ਇਸ ਵਾਰ ਰਾਸਥਾਨ ਵਿਚ 25 ਨਵੰਬਰ ਨੂੰ ਲੋਕਤੰਤਰ ਦਾ ਸਭ ਤੋਂ ਵੱਡਾ ਤਿਓਹਾਰ ਮਨਾਇਆ ਜਾਵੇਗਾ। ਦਰਅਸਲ ਇਸ ਦਿਨ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। ਇਸ ਵਿਚ ਰਾਜਸਥਾਨ ਦੇ ਬਾੜਮੇਰ ਵਿਚ ਇਕ ਪੋਲਿੰਗ ਬੂਥ ਅਜਿਹਾ ਬਣਾਇਆ ਗਿਆ ਹੈ ਜਿਥੇ 35 ਵੋਟਰ ਹਨ। ਇਹ ਪੋਲਿੰਗ ਬੂਥ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਬਾੜਮਰ ਦੇ ਪਾਰ ਪਿੰਡ ਵਿਚ ਬਣਾਇਆ ਗਿਆ ਹੈ।
ਚੋਣ ਕਮਿਸ਼ਨ ਨੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਬਾੜਮੇਰ ਜ਼ਿਲ੍ਹੇ ਵਿਚ ਸੂਬੇ ਦਾ ਸਭ ਤੋਂ ਛੋਟਾ ਪੋਲਿੰਗ ਬੂਥ ਬਣਾਇਆ ਹੈ। ਇਹ ਪੋਲਿੰਗ ਬੂਥ ਇਕ ਹੀ ਪਰਿਵਾਰ ਲਈ ਬਣਾਇਆ ਗਿਆ। ਇਸ ਵੋਟਰ ਬੂਥ ‘ਤੇ 17 ਔਰਤਾਂ ਤੇ 18 ਪੁਰਸ਼ ਵੋਟਰ ਹਨ। ਇਸ ਦੇ ਨਾਲ ਬਾੜਮੇਰ ਜ਼ਿਲ੍ਹਾ ਮੁੱਖ ਦਫਤਰ ਤੋਂਲਗਭਗ 180 ਕਿਲੋਮੀਟਰ ਦੂਰ ਸਥਿਤ ਪਿੰਡ ਦੇ ਲੋਕਾਂ ਨੂੰ ਵੋਟਰਾਂ ਲਈ 20 ਕਿਲੋਮੀਟਰ ਦਾ ਪੈਦਲ ਸਫਰ ਤੈਅ ਨਹੀਂ ਕਰਨਾ ਪਵੇਗਾ।
ਦੱਸ ਦੇਈਏ ਕਿ ਬਾੜਮੇਰ ਦੇ ਪਾਰ ਪਿੰਡ ਦੂਰ-ਦੁਰਾਡਾ ਇਲਾਕਾ ਹੋਣ ਦੀ ਵਜ੍ਹਾ ਇਥੇ ਆਵਾਜਾਈ ਦਾ ਸਾਧਨ ਨਹੀਂ ਹੈ, ਅਜਿਹੇ ਵਿਚ ਪਹਿਲਾਂ ਇਨ੍ਹਾਂ ਵੋਟਰਾਂ ਨੂੰ ਪੈਦਲ ਜਾਂ ਊਠ ਦੀ ਸਵਾਰੀ ਕਰਕੇ ਵੋਟਰ ਕੇਂਦਰ ਪਹੁੰਚਣਾ ਪੈਂਦਾ ਸੀ, ਜੋ ਕਿ ਔਰਤਾਂ ਤੇ ਬਜ਼ੁਰਗ ਵੋਟਰਾਂ ਲਈ ਚੁਣੌਤੀਪੂਰਨ ਸੀ। ਅਜਿਹੇ ਵਿਚ ਚੋਣ ਕਮਿਸ਼ਨ ਨੇ ਇਸ ਵਾਰ ਬਾੜਮੇਰ ਦਾ ਪਾਰ ਪਿੰਡ ਪੋਲਿੰਗ ਬੂਥ ਬਣਾਇਆ ਹੈ ਜਿਸ ਵਿਚ 35 ਵੋਟਰ ਹਨ।
ਇਹ ਵੀ ਪੜ੍ਹੋ : ਖੰਨਾ ‘ਚ ਦਰਦਰਨਾਕ ਹਾ.ਦਸਾ! ਕੈਂਟਰ ਨੇ ਬਾਈਕ ਨੂੰ ਮਾਰੀ ਟੱਕਰ, 2 ਨੌਜਵਾਨਾਂ ਦੀ ਮੌ.ਤ
ਚੋਣ ਕਮਿਸ਼ਨ ਦੀ ਇਸ ਪਹਿਲ ਤੋਂ ਪਾਰ ਪਿੰਡ ਦੇ ਲੋਕ ਖਾਸ ਕਰਕੇ ਮਹਿਲਾਵਾਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਹੈ। ਔਰਤਾਂ ਨੂੰ ਹੁਣ ਤੱਕ ਲੋਕਤੰਰ ਦੇ ਸਭ ਤੋਂ ਵੱਡਾ ਪੁਰਬ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਤੇ ਉਹ ਇਸ ਦਾ ਜਸ਼ਨ ਮਨਾਉਣ ਲਈ ਤਿਆਰ ਹੈ। ਪਿੰਡ ਵਿਚ 35 ਵੋਟਰਾਂ ਵਿਚੋਂ 17 ਔਰਤਾਂ ਤੇ 18 ਪੁਰਸ਼ ਵੋਟਰ ਸ਼ਾਮਲ ਹਨ।