ਅੱਜ ਤੋਂ ਨਵਾਂ ਮਹੀਨਾ ਯਾਨੀ ਮਾਰਚ ਸ਼ੁਰੂ ਹੋ ਗਿਆ ਹੈ। ਮਾਰਚ ਸ਼ੁਰੂ ਹੁੰਦੇ ਹੀ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ ਜਿਸ ਦਾ ਸਿੱਧਾ ਅਸਰ ਤੁਹਾਡੇ ਪੈਸਿਆਂ ‘ਤੇ ਪੈ ਸਕਦਾ ਹੈ। ਉਂਝ ਤਾਂ ਹਰ ਮਹੀਨੇ ਕਈ ਬਦਲਾਅ ਦੇਖਣ ਨੂੰ ਮਿਲਦੇ ਹਨ। ਮਾਰਚ ਦਾ ਮਹੀਨਾ ਕੁਝ ਖਾਸ ਹੁੰਦਾ ਹੈ ਕਿਉਂਕਿ ਇਹ ਵਿੱਤੀ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ ਤਾਂ ਅਜਿਹੇ ਵਿਚ ਸਾਰਿਆਂ ਨੂੰ ਪੈਸਿਆਂ ਨਾਲ ਜੁੜੇ ਕਈ ਕੰਮ ਨਿਪਟਾਉਣੇ ਹੁੰਦੇ ਹਨ। ਇਸ ਵਾਰ ਜੀਐੱਸਟੀ ਨਿਯਮਾਂ ਨੂੰ ਲੈ ਕੇ ਐੱਪੀਜੀ ਤੇ ਫਾਸਟੈਗ ਤੱਕ ਕਈ ਬਦਲਾਅ ਦੇਖਣ ਨੂੰ ਮਿਲਣਗੇ।
ਬਦਲ ਜਾਣਗੇ GST ਨਿਯਮ
ਸਰਕਾਰ ਵੱਲੋਂ ਜੀਐੱਸਟੀ ਦੇ ਨਿਯਮਾਂ ਵਿਚ ਤਬਦੀਲੀ ਕੀਤੀ ਜਾ ਰਹੀ ਹੈ। ਹੁਣ ਤੋਂ 5 ਕਰੋੜ ਤੋਂ ਜ਼ਿਆਦਾ ਦਾ ਕਾਰੋਬਾਰ ਕਰਨ ਵਾਲੇ ਬਿਨਾਂ ਈ-ਚਾਲਾਨ ਦੇ ਈ-ਵੇ ਬਿਲ ਜਨਰੇਟ ਨਹੀਂ ਕਰ ਸਕਣਗੇ। ਇਹ ਨਿਯਮ 1 ਮਾਰਚ ਤੋਂ ਲਾਗੂ ਹੋਣ ਜਾ ਰਿਹਾ ਹੈ।
ਫਾਸਟੈਗ ਈ-ਕੇਵਾਈਸੀ
ਫਾਸਟੈਗ ਦੀ ਈ-ਕੇਵਾਈਸੀ ਅਪਡੇਟ ਕਰਨ ਦਾ ਅੱਜ ਆਖਰੀ ਦਿਨ ਸੀ। ਜੇਕਰ 1 ਮਾਰਚ ਤੋਂ ਤੁਹਾਡੀ ਕੇਵਾਈਸੀ ਅਪਡੇਟ ਨਹੀਂ ਹੋਵੇਗੀ ਤਾਂ NHAI ਵੱਲੋਂ ਫਾਸਟੈਗ ਨੂੰ ਡਿਐਕਟਿਵੇਟ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਇਸ ਨੂੰ ਬਲੈਕਲਿਸਟ ਕੀਤਾ ਜਾ ਸਕਦਾ ਹੈ।
ਕ੍ਰੈਡਿਟ ਕਾਰਡ ਦੇ ਨਿਯਮਾਂ ਵਿਚ ਤਬਦੀਲੀ
ਇਸ ਤੋਂ ਇਲਾਵਾ SBI ਨੇ ਕ੍ਰੈਡਿਟ ਕਾਰਡ ਦੇ ਨਿਯਮਾਂ ਵਿਚ ਤਬਦੀਲੀ ਕਰਨ ਦਾ ਫੈਸਲਾ ਲਿਆ ਹੈ। ਬੈਂਕ ਆਪਣੇ ਮਿਨੀਅਮ ਡੇ ਬਿਲ ਕੈਲਕੁਲੇਸ਼ਨ ਦੇ ਨਿਯਮਾਂ ਵਿਚ ਤਬਦੀਲੀ ਕਰਨ ਦਾ ਫੈਸਲਾ ਲਿਆ ਹੈ। ਇਹ ਨਿਯਮ 15 ਮਾਰਚ ਤੋਂ ਬਦਲੇ ਜਾਣਗੇ।
ਬੈਂਕ ਹਾਲੀਡੇ ਲਿਸਟ
ਜੇਕਰ ਬੈਂਕ ਹਾਲੀਡੇ ਦੀ ਗੱਲ ਕੀਤੀ ਜਾਵੇ ਤਾਂ ਮਾਰਚ ਮਹੀਨੇ ਵਿਚ ਸ਼ਿਵਰਾਤਰੀ ਤੇ ਹੋਲੀ ਵਰਗੇ ਵੱਡੇ ਤਿਓਹਾਰ ਹਨ। ਇਸ ਮਹੀਨੇ ਬੈਂਕ ਕੁੱਲ 14 ਦਿਨ ਬੰਦ ਰਹਿਣਗੇ। ਛੁੱਟੀਆਂ ਦੀ ਲਿਸਟ ਖੇਤਰ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੀ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀ ਕਿਸੇ ਵੀ ਕੰਮ ਲਈ ਬ੍ਰਾਂਚ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਲਿਸਟ ਜ਼ਰੂਰ ਚੈੱਕ ਕਰ ਲਓ। ਹਾਲਾਂਕਿ ਤੁਸੀਂ ਇਸ ਦੌਰਾਨ ਨੈੱਟ ਬੈਂਕਿੰਗ ਜ਼ਰੀਏ ਆਪਣਾ ਕੰਮ ਕਰ ਸਕਦੇ ਹੋ।
ਸਿਲੰਡਰ ਦੀ ਕੀਮਤ ਵਿਚ ਵਾਧਾ
ਮਾਰਚ ਦੇ ਪਹਿਲੇ ਦਿਨ ਤੇਲ ਕੰਪਨੀਆਂ ਨੇ ਕਮਰਸ਼ੀਅਲ LPG ਦੇ ਰੇਟ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜਨਵਰੀ ਤੇ ਫਰਵਰੀ ਵਿਚ ਰੇਟ ਵਧੇ ਸਨ। 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੇ ਰੇਟ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ –