ਹੁਣ ਪੰਜਾਬ ਦੇ ਲੋਕਾਂ ਨੂੰ ਜਨਮ ਅਤੇ ਮੌਤ ਸਰਟੀਫਿਕੇਟ ਸਮੇਤ 42 ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਸਰਕਾਰੀ ਦਫ਼ਤਰਾਂ ਅਤੇ ਸਹੂਲਤਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ, ਸਗੋਂ ਲੋਕ ਸਿਰਫ਼ ਫ਼ੋਨ ਡਾਇਲ ਕਰਕੇ ਇਹ ਸਹੂਲਤ ਆਪਣੇ ਘਰ ਲੈ ਸਕਣਗੇ। ਇਹ ਸਹੂਲਤ ਸੂਬਾ ਸਰਕਾਰ ਦੇਵੇਗੀ। ਸਰਕਾਰ ਜਲਦੀ ਹੀ ਇੱਕ ਨੰਬਰ ਜਾਰੀ ਕਰੇਗੀ। 1076 ਨੰਬਰ ਦਾ ਟ੍ਰਾਇਲ ਚੱਲ ਰਿਹਾ ਹੈ। ਇੰਨਾ ਹੀ ਨਹੀਂ ਜੇਕਰ ਕੋਈ ਵਿਅਕਤੀ ਸਰਕਾਰੀ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਹੈ ਤਾਂ ਉਹ ਸਰਕਾਰ ਨੂੰ ਆਪਣਾ ਸੁਝਾਅ ਵੀ ਦੇ ਸਕਦਾ ਹੈ।
ਜਾਣਕਾਰੀ ਮੁਤਾਬਕ ਸੂਬੇ ਦੇ 23 ਜ਼ਿਲ੍ਹਿਆਂ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਸਹੂਲਤਾਂ ਦੇਣ ਲਈ ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਸੇਵਾਵਾਂ ਪ੍ਰਦਾਨ ਕਰਨ ਦੇ ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਕਈ ਥਾਵਾਂ ‘ਤੇ ਲੋਕਾਂ ਨੂੰ ਛੋਟੀਆਂ-ਛੋਟੀਆਂ ਸੇਵਾਵਾਂ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਪ੍ਰਾਜੈਕਟ ਨੂੰ ਦਿੱਲੀ ਸਰਕਾਰ ਦੇ ਮਾਡਲ ‘ਤੇ ਅੱਗੇ ਵਧਾਇਆ ਜਾ ਰਿਹਾ ਹੈ। ਸਰਕਾਰ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ : ਅੰਦਾਜ਼ੇ ਨਾਲ ਪਾਣੀ ਪਾਉਣ ‘ਤੇ ਇਨਵਰਟਰ ਦੀ ਬੈਟਰੀ ਹੋ ਸਕਦੀ ਏੇ ਖ਼ਰਾਬ, ਜਾਣੋ ਕੁਝ ਜ਼ਰੂਰੀ ਟਿਪਸ
ਸਰਕਾਰ ਵੱਲੋਂ ਡੋਰ ਸਟੈਪ ਡਿਲੀਵਰੀ ਲਈ ਨੰਬਰ ਜਾਰੀ ਕੀਤੇ ਜਾਣ ਤੋਂ ਬਾਅਦ, ਲੋਕਾਂ ਨੂੰ ਪਹਿਲਾਂ ਉਸ ਨੰਬਰ ‘ਤੇ ਕਾਲ ਕਰਨਾ ਪਏਗਾ। ਇਸ ਤੋਂ ਬਾਅਦ ਨੰਬਰ ‘ਤੇ ਮੌਜੂਦ ਵਿਅਕਤੀ ਉਨ੍ਹਾਂ ਨੂੰ ਸੇਵਾ ਬਾਰੇ ਪੁੱਛੇਗਾ। ਇਸ ਤੋਂ ਬਾਅਦ ਕਰਮਚਾਰੀ ਦੇ ਘਰ ਆਉਣ ਦਾ ਸਮਾਂ ਪੁੱਛਿਆ ਜਾਵੇਗਾ। ਇਸ ਤੋਂ ਬਾਅਦ ਇਹ ਸੇਵਾ ਲੋਕਾਂ ਤੱਕ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ : –