ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਲੋਕ ਸਭਾ ਚੋਣਾਂ ਦਾ ਵਿਗੁਲ ਵਜਾਇਆ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਹਨ। ਮੌਕੇ ‘ਤੇ ਬੋਲਦਿਆਂ CM ਮਾਨ ਨੇ ਕਿਹਾ ਕਿ ‘ਆਪ’ ਪੰਜਾਬ ਵਿਚ 42,000 ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਹ ਸਾਰੀਆਂ ਨੌਕਰੀਆਂ ਬਿਨਾਂ ਸਿਫਾਰਸ਼ ਦੇ ਹਨ। ਨੌਕਰੀ ਲਈ ਸਰਕਾਰ ਸਿੱਧੇ ਉਮੀਦਵਾਰਾਂ ਦਾ ਦਰਵਾਜ਼ਾ ਖੜਕਾਉਂਦੀ ਹੈ। ਉਨ੍ਹਾਂ ਕੋਲ ਪੈਸੇਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਦੇ ਸਾਥੀ ਕਲਾਕਾਰ ਚੰਗਾ ਪੈਸਾ ਕਮਾ ਰਹੇ ਹਨ ਪਰ ਆਮ ਆਦਮੀ ਪਾਰਟੀ ਨੂੰ ਆਪਣੇ ਕੰਮ ਦੇ ਦਮ ‘ਤੇ ਹੀ 92 ਸੀਟਾਂ ਮਿਲੀਆਂ ਹਨ। ਨਾਲ ਹੀ ਉਨ੍ਹਾਂ ਕਿਹਾ ਕਿ AAP ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਦੌਰਾਨ 1.50 ਲੱਖ ਸਰਕਾਰੀ ਨੌਕਰੀਆਂ ਦੇਵਾਂਗੇ ।
ਪੰਜਾਬ ‘ਚ 664 ਆਮ ਆਦਮੀ ਕਲੀਨਿਕ ਬਣ ਚੁੱਕੇ ਹਨ, 125 ਤਿਆਰ ਹਨ। ਇਨ੍ਹਾਂ ਕਲੀਨਿਕਾਂ ਵਿਚ ਹੁਣ ਤੱਕ 1 ਕਰੋੜ ਲੋਕ ਮੁਹੱਲਾ ਕਲੀਨਿਕਾਂ ਤੋਂ ਦਵਾਈ ਲੈ ਕੇ ਠੀਕ ਹੋ ਚੁੱਕੇ ਹਨ। ਉਨ੍ਹਾਂ ਦੀ ਸਰਕਾਰ ਵਿਚ ਨੇਤਾ ਜੁਮਲੇ ਨਹੀਂ ਬੋਲਦੇ, ਉਹ ਧਰਾਤਲ ‘ਤੇ ਕੰਮ ਕਰਦੇ ਹਨ। ਵਿਧਾਇਕਾਂ ਨੂੰ ਤੋੜ ਕੇ ਸਰਕਾਰ ਬਣਾਉਣ ਦਾ ਕੰਮ ਉਹ ਨਹੀਂ ਕਰਦੇ।
ਇਹ ਵੀ ਪੜ੍ਹੋ : ਮੁੱਲਾਂਪੁਰ ‘ਚ ਸਾਈਕਲ ਸਵਾਰ ਲਈ ਕਾਲ ਬਣ ਕੇ ਆਈ ਕਾਰ, ਭਿਆ.ਨਕ ਟੱਕਰ ‘ਚ ਮੌਕੇ ‘ਤੇ ਹੋਈ ਮੌ.ਤ
CM ਮਾਨ ਨੇ ਹਰਿਆਣਾ ਦੇ ਲੋਕਾਂ ਨੂੰ ਪੁੱਛਿਆ ਕਿ ਤੁਹਾਡੇ ਬੈਂਕ ਖਾਤਿਆਂ ਵਿਚ 15 ਲੱਖ ਰੁਪਏ ਆ ਗਿਆ? ਪੰਜਾਬ ਵਿਚ ਵੀ ਨਹੀਂ ਆਏ। ਪੀਐੱਮ ਨਰਿੰਦਰ ਮੋਦੀ ਦੀ ਹਰ ਗੱਲ ਜੁਮਲਾ ਨਿਕਲੀ। ਹੁਣ ਇਨ੍ਹਾਂ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਦਿੱਲੀ ਸਰਕਾਰ ਦੇ ਸਿਹਤ ਮੰਤਰੀ ਸਤੇਂਦਰ ਜੈਨ ਚੰਗਾ ਕੰਮ ਕਰ ਰਹੇ ਸਨ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਇਨ੍ਹਾਂ ਨੂੰ ਜੇਲ੍ਹ ਵਿਚ ਪਾ ਦਿਓ। ਸਿੱਖਿਆ ਦੇ ਖੇਤਰ ਵਿਚ ਦਿੱਲੀ ਚੰਗਾ ਕੰਮ ਕਰ ਰਿਹਾ ਸੀ ਤਾਂ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਜੇਲ੍ਹ ਭੇ ਦਿੱਤਾ। ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪਿੱਛੇ ਪਏ ਹਨ। ਇਹ ਉਨ੍ਹਾਂ ਨੂੰ ਡਰਾਉਂਦੇ ਹਨ ਪਰ ਉਹ ਡਰਨ ਵਾਲੇ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ –