿਨ੍ਹਾਂ ਕੋਲੋਂ ਸਖਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆ ਪਾਸੋਂ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।
ਵੀਡੀਓ ਲਈ ਕਲਿੱਕ ਕਰੋ : –