ਗੁਰਦਾਸਪੁਰ ਦੇ ਪਿੰਡ ਔਲਖ ਕਲਾਂ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਚੋਰਾਂ ਨੇ 30 ਕਿਲੋ ਸੋਨਾ ਤੇ 2.5 ਕਰੋੜ ਦਾ ਸਾਮਾਨ ਚੋਰੀ ਕਰ ਲਿਆ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ 4 ਸਾਲਾਂ ਬਾਅਦ ਘਰ ਦਾ ਮਾਲਕ ਵਾਪਸ ਆਪਣੇ ਘਰ ਪਰਤਿਆ।
ਘਰ ਦਾ ਮਾਲਕ ਪਿਛਲੇ ਚਾਰ ਸਾਲਾਂ ਤੋਂ ਕਿਸੇ ਕਾਰਨ ਕਰਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਰਹਿ ਰਿਹਾ ਸੀ ਤੇ ਜਦੋਂ ਉਹ ਘਰ ਵਾਪਸ ਪਰਤਿਆ ਤਾਂ ਇਹ ਦੇਖ ਕੇ ਹੈਰਾਨ ਰਹਿ ਗਿਆ। ਚੋਰਾਂ ਨੇ ਘਰੋਂ 30 ਤੋਲੇ ਸੋਨਾ, ਖੇਤੀ ਉਪਕਰਣ, ਬਿਜਲੀ ਟਰਾਂਸਫਾਰਮਰ, ਮੋਟਰਾਂ, ਏਸੀ ਪੱਖੇ ਤੇ 2.5 ਕਰੋੜ ਰੁਪਏ ਦਾ ਘਰੇਲੂ ਸਾਮਾਨ ਚੋਰੀ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਪਿਆਜ਼ ਤੋਂ ਬਾਅਦ ਹੁਣ ਦਾਲਾਂ ਮਿਲਣਗੀਆਂ ਸਸਤੀਆਂ, ਜਲੰਧਰ ‘ਚ ਕੱਲ੍ਹ ‘ਤੋਂ ਹੋਵੇਗੀ ਸ਼ੁਰੂਆਤ
ਘਰ ਦੇ ਮਾਲਕ ਗੁਰਦਰਸ਼ਨ ਕੌਰ ਅਤੇ ਉਹਨਾਂ ਦੇ ਪਤੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਔਲਖ ਦੇ ਰਹਿਣ ਵਾਲੇ ਹਨ। ਚੋਰ ਉਨ੍ਹਾਂ ਦੇ ਘਰ ਕੋਲ ਉਨ੍ਹਾਂ ਦੀ ਜ਼ਮੀਨ ‘ਤੇ ਲੱਗੀ ਫਸਲ ਵਿਚ ਵੀ ਦਵਾਈ ਪਾ ਕੇ ਉਸ ਨੂੰ ਨਸ਼ਟ ਕਰ ਗਏ ਜਿਸ ਨਾਲ ਉਨ੍ਹਾਂ ਦਾ ਲਗਭਗ 2.5 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਉਨ੍ਹਾਂ ਨੇ ਬਟਾਲਾ ਦੇ ਐੱਸਐੱਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਮੁਲਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ : –